ਕਪੂਰਥਲਾ, 21 ਜੂਨ (ਅਮਰਜੀਤ ਕੋਮਲ)-�ਵਰਲੋਡ ਵਾਹਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਰੀਜ਼ਨਲ ਟਰਾਂਸਪੋਰਟ ਅਫ਼ਸਰ ਹਰਕਰਮ ਸਿੰਘ ਰੰਧਾਵਾ ਨੇ ਅੱਜ ਸੁਭਾਨਪੁਰ-ਨਡਾਲਾ ਰੋਡ ‘ਤੇ ਆਪਣੀ ਟੀਮ ਨਾਲ ਟਰੱਕਾਂ, ਟਿੱਪਰਾਂ ਤੇ ਹੋਰ ਵੱਡੀਆਂ ਗੱਡੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਤੇ ਜਾਂਚ ਦੌਰਾਨ ਤਿੰਨ ਟਰੱਕ ਨਿਰਧਾਰਿਤ ਸੀਮਾ ਤੋਂ ਵੱਧ �ਵਰਲੋਡ ਪਾਏ ਗਏ | ਇਨ੍ਹਾਂ �ਵਰਲੋਡ ਵਾਹਨਾਂ ਦੇ ਨਿਯਮਾਂ ਅਨੁਸਾਰ ਚਲਾਨ ਕਰਕੇ ਉਨ੍ਹਾਂ ਕੋਲੋਂ ਬਣਦੇ ਜੁਰਮਾਨੇ ਦੀ ਵਸੂਲੀ ਕੀਤੀ ਗਈ | ਹਰਕਰਮ ਸਿੰਘ ਰੰਧਾਵਾ ਨੇ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ �ਵਰਲੋਡ ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ | ਰੀਜ਼ਨਲ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ �ਵਰਲੋਡ ਗੱਡੀਆਂ ਨਾ ਕੇਵਲ ਸੜਕਾਂ ਦਾ ਵੱਡਾ ਨੁਕਸਾਨ ਕਰਦੀਆਂ ਹਨ ਸਗੋਂ ਹਾਦਸਿਆਂ ਤੇ ਮਕੈਨੀਕਲ ਖ਼ਰਾਬੇ ਦੀ ਖ਼ਤਰੇ ਨੂੰ ਵਧਾਕੇ ਸੜਕ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ | ਉਨ੍ਹਾਂ ਟਰਾਂਸਪੋਰਟਰਾਂ ਨੂੰ ਜਨਹਿਤ ਵਿਚ ਸਾਰੇ ਟਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ | ਰੀਜ਼ਨਲ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ �ਵਰਲੋਡ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ ਅਜਿਹੀ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ |
ਰੀਜ਼ਨਲ ਟਰਾਂਸਪੋਰਟ ਅਫ਼ਸਰ ਨੇ ਕੀਤੀ ਅੱਜ �ਓਵਰਲੋਡ ਗੱਡੀਆਂ ਦੀ ਜਾਂਚ
ਅਜੀਤ ਡੈਸਕ
22-06-2026