ਕਪੂਰਥਲਾ/ਸੁਲਤਾਨਪੁਰ ਲੋਧੀ, 22 ਜੂਨ (ਅਮਰਜੀਤ ਕੋਮਲ, ਜਗਮੋਹਨ ਸਿੰਘ ਥਿੰਦ)-ਸੁਲਤਾਨਪੁਰ ਲੋਧੀ ਤੋਂ ‘ਅਜੀਤ’ ਦੇ ਸੀਨੀਅਰ ਪੱਤਰਕਾਰ ਨਰੇਸ਼ ਹੈਪੀ ਦੀ ਧਰਮ ਪਤਨੀ ਸ੍ਰੀਮਤੀ ਪ੍ਰਵੀਨ ਕੁਮਾਰੀ ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ ਨਮਿਤ ਰਸਮ ਕਿਰਿਆ ਸ੍ਰੀ ਸਿੰਘ ਭਵਾਨੀ ਮੰਦਿਰ ਸੁਲਤਾਨਪੁਰ ਲੋਧੀ ਵਿਖੇ ਹੋਈ | ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਤੋਂ ਬਾਅਦ ਉੱਘੇ ਲੇਖਕ ਮੁਖ਼ਤਾਰ ਸਿੰਘ ਚੰਦੀ ਨੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਹੋਰ ਸੰਸਥਾਵਾਂ ਵਲੋਂ ਭੇਜੇ ਗਏ ਸੋਕ ਸੰਦੇਸ਼ ਪੜ੍ਹ ਕੇ ਸੁਣਾਏ | ਇਸ ਮੌਕੇ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ ਗਏ ਸੋਕ ਸੰਦੇਸ਼ ਵਿਚ ਉਨ੍ਹਾਂ ਨਰੇਸ਼ ਹੈਪੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਅਦਾਰਾ ‘ਅਜੀਤ’ ਵਲੋਂ ਦੁੱਖ ਦੀ ਘੜੀ ਵਿਚ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀਮਤੀ ਪ੍ਰਵੀਨ ਕੁਮਾਰੀ ਦੇ ਸਵਰਗਵਾਸ ਹੋਣ ਨਾਲ ਨਰੇਸ਼ ਹੈਪੀ ਦੇ ਸਮੁੱਚੇ ਪਰਿਵਾਰ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਤੇ ਮੈਂ ਆਸ ਕਰਦਾ ਹਾਂ ਕਿ ਸਮੂਹ ਪਰਿਵਾਰ ਇਸ ਵੱਡੇ ਸਦਮੇ ਨੂੰ ਭਾਣਾ ਮਨ ਕੇ ਸਹਿਣ ਦਾ ਯਤਨ ਕਰੇਗਾ | ਸ਼ਰਧਾਂਜਲੀ ਸਮਾਗਮ ਵਿਚ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ, ਟਰੱਸਟ ਦੇ ਚੇਅਰਮੈਨ ਤੇ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਟਰੱਸਟ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਸਾਬਕਾ ਚੇਅਰਮੈਨ ਹਰਚਰਨ ਸਿੰਘ ਬੱਗਾ, ਅਸ਼ੋਕ ਮੋਗਲਾ, ਦੀਪਕ ਧੀਰ ਰਾਜੂ, ਦਿਨੇਸ਼ ਧੀਰ (ਤਿੰਨੇ ਸਾਬਕਾ ਪ੍ਰਧਾਨ), ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਜੱਟ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ, ਅਕਾਲੀ ਦਲ (ਬ) ਦੇ ਐਸ.ਸੀ. ਵਿੰਗ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਡਡਵਿੰਡੀ, ਸੀਨੀਅਰ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ, ਆਪ ਦੇ ਸ਼ਹਿਰੀ ਪ੍ਰਧਾਨ ਰਜੀਵ ਧੀਰ, ਉਪ ਚੇਅਰਮੈਨ ਲਾਭ ਸਿੰਘ ਧੰਜੂ, ਐਸ.ਡੀ. ਸਭਾ ਦੇ ਪ੍ਰਧਾਨ ਰਕੇਸ਼ ਧੀਰ, ਅਧਿਆਪਕ ਆਗੂ ਰਵੀ ਵਾਹੀ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸੁੱਚਾ ਸਿੰਘ ਮਿਰਜਾਪੁਰ, ਕਿਸਾਨ ਆਗੂ ਦਿਆਲ ਸਿੰਘ ਦੀਪੇਵਾਲ, ਸਟੇਟ ਐਵਾਰਡੀ ਕਿਸਾਨ ਸਰਵਣ ਸਿੰਘ ਚੰਦੀ, ਸਾਬਕਾ ਸਰਪੰਚ ਜੈਪਾਲ ਧੀਂਗੜਾ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਪੀ.ਏ. ਪਾਲ ਸਿੰਘ ਨੌਲੀ, ਬਸਪਾ ਆਗੂ ਪਿਆਰਾ ਲਾਲ ਭੱਟੀ, ਅਕਾਲੀ ਆਗੂ ਦਰਬਾਰਾ ਸਿੰਘ ਵਿਰਦੀ, ਦਿਲਬਾਗ ਸਿੰਘ ਗਿੱਲ, ਨੰਬਰਦਾਰ ਸਤਨਾਮ ਸਿੰਘ ਗਿੱਲ, ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਸੁਖਦੇਵ ਸਿੰਘ ਜੱਜ ਅਕਾਲ ਗਰੁੱਪ, ਉੱਘੇ ਸਮਾਜ ਸੇਵਕ ਕੰਵਲਨੈਣ ਸਿੰਘ ਕੇਨੀ, ਸੁਰਜੀਤ ਸਿੰਘ ਸੱਦੂਵਾਲ, ਸਮੰੁਦਰ ਸਿੰਘ ਢਿੱਲੋਂ, ਪਵਨ ਸੇਠੀ, ਸਤਪਾਲ ਮਦਾਨ, ਕਾਂਗਰਸ ਆਗੂ ਬੱਬੂ ਖੈੜਾ, ਸਤਪਾਲ ਮਨਚੰਦਾ, ਜਤਿੰਦਰ ਸੇਠੀ ਕੌਂਸਲ, ਜਗਜੀਤ ਸਿੰਘ ਚੰਦੀ, ਮਨਮੋਹਨ ਸਿੰਘ ਕੁੰਦਨ ਟੀਵੀ ਵਾਲੇ, ਬਲਦੇਵ ਸਿੰਘ ਪੱਪਾ, ਜਸਪਾਲ ਸਿੰਘ ਫੱਤੋਵਾਲ, ਹਰਪ੍ਰੀਤਪਾਲ ਸਿੰਘ ਵਿਰਕ, ਬਲਜਿੰਦਰ ਸਿੰਘ ਪੀ.ਏ,. ਪਿ੍ੰਸੀਪਲ ਬਲਦੇਵ ਰਾਜ ਵਧਵਾ, ਸਾਬਕਾ ਸਰਪੰਚ ਕਰਮਜੀਤ ਸਿੰਘ ਸ਼ਾਲਾਪੁਰ, ਪਿ੍ੰਸੀਪਲ ਮੋਹਣ ਸਿੰਘ, ਸਰਬਜੀਤ ਸਿੰਘ ਸਰਪੰਚ ਜਾਰਜਪੁਰ, ਹਰਨੇਕ ਸਿੰਘ ਵਿਰਦੀ, ਜਤਿੰਦਰ ਸਿੰਘ ਖ਼ਾਲਸਾ, ਰਜੇਸ਼ ਰਾਜੂ, ਬਲਦੇਵ ਸਿੰਘ ਖ਼ਾਲਸਾ, ਨਰਿੰਦਰ ਸਿੰਘ ਪੰਨੂੰ, ਬਲਜੀਤ ਸਿੰਘ ਬੱਲੀ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਰੀਡਰ ਮੋਹਣ ਸਿੰਘ, ਗੁਰਦੀਪ ਸਿੰਘ ਸ਼ਹੀਦ, ਪੱਪਰੂ ਧੀਰ, ਮੋਨੂੰ ਭੰਡਾਰੀ, ਵਿੱਕੀ ਚੌਹਾਨ, ਭੁਪਿੰਦਰ ਸਿੰਘ ਖ਼ਾਲਸਾ, ਕੌਂਸਲਰ ਕਸ਼ਮੀਰ ਸਿੰਘ ਨੰਬਰਦਾਰ, ਸਰਪੰਚ ਗੁਰਦੇਵ ਸਿੰਘ ਪੱਪਾ, ਹਰਮਿੰਦਰਜੀਤ ਸਿੰਘ ਪੰਡੋਰੀ, ਲੋਕ ਗਾਇਕ ਬਲਬੀਰ ਸਿੰਘ ਸ਼ੇਰਪੁਰੀ, ਅਰੁਨਦੀਪ ਸਿੰਘ ਸੈਦਪੁਰ, ਠੇਕੇਦਾਰ ਗੁਰਸ਼ਰਨ ਸਿੰਘ, ਰਵਿੰਦਰ ਰਵੀ, ਜੋਗਾ ਸਿੰਘ ਥਿੰਦ, ਰਣਜੀਤ ਸਿੰਘ ਥਿੰਦ, ਸੁਖਵਿੰਦਰ ਸਿੰਘ ਜੋਸਨ, ਚਰਨ ਕਮਲ ਪੈਂਟਾ, ਅਜੀਤ ਸਿੰਘ ਔਜਲਾ, ਸਾਹਿਬ ਸਿੰਘ ਭੁੱਲਰ, ਪ੍ਰਵੀਨ ਬੱਤਰਾ, ਦੇਵਿੰਦਰ ਭਗਤ, ਡਿੰਪਲ ਟੰਡਨ, ਸੋਨੂੰ ਛੁਰਾ, ਹੈਪੀ ਛੁਰਾ, ਬੱਬੂ ਪੰਡੋਰੀ, ਸਾਹਿਬ ਸਿੰਘ ਭੁੱਲਰ ਪ੍ਰਧਾਨ ਨੰਬਰਦਾਰ ਯੂਨੀਅਨ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਅਖ਼ਬਾਰਾਂ ਨਾਲ ਸਬੰਧਿਤ ਪੱਤਰਕਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |