05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਆਰ.ਸੀ.ਐਫ. ਵਰਕਰਜ਼ ਕਲੱਬ ਦੀ ਚੋਣ-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ 8 ਮੈਂਬਰੀ ਪੈਨਲ ਨੇ ਇਤਿਹਾਸਕ ਜਿੱਤ ਕੀਤੀ ਹਾਸਲ

Ad Position 21
No active advertisement
ਅਜੀਤ ਡੈਸਕ 12-07-2026
ਕਪੂਰਥਲਾ, 11 ਜੁਲਾਈ (ਅਮਰਜੀਤ ਕੋਮਲ)-ਆਰ.ਸੀ.ਐਫ. ਵਰਕਰਜ਼ ਕਲੱਬ ਦੀ ਚੋਣ ਵਿਚ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਇਤਿਹਾਸਕ ਜਿੱਤ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ | ਚੋਣ ਵਿਚ ਯੂਨੀਅਨ ਦੇ 8 ਮੈਂਬਰੀ ਪੈਨਲ ਨੇ ਵੱਡੇ ਬਹੁਮਤ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਇਕਤਰਫ਼ਾ ਮੁਕਾਬਲਾ ਵਿਚ ਸਕੱਤਰ ਦੇ ਅਹੁਦੇ ਲਈ ਚੋਣ ਮੈਦਾਨ ਵਿਚ ਨਿੱਤਰੇ ਅਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਉਮੀਦਵਾਰ ਭਰਤ ਰਾਜ, ਖ਼ਜ਼ਾਨਚੀ ਦੇ ਅਹੁਦੇ ਲਈ ਅਵਤਾਰ ਸਿੰਘ ਤੇ ਕਲੱਬ ਦੇ ਮੈਂਬਰੀ ਲਈ ਉਮੀਦਵਾਰ ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਪੰਕਜ ਕੁਮਾਰ ਸਿੰਘ, ਭਾਨ ਸਿੰਘ, ਹਰੀ ਓਮ ਮੀਣਾ ਤੇ ਸੰਦੀਪ ਕੁਮਾਰ ਨੇ ਵੱਡੀ ਗਿਣਤੀ ਵਿਚ ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਤੇ ਚੋਣ ਵਿਚ ਵਿਰੋਧੀ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਚੋਣ ਉਪਰੰਤ ਆਰ.ਸੀ.ਐਫ. ਦੇ ਪਿ੍ੰਸੀਪਲ ਚੀਫ਼ ਪ੍ਰਸੋਨਲ ਅਫ਼ਸਰ ਕਮ ਰਿਟਰਨਿੰਗ ਅਫ਼ਸਰ ਰਮੇਸ਼ ਕੁਮਾਰ ਜੈਨ ਨੇ ਕਲੱਬ ਦੇ ਸਕੱਤਰ ਚੁਣੇ ਗਏ ਭਰਤ ਰਾਜ ਨੂੰ ਪੈਨਲ ਦੀ ਜਿੱਤ ਸਬੰਧੀ ਸਰਟੀਫਿਕੇਟ ਤਕਸੀਮ ਕੀਤਾ | ਇਸ ਚੋਣ ਵਿਚ ਆਈ.ਆਰ.ਟੀ.ਐਸ.ਏ. ਦੇ ਪ੍ਰਧਾਨ ਇੰਜ. ਦਰਸ਼ਨ ਲਾਲ, ਜ਼ੋਨਲ ਸਕੱਤਰ ਇੰਜ. ਜਗਤਾਰ ਸਿੰਘ, ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਜਗਦੀਸ਼ ਸਿੰਘ, ਜ਼ੋਨਲ ਸਕੱਤਰ ਇੰਜ. ਬਖ਼ਸ਼ੀਸ਼ ਸਿੰਘ ਤੇ ਇਨ੍ਹਾਂ ਦੋਹਾਂ ਜਥੇਬੰਦੀਆਂ ਦੀ ਸਮੁੱਚੀ ਟੀਮ ਨੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪੈਨਲ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ | ਵਰਕਰਜ਼ ਕਲੱਬ ਦੀ ਚੋਣ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ ਅਗਵਾਈ ਵਿਚ ਆਰ.ਸੀ.ਐਫ. ਦੇ ਮੁਲਾਜ਼ਮਾਂ ਨੇ ਆਰ.ਸੀ.ਐਫ. ਦੀਆਂ ਵੱਖ-ਵੱਖ ਕਲੋਨੀਆਂ ਵਿਚ ਢੋਲ ਦੀ ਥਾਪ ‘ਤੇ ਭੰਗੜੇ ਪਾਏ ਤੇ ਇਕ ਦੂਜੇ ਦਾ ਮੰੂਹ ਮਿੱਠਾ ਕਰਵਾਕੇ ਜਿੱਤ ਦੇ ਜਸ਼ਨ ਮਨਾਏ | ਯੂਨੀਅਨ ਦੇ ਪੈਨਲ ਦੀ ਸ਼ਾਨਦਾਰ ਜਿੱਤ ‘ਤੇ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਤੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਆਰ.ਸੀ.ਐਫ. ਦੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਚੋਣ ਪ੍ਰਚਾਰ ਦੌਰਾਨ ਬੇਬੁਨਿਆਦ ਪ੍ਰਚਾਰ ਕੀਤਾ ਪਰੰਤੂ ਆਰ.ਸੀ.ਐਫ. ਦੇ ਮੁਲਾਜ਼ਮਾਂ ਨੇ ਆਪਣੀ ਸੂਝਬੂਝ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਵਿਰੋਧੀਆਂ ਨੂੰ ਪਛਾੜ ਦਿੱਤਾ | ਉਨ੍ਹਾਂ ਕਿਹਾ ਕਿ ਪਿਛਲੇ 25 ਵਰਿ੍ਹਆਂ ਤੋਂ ਯੂਨੀਅਨ ਨੇ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਆਰ.ਸੀ.ਐਫ. ਦੇ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਤੋਂ ਇਲਾਵਾ ਉਨ੍ਹਾਂ ਦੀ ਭਲਾਈ ਲਈ ਕਈ ਵਰਣਨ ਯੋਗ ਕਾਰਜ ਕੀਤੇ ਹਨ | ਉਨ੍ਹਾਂ ਚੋਣ ਪ੍ਰਚਾਰ ਦੌਰਾਨ ਯੂਨੀਅਨ ਦੀ ਊਰਜਾਵਾਨ ਯੁਵਾ ਟੀਮ ਤੇ ਉਮੀਦਵਾਰਾਂ ਨੂੰ ਸਮਰਥਨ ਦੇਣ ਵਾਲੇ ਮਹਿਲਾ ਵਿੰਗ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਯੂਨੀਅਨ ਦੇ ਪੈਨਲ ਦੇ ਉਮੀਦਵਾਰਾਂ ਦੀ ਜਿੱਤ ਵਿਚ ਅਹਿਮ ਭੂਮਿਕਾ ਅਦਾ ਕੀਤੀ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਵਰਕਰਜ਼ ਕਲੱਬ ਦੀ ਨਵੀਂ ਚੁਣੀ ਟੀਮ ਕਲੱਬ ਨੂੰ ਬੁਲੰਦੀਆਂ ‘ਤੇ ਲਿਜਾਣ ਤੇ ਮੁਲਾਜ਼ਮਾਂ ਦੀ ਭਲਾਈ ਲਈ ਦਿਨ ਰਾਤ ਇਕ ਕਰਕੇ ਕੰਮ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਦੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਂਝੀ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ’ਚ ਫਨ ਰੇਸ ਮੁਕਾਬਲੇ
Ad Position 24
No active advertisement