05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੰਧਾ ਪਰਿਵਾਰ ਨੂੰ ਸਦਮਾ– ਮਾਸਟਰ ਕਰਨੈਲ ਸਿੰਘ ਸੂਜੋਕਾਲੀਆ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 12-07-2026
ਤਲਵੰਡੀ ਚੌਧਰੀਆਂ 11 ਜੁਲਾਈ (ਪਰਸਨ ਲਾਲ ਭੋਲਾ)-ਅਧਿਆਪਨ ਕਿੱਤੇ ਨੂੰ ਸਮਰਪਿਤ ਰਹੇ ਮਾਸਟਰ ਕਰਨੈਲ ਸਿੰਘ ਸੂਜੋਕਾਲੀਆ ਜਿਸ ਨੇ ਸਾਰੀ ਜ਼ਿੰਦਗੀ ਟਰੇਡ ਯੂਨੀਅਨ ਲੇਖੇ ਲਾਈ ਅਤੇ ਮਰਦੇ ਦਮ ਤੱਕ ਕਿਸਾਨੀ ਘੋਲਾਂ ਦਾ ਹਿੱਸਾ ਰਹੇ ਦਾ ਬੀਤੀ ਰਾਤ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਲੜਕੇ ਛੱਡ ਗਏ ਹਨ ਉਹ 79 ਸਾਲਾਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਸੂਜੋਕਾਲੀਆ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਤਿੰਦਰ ਸਿੰਘ ਅਤੇ ਦਲਜੀਤ ਸਿੰਘ ਨੇ ਦਿਖਾਈ | ਇਸ ਤੋਂ ਪਹਿਲਾਂ ਮਾਸਟਰ ਕਰਨੈਲ ਸਿੰਘ ਦੀ ਮਿਰਤਕ ਦੇਹ ਤੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਰਸ਼ਪਾਲ ਸਿੰਘ ਸਕੱਤਰ ਕੇਕੇਯੂ ਪੰਜਾਬ, ਫੌਜਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕੇਕੇਯੂ, ਸਰਪੰਚ ਰੇਸ਼ਮ ਸਿੰਘ ਮੰਗੂਪੁਰ, ਮਾਸਟਰ ਨਿਰੰਜਨ ਸਿੰਘ, ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਸੁੱਚਾ ਸਿੰਘ, ਸਕੱਤਰ ਗੁਰਦੀਪ ਸਿੰਘ, ਬਲਾਕ ਸਕੱਤਰ ਸੁਲਤਾਨਪੁਰ ਸੁੱਚਾ ਸਿੰਘ ਮਿਰਜ਼ਾਪੁਰ, ਦੇਸ ਰਾਜ, ਪਰਸਨ ਲਾਲ ਭੋਲਾ, ਸੁਖਵਿੰਦਰ ਸਿੰਘ ਚੀਮਾ, ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮੁਕੰਦ ਸਿੰਘ ਆਰਸੀਐਫ, ਮਾਸਟਰ ਚਰਨ ਸਿੰਘ ਸੀਨੀਅਰ ਆਗੂ ਕੁਲ ਹਿੰਦ ਕਿਸਾਨ ਸਭਾ, ਸੁਖਵਿੰਦਰ ਸਿੰਘ, ਤਰਕਸ਼ੀਲ ਸੋਸਾਇਟੀ ਟਿੱਬਾ ਵੱਲੋਂ, ਸੁਰਜੀਤ ਸਿੰਘ, ਮਾਸਟਰ ਜਸਬੀਰ ਸਿੰਘ ਸੂਜੋਕਾਲੀਆ, ਮਾਸਟਰ ਰਾਮ ਸਿੰਘ, ਮਾਸਟਰ ਰੇਸ਼ਮ ਸਿੰਘ, ਮਾਸਟਰ ਸੁਖਦੇਵ ਸਿੰਘ, ਕੰਪਿਊਟਰ ਅਧਿਆਪਕ ਗੁਰਭੇਜ ਸਿੰਘ, ਪਿੰਡ ਮੈਰੀਪੁਰ ਤੋਂ ਅਨੂਬਾਲਾ ਅਟਾਰਨੀ (ਹੁਸ਼ਿਆਰਪੁਰ), ਉਨ੍ਹਾਂ ਦੇ ਮਾਤਾ ਜਸਵੀਰ ਕੌਰ , ਜੋਤੀ ਸਰੂਪ ਨੇ ਦੁਸ਼ਾਲੇ ਪਾਏ | ਅਖੀਰ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਲਾਲ ਝੰਡਾ ਪਾਇਆ ਗਿਆ | ਦੁੱਖ ਦੀ ਘੜੀ ਵਿਚ ਸਰਪੰਚ ਬਲਕਾਰ ਸਿੰਘ ਸੂਜੋਕਾਲੀਆ, ਕਾਂਗਰਸ ਆਗੂ ਸਾਧੂ ਸਿੰਘ, ਬਲਵਿੰਦਰ ਸਿੰਘ ਨੰਡਾ ਆੜਤੀਆ, ਮਾਸਟਰ ਮਿਹਰ ਸਿੰਘ, ਐਡਵੋਕੇਟ ਸਤਨਾਮ ਸਿੰਘ ਨੰਡਾ, ਜਸਬੀਰ ਸਿੰਘ ਸਾਬਕਾ ਪ੍ਰਧਾਨ , ਨਵਦੀਪ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਬੂੜੇਵਾਲ, ਪੰਜਾਬੀ ਗਾਇਕ ਜਸ ਕਾਂਜਲੀ, ਮਨਦੀਪ ਸਿੰਘ ਬਾਵਾ, ਨਵਦੀਪ ਸਿੰਘ , ਗੁਰਪ੍ਰੀਤ ਸਿੰਘ ਸ਼ਾਹਪੁਰ , ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ , ਸ਼ਰੀਕ ਹੋਏ ਅਤੇ ਮਾਸਟਰ ਕਰਨੈਲ ਸਿੰਘ ਦੇ ਛੋਟੇ ਭਰਾ ਬਲਵੀਰ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਆਗੂਆਂ ਕਿਹਾ ਕਿ ਇਹ ਪਰਿਵਾਰ ਅਤੇ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੋਟੂ ਚੌਂਕ ਵਿਚ ਡਾ. ਅੰਬੇਡਕਰ ਦੇ ਬੁੱਤ ਨੇੜੇ ਕੂੜਾ ਸੁੱਟਣ ਦਾ ਵੱਖ-ਵੱਖ ਜਥੇਬੰਦੀਆਂ ਵਲੋਂ ਵਿਰੋਧ ਅਗਲੀ ਖ਼ਬਰ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਕਾਨਫ਼ਰੰਸ
Ad Position 24
No active advertisement