ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮੁਫ਼ਤ ਦੀਆਂ ਸਹੂਲਤਾਂ ਦੇਣ ਦੀ ਥਾਂ ਪਰਿਵਾਰ ’ਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਓ-ਮਨੋਜ ਕੁਮਾਰ

Ad Position 21
No active advertisement
ਅਜੀਤ ਡੈਸਕ 13-07-2026
ਤਲਵੰਡੀ ਚੌਧਰੀਆਂ, 12 ਜੁਲਾਈ (ਪਰਸਨ ਲਾਲ ਭੋਲਾ)-ਪੰਜਾਬ ਵਿਚ ਸੱਤਾ ਪਰਿਵਰਤਨ 2027 ਨੂੰ ਲੈ ਕੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਜਗਤਾਰ ਸਿੰਘ ਤਲਵੰਡੀ ਜਨਰਲ ਸਕੱਤਰ ਬਸਪਾ ਅੰਬੇਡਕਰ ਪੰਜਾਬ ਦੀ ਪ੍ਰਧਾਨਗੀ ਹੇਠ ਚੋਣ ਰੈਲੀ ਪਿੰਡ ਤਲਵੰਡੀ ਚੌਧਰੀਆਂ ਪੰਚਾਇਤ ਘਰ ਸ਼ੈੱਡ ਹੇਠ ਕੀਤੀ ਗਈ ਜਿਸ ਵਿਚ ਵਿਧਾਨ ਸਭਾ ਸੁਲਤਾਨਪੁਰ ਲੋਧੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਆਗੂ ਜਥੇ ਲੈ ਕੇ ਆਏ | ਸੱਤਾ ਪਰਿਵਰਤਨ-2027 ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਨੋਜ ਕੁਮਾਰ ਰਾਸ਼ਟਰੀ ਪ੍ਰਧਾਨ ਬਸਪਾ ਅੰਬੇਡਕਰ ਨੇ ਕਿਹਾ ਕਿ ਹਾਕਮ ਜਮਾਤਾਂ ਪਿਛਲੇ 80 ਸਾਲਾਂ ਤੋਂ ਗਰੀਬ ਲੋਕਾਂ ਨਾਲ ਧੱਕਾ ਕਰਦੀਆਂ ਆ ਰਹੀਆਂ ਹਨ | ਆਏ ਪੰਜ ਸਾਲੀ ਲਾਰੇ ਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਚੋਣ ਰਹਿੰਦਿਆਂ ਹੀ ਹਾਸ਼ੀਆ ਗ੍ਰਸਤ ਲੋਕਾਂ ਨੂੰ ਦਾਲ, ਆਟਾ, ਬਿਜਲੀ ਮੁਫਤ, ਮੁਫ਼ਤ ਯਾਤਰਾ ਸਫਰ ਤੇ ਹੁਣ 1000 ਤੇ1500 ਰੁਪਏ ਪ੍ਰਤੀ ਮਹੀਨਾ ਔਰਤ ਵਰਗ ਨੂੰ ਦੇ ਕੇ ਪੰਜ ਸਾਲਾਂ ਲਈ ਸੱਤਾ ਤੇ ਫਿਰ ਕਬਜ਼ਾ ਕਰਨਾ ਚਾਹੁੰਦੇ ਹਨ | ਮਨੋਜ ਕੁਮਾਰ ਰਾਸ਼ਟਰੀ ਪ੍ਰਧਾਨ ਬਸਪਾ ਅੰਬੇਡਕਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਇਹਨਾਂ ਲੋਕਾਂ ਦਾ ਭਲਾ ਹੀ ਕਰਨਾ ਚਾਹੁੰਦੇ ਹੋ ਤਾਂ ਹਰ ਪਰਿਵਾਰ ਵਿਚੋਂ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿਓ ਅਤੇ ਜੋ ਮੁਫ਼ਤ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਉਹ ਵਾਪਸ ਲੈ ਲਓ | ਪੰਜਾਬ ਦਾ ਗਰੀਬ ਵਰਗ ਦੇ ਲੋਕ ਨਾਰਾਜ਼ ਨਹੀਂ ਸਗੋਂ ਖ਼ੁਸ਼ ਹੋਣਗੇ ਅਤੇ ਤੁਹਾਡੀ ਰਾਜਸੀ ਭੁੱਖ ਦੀ ਉਮਰ ਵੀ ਵੱਧ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 2027 ਵਿਧਾਨ ਸਭਾ ਦੀ ਚੋਣ ਵਿਚ ਬਸਪਾ ਅੰਬੇਡਕਰ ਦੇ ਉਮੀਦਵਾਰਾਂ ਨੂੰ ਜਿਤਾਓ | ਇਸ ਮੌਕੇ ਰਾਸ਼ਟਰੀ ਜਨਰਲ ਸੈਕਟਰੀ ਬਸਪਾ ਅੰਬੇਡਕਰ ਬਲਵੰਤ ਸਿੰਘ ਸੁਲਤਾਨਪੁਰੀ, ਕਮਲਜੀਤ ਸਹੋਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ, ਭਜਨ ਸਿੰਘ ਸਭਰਵਾਲ ਜਨਰਲ ਸਕੱਤਰ ਪੰਜਾਬ, ਲਖਬੀਰ ਸਿੰਘ ਜਰਨਲ ਸਕੱਤਰ ਪੰਜਾਬ ਬਸਪਾ, ਜਨਰਲ ਸਕੱਤਰ ਪੰਜਾਬ, ਲਖਵਿੰਦਰ ਸਿੰਘ ਬਾਬਾ ਮਲਕੀਤ ਸਿੰਘ ਬੰਬ ਮਲਕੀਤ ਸਿੰਘ ਦੇਸਲ ਪਿਆਰਾ ਲਾਲ ਭੱਟੀ ਨੇ ਵੀ ਸੰਬੋਧਨ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਜਗਤਾਰ ਸਿੰਘ ਤਲਵੰਡੀ ਜਨਰਲ ਸਕੱਤਰ ਪੰਜਾਬ ਬਸਪਾ ਅੰਬੇਡਕਰ ਨੇ ਸਮੂਹ ਆਏ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ‘ਤੇ ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ ਲੱਡੂ ਪ੍ਰਧਾਨ, ਕਸ਼ਮੀਰ ਸਿੰਘ ਸੋਨੰੂ ਸਾਬਕਾ ਸਰਪੰਚ ਡੌਲਾ, ਜੈਬ ਸਿੰਘ, ਬਲਕਾਰ ਸਿੰਘ ਮਸੀਤਾਂ, ਅਮਰਜੀਤ ਸਿੰਘ, ਮਲਕੀਤ ਸਿੰਘ ਦੇਸਲ, ਸੁਖਦੇਵ ਸਿੰਘ ਮੈਂਬਰ, ਕਾਬਲ ਸਿੰਘ ਭਰੋਆਣਾ, ਦਰਸ਼ਨ ਸਿੰਘ ਮੁੰਡੀ ਛੰਨਾ, ਮਿੰਦਰ ਸਿੰਘ ਬੰਬ ਕਾਲਰੂ, ਪਰਮਜੀਤ ਸਿੰਘ ਸਰਾਏ ਜੱਟਾਂ, ਭਜਨ ਸਿੰਘ ਸ਼ਾਲਾਪੁਰ, ਮੰਗਾ ਹਰਨਾਮਪੁਰ, ਬੀਬੀ ਜੱਟੀ ਅਦਾਲਤ ਚਕ, ਅਮਰੀਕ ਸਿੰਘ ਬੂਹ, ਕਰਨੈਲ ਸਿੰਘ ਸਬਜੀ ਫਿਰੋਸ਼, ਸੋਨੀ ਕੁਤਬੀਵਾਲ, ਰੂੜ ਸਿੰਘ ਬੋਹੜਵਾਲਾ, ਮਲਕੀਤ ਸਿੰਘ ਬੋੜਵਾਲਾ, ਸੋਨੂੰ, ਸੁਰਜੀਤ ਕੌਰ, ਕੇਵਲ ਸਿੰਘ ਡੋਲਾ ਸੀਨੀਅਰ ਆਗੂ ਬਸਪਾ ਮਨਜੀਤ ਕੌਰ, ਕਮਲ ਕੁਮਾਰ ਵੇਅਰ ਹਾਊਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੇ ਕੰਨਾਂ ’ਚੋਂ ਵਾਲੀਆਂ ਖੋਹ ਕੇ ਫ਼ਰਾਰ ਅਗਲੀ ਖ਼ਬਰ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ-ਥਾਣਾ ਮੁਖੀ ਹਰਜਿੰਦਰ ਸਿੰਘ
Ad Position 24
No active advertisement