ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬੀ.ਐਲ.ਓਜ਼ ਦੀਆਂ ਮੰਗਾਂ ਦਾ ਹੱਲ ਨਾ ਕੱਢਿਆ ਤਾਂ ਸੰਘਰਸ਼ ਕੀਤਾ ਜਾਵੇਗਾ-ਕੁਸ਼ਲ ਕੁਮਾਰ, ਨਿਸ਼ਾਂਤ ਕੁਮਾਰ, ਪੰਕਜ ਬਾਬੂ

Ad Position 21
No active advertisement
ਅਜੀਤ ਡੈਸਕ 13-07-2026
ਕਪੂਰਥਲਾ, 12 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਬੀ.ਐਲ.ਓਜ਼ ਯੂਨੀਅਨ ਤਹਿਸੀਲ ਕਪੂਰਥਲਾ ਦੀ ਆਨਲਾਈਨ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਕੁਸ਼ਲ ਕੁਮਾਰ, ਸਕੱਤਰ ਨਿਸ਼ਾਂਤ ਕੁਮਾਰ ਤੇ ਸਲਾਹਕਾਰ ਪੰਕਜ ਬਾਬੂ ਦੀ ਦੇਖ ਰੇਖ ਹੇਠ ਹੋਈ | ਮੀਟਿੰਗ ਵਿਚ ਬੀ.ਐਲ.ਓਜ਼ ਨੂੰ ਐਸ.ਆਈ.ਆਰ. ਦੌਰਾਨ ਆ ਰਹੀਆਂ ਸਮੱਸਿਆਵਾਂ ਦੇ ਨਾਲ-ਨਾਲ ਐਸ.ਡੀ.ਐਮ. ਦੇ ਬੀ.ਐਲ.ਓ. ਪ੍ਰਤੀ ਮਾੜੇ ਰਵੱਈਏ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਸ਼ਲ ਕੁਮਾਰ ਤੇ ਪੰਕਜ ਬਾਬੂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨਾਲ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਮੀਟਿੰਗਾਂ ਦੌਰਾਨ ਬੀ.ਐਲ.ਓਜ਼ ਨੂੰ ਆ ਰਹੀ ਸਮੱਸਿਆ ਸਬੰਧੀ ਕੋਈ ਵੀ ਸਾਰਥਿਕ ਹੱਲ ਨਹੀਂ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਮੀਟਿੰਗਾਂ ਵਿਚ 600 ਤੋਂ ਵੱਧ ਵੋਟਾਂ ਵਾਲੇ ਹਰੇਕ ਬੂਥ ‘ਤੇ ਬੀ.ਐਲ.ਓਜ਼ ਨਾਲ ਇਕ ਸਹਾਇਕ ਬੀ.ਐਲ.ਓਜ਼ ਲਗਾਉਣ, ਬੀ.ਐਲ.ਓ. ਲਈ ਇਕ ਹੈਲਪ ਨੰਬਰ ਜਾਰੀ ਕਰਨ, ਬੀ.ਐਲ.ਓ. ਨੂੰ 30 ਸਤੰਬਰ ਤੱਕ ਵਿਭਾਗ ਡਿਊਟੀ ਤੋਂ ਫਾਰਗ ਕਰਨ, ਤਹਿਸੀਲ ਪੱਧਰ ‘ਤੇ ਦਫ਼ਤਰ ਵਲੋਂ ਹਰ ਤਰ੍ਹਾਂ ਦੇ ਫਾਰਮ ਮੁਹੱਈਆ ਕਰਵਾਉਣ, ਬੀ.ਐਲ.ਓਜ਼ ‘ਤੇ ਕੰਮ ਦਾ ਬੋਝ ਘਟਾਉਣ ਤੇ ਐਸ.ਆਈ.ਆਰ. ਦੀ ਸਮਾਂ ਸੀਮਾ ਇਕ ਮਹੀਨਾ ਹੋਰ ਵਧਾਉਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਸੀ ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਸਾਰੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਕਾਰਨ ਬੀ.ਐਲ.ਓਜ਼ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਐਸ.ਡੀ.ਐਮ. ਦੇ ਬੀ.ਐਲ.ਓਜ਼ ਪ੍ਰਤੀ ਕਥਿਤ ਤੌਰ ‘ਤੇ ਮਾੜੇ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਐਸ.ਡੀ.ਐਮ. ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੇ ਹਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਕਜ ਬਾਬੂ ਨੇ ਕਿਹਾ ਕਿ ਜੇਕਰ ਬੀ.ਐਲ.ਓਜ਼ ਵਲੋਂ ਰੱਖੀਆਂ ਗਈਆਂ ਮੰਗਾਂ ‘ਤੇ ਐਸ.ਡੀ.ਐਮ. ਨੇ ਬੀ.ਐਲ.ਓਜ਼ ਪ੍ਰਤੀ ਆਪਣਾ ਵਤੀਰਾ ਨਾ ਬਦਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਸੁਲਤਾਨਪੁਰ ਲੋਧੀ, ਭੁਲੱਥ ਤੇ ਫਗਵਾੜਾ ਤਹਿਸੀਲਾਂ ਦੇ ਬੀ.ਐਲ.ਓਜ਼ ਨੂੰ ਵੀ ਅਪੀਲ ਕੀਤੀ ਕਿ ਉਹ ਜਥੇਬੰਦੀ ਵਿਚ ਸ਼ਾਮਲ ਹੋਣ ਤਾਂ ਜੋ ਬੀ.ਐਲ.ਓਜ਼ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਸਕੇ | ਆਨਲਾਈਨ ਹੋਈ ਇਸ ਮੀਟਿੰਗ ਵਿਚ ਯੂਨੀਅਨ ਦੇ ਸੀਨੀਅਰ ਸਲਾਹਕਾਰ ਤਜਿੰਦਰ ਸਿੰਘ, ਮਹਾਂਵੀਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਕਮਲ ਬਾਵਾ, ਜਗਦੇਵ ਸਿੰਘ, ਮੀਨੂ ਰਾਣੀ, ਪਰਵੀਨ ਆਨੰਦ, ਰਮਨਪ੍ਰੀਤ ਕੌਰ, ਰਮਨਦੀਪ ਕੌਰ, ਸੁਰਿੰਦਰ ਪਾਲ ਸਿੰਘ, ਧਰਮਿੰਦਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਬਾਰ੍ਹਵੀਂ ਜਮਾਤ ਦੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ... ਅਗਲੀ ਖ਼ਬਰ 15 ਜੁਲਾਈ ਨੂੰ 12 ਲੜਕੀਆਂ ਦੇ ਵਿਆਹ ਕੀਤੇ ਜਾਣਗੇ-ਬਾਬਾ ਸੁਖਜੀਤ ਸਿੰਘ ਜੋਗੀ
Ad Position 24
No active advertisement