11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਨੇ ਦੇਸ਼ ਨੂੰ ਅਮਰੀਕਾ ਦੇ ਗਹਿਣੇ ਪਾ ਦੇਣਾ ਹੈ-ਬਲਬੀਰ ਸਿੰਘ ਰਾਜੇਵਾਲ

Ad Position 21
No active advertisement
ਅਜੀਤ ਡੈਸਕ 17-07-2026
ਤਲਵੰਡੀ ਚੌਧਰੀਆਂ, 16 (ਪਰਸਨ ਲਾਲ ਭੋਲਾ)-ਦੇਸ਼ ਦੀ ਮੋਦੀ ਸਰਕਾਰ ਸਾਮਰਾਜੀ ਸ਼ਕਤੀਆਂ ਅੱਗੇ ਗੋਡੇ ਟੇਕ ਗਈ ਹੈ | ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਨੇ ਦੇਸ਼ ਨੂੰ ਅਮਰੀਕਾ ਦੇ ਗਹਿਣੇ ਪਾ ਦੇਣਾ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ | ਜੇਕਰ ਕੋਈ ਬਚਾ ਸਕਦਾ ਹੈ ਤਾਂ ਉਹ ਹੈ ਤੁਹਾਡਾ ਏਕਾ’ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਸਤਨਾਮ ਸਿੰਘ ਸਾਬੀ ਦੇ ਮਾਤਾ ਜਗੀਰ ਕੌਰ ਦੀ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਮਾਤਾ ਤਿ੍ਪਤਾ ਜੀ ਤਲਵੰਡੀ ਚੌਧਰੀਆਂ ਵਿਖੇ ਕਹੇ| ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਜੋ ਸੰਧੀਆਂ ਕਰ ਰਹੀ ਹੈ ਉਸ ਨਾਲ ਭਾਰਤੀ ਖੇਤੀ, ਡੇਅਰੀ ਅਤੇ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਸਾਡੀਆਂ ਜਮੀਨਾਂ, ਜਾਇਦਾਦਾਂ ਹੀ ਨਹੀਂ ਖੋਹਣਗੀਆਂ, ਸਾਡੀ ਨਸਲ ਨੂੰ ਵੀ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਹਨ | ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਤੁਹਾਨੂੰ ਜਵਾਨੀ, ਪਾਣੀ ਅਤੇ ਵਾਤਾਵਰਨ ਨੂੰ ਪਹਿਲ ਦੇ ਆਧਾਰ ੍ਯਤੇ ਬਚਾਉਣਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਹੋਈ ਪਹਿਲੀ ਮੀਟਿੰਗ ਅਗਲੀ ਖ਼ਬਰ ਯਾਕੂਬ ਅਲੀ ਪੰਜਾਬ ਸਟੇਟ ਮੁਸਲਿਮ ਡਿਵੈੱਲਪਮੈਂਟ ਬੋਰਡ ਹਲਕਾ ਕਪੂਰਥਲਾ ਦੇ ਚੇਅਰਪਰਸਨ ਨਿਯੁਕਤ
Ad Position 24