ਕਪੂਰਥਲਾ, 23 ਜੁਲਾਈ (ਵਿ.ਪ੍ਰ.)-ਸ਼ਿਵ ਮੰਦਿਰ ਸੁਭਾਸ਼ ਚੌਂਕ ਸੁਸਾਇਟੀ ਦੇ ਸਮੂਹ ਪ੍ਰਬੰਧਕਾਂ ਵਲੋਂ ਪ੍ਰਵਾਸੀ ਭਾਰਤੀ ਸੁਦੇਸ਼ ਗੁਪਤਾ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕਰਨ ਲਈ 22ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜੋਤੀ ਸ਼ਰਮਾ ਕੈਸ਼ੀਅਰ ਸੀਨੀਅਰ ਸਿਟੀਜ਼ਨ ਕਲੱਬ ਮੁੱਖ ਮਹਿਮਾਨ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਬਹਿਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੇ ਆਰੰਭ ਵਿਚ ਉੱਘੇ ਸਮਾਜ ਸੇਵਕ ਸੁਖਵਿੰਦਰ ਮੋਹਨ ਸਿੰਘ ਭਾਟੀਆ, ਅਸ਼ਵਨੀ ਰਾਜਪੂਤ ਤੇ ਸੁਸਾਇਟੀ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਜੋਤੀ ਸ਼ਰਮਾ ਤੇ ਨਰੇਸ਼ ਬਹਿਲ ਨੇ 70 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ | ਮੁੱਖ ਮਹਿਮਾਨ ਨੇ ਸੁਸਾਇਟੀ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਨਰੇਸ਼ ਬਹਿਲ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ | ਸਮਾਗਮ ਦੀ ਸਮਾਪਤੀ ‘ਤੇ ਰਾਜ ਕੁਮਾਰ ਮਹਿਰਾ ਨੇ ਸਮੂਹ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਸਮਾਗਮ ਵਿਚ ਸੁਖਦੇਵ ਸਭਰਵਾਲ, ਪ੍ਰਦੀਪ ਮਿਨਹਾਸ, ਕਮਲ ਧੀਰ, ਜਤਿੰਦਰ ਬੇਦੀ, ਸਤੀਸ਼ ਕਟਾਰੀਆ, ਪ੍ਰੀਅਮ ਸਹਿਗਲ ਆਦਿ ਹਾਜ਼ਰ ਸਨ |