06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਲੋੜਵੰਦ ਬਾਕਸਿੰਗ ਖਿਡਾਰੀਆਂ ਨੂੰ ਦਿੱਤੀ ਮਾਇਕ ਸਹਾਇਤਾ

Ad Position 21
No active advertisement
ਅਜੀਤ ਡੈਸਕ 24-07-2026
ਫਗਵਾੜਾ, 23 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਉੱਘੇ ਸਮਾਜਸੇਵੀ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਤੇ ਪ੍ਰਸਿੱਧ ਸਾਹਿਤਕਾਰ ਤੇ ਸਮਾਜਸੇਵੀ ਰਵਿੰਦਰ ਚੋਟ ਵੱਲੋਂ ਪੰਜਾਬ ਦੇ ਪ੍ਰਮੁੱਖ ਬਾਕਸਿੰਗ ਕਲੱਬ ਰਾਈਸਿੰਗ ਬੀਸਟ ਬਾਕਸਿੰਗ ਕਲੱਬ, ਫਗਵਾੜਾ ਦੇ ਲੋੜਵੰਦ ਖਿਡਾਰੀਆਂ ਦੀ ਸਹਾਇਤਾ ਲਈ ਸੇਵਾ ਸਿੰਘ ਟਰੱਸਟ ਸਰਾਏ ਵਲੋਂ 20,000 ਦਾ ਚੈੱਕ ਭੇਟ ਕੀਤਾ | ਇਸ ਮੌਕੇ ਕਲੱਬ ਦੇ ਕੋਚ ਪਿ੍ੰਸ ਕੋਲ ਵਲੋਂ ਆਏ ਹੋਏ ਮਹਿਮਾਨਾਂ ਨਾਲ ਖਿਡਾਰੀਆਂ ਦਾ ਰੂਬਰੂ ਕਰਵਾਇਆ | ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦਾ ਮਜ਼ਬੂਤ ਆਧਾਰ ਹਨ | ਉਨ੍ਹਾਂ ਕਿਹਾ ਕਿ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਲਗਨ ਨਾਲ ਹੀ ਖਿਡਾਰੀ ਦੇਸ਼ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਸਕਦੇ ਹਨ | ਉੱਘੇ ਸਾਹਿਤਕਾਰ ਅਤੇ ਸਮਾਜਸੇਵੀ ਰਵਿੰਦਰ ਚੋਟ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ ਅਤੇ ਆਤਮ-ਵਿਸ਼ਵਾਸ ਵੀ ਪ੍ਰਦਾਨ ਕਰਦੀਆਂ ਹਨ | ਪਰਵਿੰਦਰ ਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਦੀਆਂ ਹਨ | ਕਲੱਬ ਦੇ ਕੋਚ ਪਿ੍ੰਸ ਕੌਲ ਨੇ ਟਰੱਸਟ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਦਿੱਤੀ ਗਈ ਇਹ ਸਹਾਇਤਾ ਰਾਸ਼ੀ ਲੋੜਵੰਦ ਖਿਡਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ | ਇਸ ਮੌਕੇ ਅੰਕੀਤ, ਯੁਵਰਾਜ, ਭਾਰਤੀ, ਬਿੰਦੀਆ, ਬਾਵੀਕ, ਜਪਜੀਤ ਸਿੰਘ, ਨਵਨੀਤ, ਪੰਕੀਤਾ, ਜਸਕਰਨ, ਅੰਸ਼ਿਕਾ ਜੈਸਵਾਲ, ਵੈਸ਼ਨਵੀ ਵਾਨੀ, ਪੀਯੂਸ਼, ਮਨਵੀਰ, ਅੰਸ਼, ਅਨਾਮਿਕਾ, ਬੰਧਨਾ, ਨਵਿਸ਼, ਡੌਲੀ, ਸਿਮਰਨ, ਨਵਨੀਤ, ਨੀਸ਼ੂ, ਕਾਰਤਿਕ ਚੌਹਾਨ, ਤੁਸ਼ਾਰ ਸੂਰੀ, ਜਸਕਾਰ ਅਤੇ ਹੋਰ ਖਿਡਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ ਚਾਰ ਨੌਜਵਾਨ ਕਾਬੂ ਅਗਲੀ ਖ਼ਬਰ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਕੀਤਾ ਲਾਠੀ ਚਾਰਜ ਲੋਕਤੰਤਰ ਦੇ ਮੱਥੇ ’ਤੇ ਕਲੰਕ- ਬਲਵਿੰਦਰ ਬਜਾਜ
Ad Position 24
No active advertisement