23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪ੍ਰਵਾਸ ਜਿੱਥੇ ਸਾਡੇ ਜੀਵਨ ਨੂੰ ਆਰਥਿਕ ਆਸਰਾ ਦਿੰਦਾ ਹੈ ਉੱਥੇ ਬਹੁਤ ਸਾਰੀਆਂ ਚਣੌਤੀਆਂ ਵੀ ਪੈਦਾ ਕਰਦਾ ਹੈ-ਡਾ. ਗੁਰਬਖ਼ਸ਼ ਸਿੰਘ ਭੰਡਾਲ

Ad Position 21
No active advertisement
ਅਜੀਤ ਡੈਸਕ 29-07-2026
ਕਪੂਰਥਲਾ, 28 ਜੁਲਾਈ (ਅਮਰਜੀਤ ਕੋਮਲ)-ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵਲੋਂ ਉੱਘੇ ਲੇਖਕ ਤੇ ਸ਼ੋ੍ਰਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ ‘ਪ੍ਰਵਾਸ ਦੇ ਸਰੋਕਾਰ’ ਵਿਸ਼ੇ ‘ਤੇ ਸੰਵਾਦ ਸਮਾਗਮ ਕਰਵਾਇਆ ਗਿਆ | ਜਿਸਦੇ ਪ੍ਰਧਾਨਗੀ ਮੰਡਲ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਤੋਂ ਇਲਾਵਾ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ, ਰਤਨ ਸਿੰਘ ਸੰਧੂ, ਡਾ. ਸਰਦੂਲ ਸਿੰਘ ਔਜਲਾ, ਆਸ਼ੂ ਕੁਮਰਾ, ਡਾ. ਸਰਵਨ ਸਿੰਘ ਪ੍ਰਦੇਸੀ ਤੇ ਉੱਘੇ ਗਜ਼ਲਗੋ ਜਨਕਪ੍ਰੀਤ ਬੇਗੋਵਾਲ ਸਸ਼ੋਭਿਤ ਸਨ | ਸਮਾਗਮ ਦੇ ਆਰੰਭ ਵਿਚ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਸਹਿਬਾਜ਼ ਖ਼ਾਨ ਨੇ ਡਾ. ਭੰਡਾਲ ਦੇ ਸਾਹਿਤਕ ਸਫ਼ਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਪਰੰਤ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਮਾਗਮ ਦੇ ਪਹਿਲੇ ਪੜਾਅ ਵਿਚ ਕਵੀ ਦਰਬਾਰ ਕਰਵਾਇਆ ਗਿਆ | ਜਿਸ ਵਿਚ ਉੱਘੇ ਸ਼ਾਇਰ ਸੁਰਜੀਤ ਸਾਜਨ, ਗੁਰਦੀਪ ਗਿੱਲ, ਤੇਜਵੀਰ ਸਿੰਘ, ਸੁਰਿੰਦਰ ਸਿੰਘ, ਮੰਗਲ ਸਿੰਘ ਭੰਡਾਲ ਨੈਸ਼ਨਲ ਐਵਾਰਡੀ, ਡਾ. ਸੁਰਿੰਦਰਪਾਲ ਸਿੰਘ, ਮਲਕੀਤ ਸਿੰਘ ਮੀਤ, ਅਮਨ ਗਾਂਧੀ, ਮਨਜੀਤ ਸੋਹਲ, ਅਵਤਾਰ ਸਿੰਘ ਭੰਡਾਲ, ਅਵਤਾਰ ਸਿੰਘ ਗਿੱਲ ਤੇ ਅਵਤਾਰ ਸਿੰਘ ਅਸੀਮ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਦੇ ਦੂਜੇ ਪੜਾਅ ਦੌਰਾਨ ਪ੍ਰਵਾਸ ਕਾਰਨ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਚਣੌਤੀਆਂ ਬਾਰੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਪ੍ਰਵਾਸ ਜਿੱਥੇ ਸਾਡੇ ਜੀਵਨ ਨੂੰ ਆਰਥਿਕ ਆਸਰਾ ਦਿੰਦਾ ਹੈ ਉੱਥੇ ਸਾਡੇ ਲਈ ਬਹੁਤ ਸਾਰੀਆਂ ਚਣੌਤੀਆਂ ਤੇ ਸਮੱਸਿਆਵਾਂ ਪੈਦਾ ਕਰਦਾ ਹੈ | ਉਨ੍ਹਾਂ ਕਿਹਾ ਕਿ ਪ੍ਰਵਾਸ ਦਾ ਸਭ ਤੋਂ ਵੱਧ ਅਸਰ ਨੌਜਵਾਨ ਪੀੜੀ ‘ਤੇ ਪਿਆ ਜੋ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਹਾਜ਼ਰ ਸਾਹਿਤਕਾਰਾਂ ਨੇ ਡਾ. ਭੰਡਾਲ ਕੋਲੋਂ ਕਈ ਸਵਾਲ ਪੁੱਛੇ ਜਿਨ੍ਹਾਂ ਦੇ ਉਨ੍ਹਾਂ ਤਸੱਲੀਬਖ਼ਸ਼ ਜਵਾਬ ਦਿੱਤੇ | ਇਸ ਮੌਕੇ ਬੋਲਦੇ ਉੱਘੇ ਆਲੋਚਕ ਤੇ ਸ਼ਾਇਰ ਡਾ. ਸਰਦੂਲ ਸਿੰਘ ਔਜਲਾ ਨੇ ਕਿਹਾ ਕਿ ਅਜਿਹੀਆਂ ਸੁਚਾਰੂ ਮਿਲਣੀਆਂ ਸਾਹਿਤ ਤੇ ਸਾਹਿਤਕ ਸਭਾਵਾਂ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ ਤੇ ਸਿਰਜਣਾ ਕੇਂਦਰ ਇਸ ਲਈ ਵਧਾਈ ਦਾ ਪਾਤਰ ਹੈ | ਜਨਕਪ੍ਰੀਤ ਸਿੰਘ ਬੇਗੋਵਾਲ ਨੇ ਪ੍ਰਵਾਸ ਸਬੰਧੀ ਇਕ ਗਜ਼ਲ ਪੇਸ਼ ਕੀਤੀ, ਜਦਕਿ ਡਾ. ਸਰਵਨ ਸਿੰਘ ਪ੍ਰਦੇਸੀ ਨੇ ਕਿਹਾ ਇਸ ਵਿਚਾਰ ਚਰਚਾ ਵਿਚੋਂ ਪ੍ਰਵਾਸ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਵੀ ਨਿਕਲ ਸਕਦੇ ਹਨ | ਸਮਾਗਮ ਨੂੰ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸ ਭੋਗਣ ਵਾਲਾ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਮੂਲ ਅਤੇ ਵਿਦੇਸ਼ੀ ਜ਼ਿੰਦਗੀ ਦੇ ਅਗਲੇਰੇ ਪੜਾਅ ਦਰਮਿਆਨ ਜੂਝਦਾ ਹੋਇਆ ਪ੍ਰਤੀਤ ਹੁੰਦਾ ਹੈ | ਸਮਾਗਮ ਦੀ ਸਮਾਪਤੀ ‘ਤੇ ਪ੍ਰਧਾਨਗੀ ਮੰਡਲ ਤੇ ਸਿਰਜਣਾ ਕੇਂਦਰ ਦੀ ਪ੍ਰਬੰਧਕੀ ਟੀਮ ਨੇ ਡਾ. ਭੰਡਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਲਜੀਤ ਸਿੰਘ, ਗੁਰਬਚਨ ਸਿੰਘ ਬੰਗੜ, ਜਸਪ੍ਰੀਤ ਸਿੰਘ ਧਿੰਜਣ, ਮਨਜਿੰਦਰ ਕਮਲ ਅਤੇ ਰਵਿੰਦਰ ਸਿੰਘ ਰਵੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 9 ਨੂੰ -ਮੈਨੇਜਰ ਨਰਿੰਦਰ ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਵਾਸ ਨਡਾਲਾ ਨੇ ਜੀ.ਐਨ.ਪੀ.ਕੇ.ਐਸ ਕਾਲਜ ਨਡਾਲਾ ਤੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ
Ad Position 24