23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰਿਟਾਇਰਡ ਡੀ.ਐਸ.ਪੀ. ਲਖਵਿੰਦਰ ਸਿੰਘ ਇਬਰਾਹੀਮਵਾਲ ਵਲੋਂ ਮੋਬਿਨ ਸਲਮਾਨੀ ਦਾ ਮਾਨ ਸਨਮਾਨ

Ad Position 21
No active advertisement
ਅਜੀਤ ਡੈਸਕ 29-07-2026
ਨਡਾਲਾ, 28 ਜੁਲਾਈ (ਰਘਬਿੰਦਰ ਸਿੰਘ)-ਆਲ ਇੰਡੀਆ ਸਲਮਾਨੀ ਵੈੱਲਫੇਅਰ ਸੋਸਾਇਟੀ ਵੱਲੋਂ ਮੋਬਿਨ ਸਲਮਾਨੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਉਪਰੰਤ ਰਿਟਾਇਰਡ ਡੀ.ਐਸ.ਪੀ. ਲਖਵਿੰਦਰ ਸਿੰਘ ਇਬਰਾਹੀਮਵਾਲ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ | ਇਸ ਮੌਕੇ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਇਬਰਾਹੀਮਵਾਲ ਨੇ ਕਿਹਾ ਕਿ ਆਲ ਇੰਡੀਆ ਸਲਮਾਨੀ ਵੈੱਲਫੇਅਰ ਸੋਸਾਇਟੀ ਇੱਕ ਸਮਾਜ ਸੇਵੀ ਸੰਸਥਾ ਹੈ, ਜੋ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਸੋਸਾਇਟੀ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਕੇ ਮਨੁੱਖਤਾ ਦੀ ਸੇਵਾ ਦੀ ਸ਼ਲਾਘਾਯੋਗ ਮਿਸਾਲ ਪੇਸ਼ ਕੀਤੀ ਸੀ | ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਗ਼ਰੀਬ ਲੜਕੀਆਂ ਦੇ ਵਿਆਹ ਕਰਵਾਉਣ, ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦੀ ਫ਼ੀਸ ਵਿਚ ਸਹਾਇਤਾ ਕਰਨ ਅਤੇ ਹੋਰ ਕਈ ਸਮਾਜ ਭਲਾਈ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ | ਇਸ ਮੌਕੇ ਗੋਲਡੀ ਬਾਜਵਾ, ਸਤਨਾਮ ਸਿੰਘ ਕਾਹਲੋਂ, ਡਾ. ਹਰਬੰਸ ਸਿੰਘ ਦੌਲਤਪੁਰ, ਆਸਿਫ਼ ਸਲਮਾਨੀ, ਦੀਪ ਨਡਾਲੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ-ਗੁਰਬਚਨ ਸਿੰਘ ਬੂਲਪੁਰ ਅਗਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਨੇ ਸ਼ਾਨੋ-ਸ਼ੌਕਤ ਨਾਲ ਮਨਾਇਆ ਛਤਰਪਤੀ ਸ਼ਾਹੂ ਦਾ ਜਨਮ ਦਿਵਸ
Ad Position 24