ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਵਿਖੇ ਕਰਵਾਏ ਗਏ ਸਹੋਦਿਆ ਇੰਟਰ ਸਕੂਲ ਮੁਕਾਬਲੇ
ਕਪੂਰਥਲਾ, 2 ਅਗਸਤ (ਸਡਾਨਾ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਦੀ ਅਗਵਾਈ ਹੇਠ ਕਪੂਰਥਲਾ ਸਹੋਦਿਆ ਇੰਟਰ ਸਕੂਲ ਗਿਆਨ ਅਤੇ ਜਾਗਰੂਕਤਾ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਵਿਦਿਆਰਥੀਆਂ ਦੇ ਬੌਧਿਕ ਵਿਕਾਸ ਅਤੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਮੁਕਾਬਲੇ ਵਿਚ ਸਹੋਦਿਆ ਨਾਲ ਸਬੰਧਿਤ 15 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਅਤੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ | ਮੁਕਾਬਲੇ ਦੌਰਾਨ ਵਿਮਲ ਸੇਠੀ ਅਤੇ ਰੋਹਿਤ ਚਤਰਥ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ | ਦੋ ਪੜਾਵਾਂ ਵਿਚ ਕਰਵਾਏ ਗਏ ਇਸ ਮੁਕਾਬਲੇ ਦੌਰਾਨ ਪਹਿਲੇ ਪੜਾਅ ਵਿਚ ਲਿਖ਼ਤੀ ਪ੍ਰੀਖਿਆ ਰਾਹੀਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੀਆਂ 5 ਟੀਮਾਂ ਨੂੰ ਅੰਤਿਮ ਦੌਰ ਲਈ ਚੁਣਿਆ ਗਿਆ ਤੇ ਅੰਤਿਮ ਪੜਾਅ ਵਿਚ ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਆਮ ਗਿਆਨ, ਮੌਜੂਦਾ ਘਟਨਾਕ੍ਰਮ ਅਤੇ ਬੁੱਧੀ ਸ਼ਕਤੀ ਨਾਲ ਸਬੰਧਿਤ ਰੌਚਕ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਵਿਦਿਆਰਥੀਆਂ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ | ਨਤੀਜਿਆਂ ਵਿਚ ਸੈਨਿਕ ਸਕੂਲ ਨੇ ਪਹਿਲਾ, ਐਮ. ਜੀ.
ਕਪੂਰਥਲਾ, 2 ਅਗਸਤ (ਸਡਾਨਾ)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਦੀ ਅਗਵਾਈ ਹੇਠ ਕਪੂਰਥਲਾ ਸਹੋਦਿਆ ਇੰਟਰ ਸਕੂਲ ਗਿਆਨ ਅਤੇ ਜਾਗਰੂਕਤਾ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਵਿਦਿਆਰਥੀਆਂ ਦੇ ਬੌਧਿਕ ਵਿਕਾਸ ਅਤੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਮੁਕਾਬਲੇ ਵਿਚ ਸਹੋਦਿਆ ਨਾਲ ਸਬੰਧਿਤ 15 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਅਤੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ | ਮੁਕਾਬਲੇ ਦੌਰਾਨ ਵਿਮਲ ਸੇਠੀ ਅਤੇ ਰੋਹਿਤ ਚਤਰਥ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ | ਦੋ ਪੜਾਵਾਂ ਵਿਚ ਕਰਵਾਏ ਗਏ ਇਸ ਮੁਕਾਬਲੇ ਦੌਰਾਨ ਪਹਿਲੇ ਪੜਾਅ ਵਿਚ ਲਿਖ਼ਤੀ ਪ੍ਰੀਖਿਆ ਰਾਹੀਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੀਆਂ 5 ਟੀਮਾਂ ਨੂੰ ਅੰਤਿਮ ਦੌਰ ਲਈ ਚੁਣਿਆ ਗਿਆ ਤੇ ਅੰਤਿਮ ਪੜਾਅ ਵਿਚ ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਆਮ ਗਿਆਨ, ਮੌਜੂਦਾ ਘਟਨਾਕ੍ਰਮ ਅਤੇ ਬੁੱਧੀ ਸ਼ਕਤੀ ਨਾਲ ਸਬੰਧਿਤ ਰੌਚਕ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਵਿਦਿਆਰਥੀਆਂ ਨੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ | ਨਤੀਜਿਆਂ ਵਿਚ ਸੈਨਿਕ ਸਕੂਲ ਨੇ ਪਹਿਲਾ, ਐਮ.ਜੀ.ਐਨ. ਸਕੂਲ ਕਪੂਰਥਲਾ ਨੇ ਦੂਜਾ ਤੇ ਗੁਰੂ ਅਮਰਦਾਸ ਪਬਲਿਕ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ | ਜੇਤੂਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਤੇ ਇੰਜ. ਨਿਮਰਤਾ ਕੌਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ |