03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਸਬਾ ਬੇਗੋਵਾਲ ਵਿਚ ਧੜਾ ਧੜ ਹੋ ਰਹੀਆਂ ਨਾਜਾਇਜ਼ ਉਸਾਰੀਆਂ, ਨਗਰ ਪੰਚਾਇਤ ਪ੍ਰਸ਼ਾਸਨ ਚੁੱਪ- ਐਂਟੀਕੁਰੱਪਸ਼ਨ

ਬੇਗੋਵਾਲ, 2 ਅਗਸਤ (ਸੁਖਜਿੰਦਰ ਸਿੰਘ)-ਅੱਜ ਐਂਟੀਕੁਰੱਪਸ਼ਨ ਐਸੋਸੀਏਸ਼ਨ ਇਕਾਈ ਬੇਗੋਵਾਲ ਦੀ ਇਕ ਮਹੀਨਾਵਾਰ ਮੀਟਿੰਗ ਇਕਾਈ ਦੇ ਪ੍ਰਧਾਨ ਅਮਰਜੋਤ ਸਿੰਘ ਜੱਜ ਦੀ ਅਗਵਾਈ ਹੇਠ ਇੱਕ ਹੋਟਲ ਵਿਚ ਹੋਈ | ਇਸ ਮੌਕੇ ਵੱਖ-ਵੱਖ ਮੈਂਬਰਾਂ ਨੇ ਬੋਲਦਿਆਂ ਕਿਹਾ ਕਿ ਕਸਬਾ ਬੇਗੋਵਾਲ ਵਿਚ ਇਨ੍ਹੀਂ ਦਿਨੀਂ ਵੱਡੇ ਪੱਧਰ ਤੇ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ, ਜਿਸ ਨੂੰ ਦੇਖਦੇ ਨਗਰ ਪੰਚਾਇਤ ਬੇਗੋਵਾਲ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਕਈ ਲੋਕ ਪ੍ਰਸ਼ਾਸਨ ਦੀ ਨੱਕ ਹੇਠ ਬਿਨਾਂ ਕੋਈ ਨਕਸ਼ਾ ਪਾਸ ਕਰਾਇਆ ਤੇ ਬਿਨਾਂ ਕੋਈ ਫ਼ੀਸ ਜਮਾ ਕਰਵਾਇਆ ਗੈਰ ਕਾਨੂੰਨੀ ਉਸਾਰੀਆਂ ਕਰਨ ਵਿਚ ਲੱਗੇ ਹੋਏ ਹਨ, ਪਰ ਨਗਰ ਪੰਚਾਇਤ ਬੇਗੋਵਾਲ ਪ੍ਰਸ਼ਾਸਨ ਦੀ ਕੰਨ ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਇਸ ਨਾਲ ਨਗਰ ਪੰਚਾਇਤ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਕਸਬੇ ਅੰਦਰ ਹੋ ਰਹੀਆਂ ਨਜਾਇਜ਼ ਉਸਾਰੀਆਂ ਨੂੰ ਰੋਕਣ ਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਤੇ ਬਣਦੇ ਜੁਰਮਾਨੇ ਵਸੂਲ ਕੀਤੇ ਜਾਣ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਸਬੇ ਵਿਚ ਸੜਕਾਂ ਟੁੱਟਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਉੱਚੀਆਂ ਥੜ੍ਹੀਆਂ ਬਣਾਉਣਾ ਹੈ ਜਿਸ ਕਾਰਨ ਘਰਾਂ ਅਤੇ ਦੁਕਾਨਾਂ ਦਾ ਪਾਣੀ ਸੜਕਾਂ ਤੇ ਆਉਣ ਕਾਰਨ ਸੜਕਾਂ ਟੁੱਟੀਆਂ ਸ਼ੁਰੂ ਹੋ ਜਾਂਦੀਆਂ ਹਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਥੜ੍ਹੀਆਂ ਨੂੰ ਤੁੜਵਾ ਕੇ ਆਉਣ ਸਮੇਂ ਵਿਚ ਸੜਕਾਂ ਨੂੰ ਬਚਾਇਆ ਜਾਵੇ | ਇਸ ਮੌਕੇ ਉਨ੍ਹਾਂ ਐਸ. ਡੀ.

Ad Position 21
No active advertisement
ਅਜੀਤ ਡੈਸਕ 03-08-2026
ਬੇਗੋਵਾਲ, 2 ਅਗਸਤ (ਸੁਖਜਿੰਦਰ ਸਿੰਘ)-ਅੱਜ ਐਂਟੀਕੁਰੱਪਸ਼ਨ ਐਸੋਸੀਏਸ਼ਨ ਇਕਾਈ ਬੇਗੋਵਾਲ ਦੀ ਇਕ ਮਹੀਨਾਵਾਰ ਮੀਟਿੰਗ ਇਕਾਈ ਦੇ ਪ੍ਰਧਾਨ ਅਮਰਜੋਤ ਸਿੰਘ ਜੱਜ ਦੀ ਅਗਵਾਈ ਹੇਠ ਇੱਕ ਹੋਟਲ ਵਿਚ ਹੋਈ | ਇਸ ਮੌਕੇ ਵੱਖ-ਵੱਖ ਮੈਂਬਰਾਂ ਨੇ ਬੋਲਦਿਆਂ ਕਿਹਾ ਕਿ ਕਸਬਾ ਬੇਗੋਵਾਲ ਵਿਚ ਇਨ੍ਹੀਂ ਦਿਨੀਂ ਵੱਡੇ ਪੱਧਰ ਤੇ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ, ਜਿਸ ਨੂੰ ਦੇਖਦੇ ਨਗਰ ਪੰਚਾਇਤ ਬੇਗੋਵਾਲ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਕਈ ਲੋਕ ਪ੍ਰਸ਼ਾਸਨ ਦੀ ਨੱਕ ਹੇਠ ਬਿਨਾਂ ਕੋਈ ਨਕਸ਼ਾ ਪਾਸ ਕਰਾਇਆ ਤੇ ਬਿਨਾਂ ਕੋਈ ਫ਼ੀਸ ਜਮਾ ਕਰਵਾਇਆ ਗੈਰ ਕਾਨੂੰਨੀ ਉਸਾਰੀਆਂ ਕਰਨ ਵਿਚ ਲੱਗੇ ਹੋਏ ਹਨ, ਪਰ ਨਗਰ ਪੰਚਾਇਤ ਬੇਗੋਵਾਲ ਪ੍ਰਸ਼ਾਸਨ ਦੀ ਕੰਨ ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਇਸ ਨਾਲ ਨਗਰ ਪੰਚਾਇਤ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਕਸਬੇ ਅੰਦਰ ਹੋ ਰਹੀਆਂ ਨਜਾਇਜ਼ ਉਸਾਰੀਆਂ ਨੂੰ ਰੋਕਣ ਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਤੇ ਬਣਦੇ ਜੁਰਮਾਨੇ ਵਸੂਲ ਕੀਤੇ ਜਾਣ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਸਬੇ ਵਿਚ ਸੜਕਾਂ ਟੁੱਟਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਉੱਚੀਆਂ ਥੜ੍ਹੀਆਂ ਬਣਾਉਣਾ ਹੈ ਜਿਸ ਕਾਰਨ ਘਰਾਂ ਅਤੇ ਦੁਕਾਨਾਂ ਦਾ ਪਾਣੀ ਸੜਕਾਂ ਤੇ ਆਉਣ ਕਾਰਨ ਸੜਕਾਂ ਟੁੱਟੀਆਂ ਸ਼ੁਰੂ ਹੋ ਜਾਂਦੀਆਂ ਹਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਥੜ੍ਹੀਆਂ ਨੂੰ ਤੁੜਵਾ ਕੇ ਆਉਣ ਸਮੇਂ ਵਿਚ ਸੜਕਾਂ ਨੂੰ ਬਚਾਇਆ ਜਾਵੇ | ਇਸ ਮੌਕੇ ਉਨ੍ਹਾਂ ਐਸ.ਡੀ.ਐਮ. ਭੁਲੱਥ ਨੂੰ ਵੀ ਮੰਗ ਕੀਤੀ ਕਿ ਉਹ ਬੇਗੋਵਾਲ ਭੁਲੱਥ, ਕਰਤਾਰਪੁਰ, ਜਲੰਧਰ ਰੂਟ ਦੀਆਂ ਬੰਦ ਪਈਆਂ ਬੱਸਾਂ ਨੂੰ ਮੁੜ ਚਾਲੂ ਕਰਨ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ | ਇਸ ਮੌਕੇ ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਨਡਾਲਾ ਟਾਂਡਾ ਰੋਡ ਤੋਂ ਟਰਾਲਿਆਂ ਦੇ ਲੰਘਣ ਦਾ ਸਮਾਂ ਰਾਤ 9 ਵਜੇ ਤੋਂ ਸਵੇਰ 7 ਵਜੇ ਤੱਕ ਹੈ ਪਰ ਹਦਾਇਤਾਂ ਨੂੰ ਟਿੱਚ ਨਾ ਸਮਝਦਿਆਂ ਟਰਾਲੇ ਟਰਾਲਿਆਂ ਵਾਲੇ ਦਿਨੇ ਵੀ ਇਸ ਰੋਡ ਤੋਂ ਲਗਾਤਾਰ ਲੰਘ ਰਹੇ ਹਨ | ਜਿਸ ਕਾਰਨ ਜਿੱਥੇ ਹਾਦਸਿਆਂ ਦਾ ਡਰ ਰਹਿੰਦਾ ਹੈ ਉੱਥੇ ਹੀ ਸੜਕਾਂ ਦਾ ਨੁਕਸਾਨ ਹੋ ਰਿਹਾ | ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਇਸ ਰੋਡ ਤੋਂ ਲੰਘਣ ਵਾਲੇ ਟਰਾਲਿਆਂ ਤੇ ਵੀ ਠੱਲ੍ਹ ਪਾਈ ਜਾਵੇ | ਇਸ ਮੌਕੇ ਪ੍ਰਧਾਨ ਅਮਰਜੋਤ ਸਿੰਘ ਜੱਜ, ਅਸ਼ੋਕ ਕੁਮਾਰ ਬਤਰਾ, ਸੁਖਚੈਨ ਸਿੰਘ ਮੁਰੱਬੀਆ, ਨਿਸ਼ਾਨ ਸਿੰਘ ਹੁੰਦਲ, ਅਮਰਜੀਤ ਸਿੰਘ ਬਾਵਾ, ਅਮਰੀਕ ਸਿੰਘ ਰਾਵਾਂ ਸਰਪੰਚ, ਕੁਲਵੰਤ ਸਿੰਘ ਘੋਤੜਾ, ਹਰੀਸ਼ ਅਰੋੜਾ, ਸਵਰਨ ਸਿੰਘ ਮਹੰਤ, ਦਲਜੀਤਮ ਸਿੰਘ ਮੰਡਾ, ਸੁਖਜਿੰਦਰ ਸਿੰਘ, ਰਘਬੀਰ ਸਿੰਘ, ਸਰਪੰਚ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜ਼ੀ ਭਾਸ਼ਾ ਦੇ ਲੇਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨਡਾਲਾ ਬਲਾਕ ਦਾ ਇਜਲਾਸ ਸੰਪੰਨ, ਨਵੀਂ ਇਲਾਕਾ ਕਮੇਟੀ ਦੀ ਚੋਣ ਇਨਰਵੀਲ੍ਹ ਕਲੱਬ ਸੁਲਤਾਨਪੁਰ ਲੋਧੀ...
Ad Position 24
No active advertisement