ਅਣਪਛਾਤੇ ਲੁਟੇਰੇ ਐਕਟਿਵਾ ਸਵਾਰ ਦੀ ਕੁੜਤੇ ਨਾਲੋਂ ਜੇਬ ਹੀ ਝਪਟ ਕੇ ਹੋਏ ਫ਼ਰਾਰ
ਕਪੂਰਥਲਾ, 2 ਅਗਸਤ (ਸਡਾਨਾ)-ਅਣਪਛਾਤੇ ਮੋਟਰਸਾਈਕਲ ਸਵਾਰ ਸਕੂਟਰੀ ਸਵਾਰ ਵਿਅਕਤੀ ਦਾ ਪਰਸ ਝਪਟ ਕੇ ਫ਼ਰਾਰ ਹੋ ਗਏ | ਜਿਸ ਸਬੰਧੀ ਸਿਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੁਕੇਸ਼ ਦੁੱਗਲ ਵਾਸੀ ਗੋਲਡਨ ਐਵੀਨਿਊ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਐਕਟਿਵਾ ਸਕੂਟਰੀ ‘ਤੇ ਗੋਲਡਨ ਐਵੀਨਿਊ ਤੋਂ ਬ੍ਰਹਮਕੁੰਡ ਮੰਦਿਰ ਜਾ ਰਿਹਾ ਸੀ ਤਾਂ ਮੁਹੱਲਾ ਜੱਟਪੁਰਾ ਨੇੜੇ ਜਦੋਂ ਉਹ ਪਹੁੰਚਿਆ ਤਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਚੱਲਦੇ ਐਕਟਿਵਾ ਸਕੂਟਰ ‘ਤੇ ਹੀ ਉਸ ਦੇ ਕੁੜਤੇ ਦੀ ਸੱਜੀ ਜੇਬ ਝਪਟ ਲਈ, ਜੋ ਕਿ ਕੁੜਤੇ ਨਾਲੋਂ ਵੱਖ ਹੋ ਗਈ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਜੇਬ ਵਿਚੋਂ 47 ਹਜ਼ਾਰ ਰੁਪਏ ਦੇ ਕਰੀਬ ਨਗਦੀ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਬੈਂਕ ਏ. ਟੀ.
ਅਜੀਤ ਡੈਸਕ
03-08-2026