07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰ-ਬਿ੍ਜ ਨੰਬਰ 47 ਤੇ 48 ’ਤੇ ਕਵਰ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ

ਸੁਲਤਾਨਪੁਰ ਲੋਧੀ, 3 ਅਗਸਤ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬਿ੍ਜਾਂ ‘ਤੇ ਛੱਤਾਂ ਨਾ ਹੋਣ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮਾਮਲਾ ਸੰਸਦ ਵਿਚ ਉਠਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦਿਸ਼ਾ ਵਿਚ ਅਹਿਮ ਕਦਮ ਚੁੱਕਿਆ ਹੈ | ਰੇਲਵੇ ਮੰਤਰਾਲੇ ਨੇ ਰਾਜ ਸਭਾ ਵਿਚ ਦਿੱਤੇ ਆਪਣੇ ਲਿਖਤੀ ਜਵਾਬ ਵਿਚ ਸਪਸ਼ਟ ਕੀਤਾ ਹੈ ਕਿ ਇੱਥੇ ਸ਼ੈੱਡ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬਿ੍ਜ ਨੰਬਰ 47 ਅਤੇ 48 ‘ਤੇ (ਜਲੰਧਰ-ਸੁਲਤਾਨਪੁਰ ਲੋਧੀ-ਲੋਹੀਆਂ ਲਾਇਨ) ਕਵਰ ਸ਼ੈੱਡ (ਛੱਤਾਂ) ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਪੁੱਛੇ ਆਪਣੇ ਸਵਾਲ ਰਾਹੀਂ ਸਰਕਾਰ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਖਿੱਚਿਆ ਸੀ ਕਿ ਇਨ੍ਹਾਂ ਅੰਡਰਬਿ੍ਜਾਂ ‘ਤੇ ਸੁਰੱਖਿਆ ਲਈ ਛੱਤਾਂ ਨਾ ਹੋਣ ਕਾਰਨ ਮੀਂਹ, ਧੁੱਪ ਅਤੇ ਬਰਸਾਤਾਂ ਦੌਰਾਨ ਪੈਦਲ ਰਾਹਗੀਰਾਂ, ਆਉਣ ਵਾਲੀਆਂ ਸੰਗਤਾਂ, ਵਿਦਿਆਰਥੀਆਂ, ਦੋਪਹੀਆ ਵਾਹਨ ਚਾਲਕਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਇਹ ਵੀ ਜਾਣਨਾ ਚਾਹਿਆ ਸੀ ਕਿ ਇਸ ਸਬੰਧੀ ਪ੍ਰਾਪਤ ਮੰਗਾਂ ਅਤੇ ਸਰਕਾਰ ਵੱਲੋਂ ਕੀਤੀ ਕਾਰਵਾਈ ਕੀ ਹੈ | ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਆਪਣੇ ਜਵਾਬ ਵਿਚ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਰੋਡ ਅੰਡਰਬਿ੍ਜਾਂ ਵਿਚ ਪਾਣੀ ਖੜ੍ਹਨ ਅਤੇ ਆਵਾਜਾਈ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਡਰੇਨੇਜ ਪ੍ਰਬੰਧ, ਪਾਣੀ ਦੀ ਨਿਕਾਸੀ, ਪੰਪਿੰਗ ਸਿਸਟਮ ਅਤੇ ਲੋੜ ਅਨੁਸਾਰ ਕਵਰ ਸ਼ੈੱਡ ਵਰਗੇ ਉਪਾਅ ਕੀਤੇ ਜਾਂਦੇ ਹਨ | ਇਨ੍ਹਾਂ ਹੀ ਉਪਾਵਾਂ ਤਹਿਤ ਸੁਲਤਾਨਪੁਰ ਲੋਧੀ ਦੇ ਅੰਡਰਬਿ੍ਜ ਨੰਬਰ 47 ਅਤੇ 48 ‘ਤੇ ਵੀ ਕਵਰ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਸੰਤ ਸੀਚੇਵਾਲ ਨੇ ਆਸ ਪ੍ਰਗਟਾਈ ਕਿ ਰੇਲਵੇ ਵਿਭਾਗ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਇਲਾਕਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਤੋਂ ਰਾਹਤ ਪ੍ਰਦਾਨ ਕਰੇਗਾ | ਜ਼ਿਕਰਯੋਗ ਹੈ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਰਿਹਾ ਹੈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਹੁਣ ਰੇਲ ਮੰਤਰਾਲੇ ਵੱਲੋਂ ਕੰਮ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਨਾਲ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਜ਼ਿਕਰਯੋਗ ਹੈ ਸੁਲਤਾਨਪੁਰ ਲੋਧੀ ਦੇ ਅੰਡਰ ਬਿ੍ਜਾਂ ‘ਤੇ ਕਵਰ ਸ਼ੈੱਡ ਬਣਾਉਣ ਦੀ ਮੰਗ ਇਲਾਕੇ ਦੇ ਲੋਕ ਸਾਲ 2019 ਤੋਂ ਲਗਾਤਾਰ ਕਰ ਰਹੇ ਸਨ, ਜਿਸ ਸਬੰਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਪੱਤਰ ਵੀ ਲਿਖੇ ਗਏ ਸੀ | ਉਨ੍ਹਾਂ ਕਿਹਾ ਕਿ ਇਹ ਅੰਡਰ ਬਿ੍ਜ ਪੇਂਡੂ ਇਲਾਕਿਆਂ ਨੂੰ ਧਾਰਮਿਕ ਨਗਰੀ ਸੁਲਤਾਨਪੁਰ ਲੋਧੀ ਨਾਲ ਜੋੜਨ ਵਾਲਾ ਮੁੱਖ ਰਸਤੇ ਹਨ | ਬਰਸਾਤ ਦੌਰਾਨ ਪਾਣੀ ਭਰਨ ਕਾਰਨ ਆਵਾਜਾਈ ਕਈ ਦਿਨਾਂ ਤੱਕ ਠੱਪ ਹੋ ਜਾਂਦੀ ਸੀ, ਲੋਕਾਂ ਨੂੰ ਲੰਮੇ ਚੱਕਰ ਲਗਾਉਣੇ ਪੈਂਦੇ ਸਨ | ਕਈ ਵਾਰ ਪਿੰਡਾਂ ਦਾ ਸ਼ਹਿਰ ਨਾਲ ਸੰਪਰਕ ਵੀ ਟੁੱਟ ਜਾਂਦਾ ਸੀ ਅਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਸਨ |

Ad Position 21
No active advertisement
ਅਜੀਤ ਡੈਸਕ 04-08-2026

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਦੀ ਕੁੱਟਮਾਰ ਅਗਲੀ ਖ਼ਬਰ ਵਪਾਰੀਆਂ ਦੀ ਹਰੇਕ ਸ਼ਿਕਾਇਤ ਦੀ ਅਧਿਕਾਰੀ ਨਿੱਜੀ ਤੌਰ ’ਤੇ ਜਾਂਚ ਕਰਨ-ਅਕਾਸ਼ ਬਾਂਸਲ ਕਿਹਾ, ਵਪਾਰੀਆਂ ਤੇ ਅਧਿਕਾਰੀਆਂ ਦੀ...
Ad Position 24
No active advertisement