07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਰਸਾਤ ਨੇ ਲੋਕਾਂ ਦੇ ਚਿਹਰਿਆਂ ’ਤੇ ਲਿਆਂਦੀ ਰੌਣਕ

ਭੁਲੱਥ, 3 ਅਗਸਤ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੋਈ ਬਰਸਾਤ ਨੇ ਜਿੱਥੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਉੱਥੇ ਕਈ ਦਿਨ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਹੁੰਮ੍ਹਸ ਤੋਂ ਪਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਮਿਲੀ | ਸਾਵਣ ਮਹੀਨੇ ਦੀ ਇਹ ਪੈ ਰਹੀ ਬਰਸਾਤ ਦਾ ਜਿੱਥੇ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਉੱਥੇ ਹੀ ਛੋਟੇ ਬੱਚਿਆਂ ਨੇ ਇਸ ਮੀਂਹ ਵਿਚ ਨਹਾ ਕੇ ਇਸ ਬਰਸਾਤ ਦਾਲ ਲੁਤਫ਼ ਉਠਾਇਆ | ਦੂਜੇ ਪਾਸੇ ਇਸ ਪੈ ਰਹੀ ਬਾਰਸ਼ ਨਾਲ ਕਸਬਾ ਭੁਲੱਥ ਜਲ ਥਲ ਗਿਆ ਅਤੇ ਕਸਬੇ ਦੀਆਂ ਗਲੀਆਂ ਅਤੇ ਬਾਜ਼ਾਰ ਪਾਣੀ ਨਾਲ ਭਰ ਗਏ | ਬਹੁਤ ਸਾਰੀਆਂ ਗਲੀਆਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿਚ ਪਾਣੀ ਵੜ ਗਿਆ ਜਿੱਥੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਸਬੇ ਦੇ ਮੇਨ ਬਾਜ਼ਾਰ ਵਿਚ ਵੀ ਇਸ ਪੈ ਰਹੀ ਬਰਸਾਤ ਨਾਲ ਪਾਣੀ ਭਰ ਗਿਆ ਅਤੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਪਾਣੀ ਨਿਕਲਣ ਨੂੰ ਕਾਫ਼ੀ ਸਮਾਂ ਲੱਗੇਗਾ | ਉਨ੍ਹਾਂ ਦਾ ਕਹਿਣਾ ਸੀ ਕਿ ਬਰਸਾਤ ਪੈਣ ਤੋਂ ਕਾਫ਼ੀ ਸਮਾਂ ਬਾਅਦ ਵੀ ਪਾਣੀ ਨਾ ਨਿਕਲਣ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਠੱਪ ਹੋ ਕੇ ਰਹਿ ਜਾਂਦੀ ਹੈ ਕਿਉਂਕਿ ਪਾਣੀ ਦਾ ਨਿਕਾਸ ਸਹੀ ਨਾ ਹੋਣ ਕਰਕੇ ਪਾਣੀ ਹੌਲੀ ਹੌਲੀ ਹੀ ਬਾਜ਼ਾਰ ਵਿਚੋਂ ਉੱਤਰਦਾ ਹੈ | ਮੀਂਹ ਪੈਣ ਨਾਲ ਸਕੂਲ ਦੇ ਬੱਚਿਆਂ ਨੂੰ ਵੀ ਇਸ ਨਾਲ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਕੂਲਾਂ ਵਿਚ ਛੁੱਟੀ ਦਾ ਟਾਈਮ ਹੋਣ ਕਰਕੇ ਗਲੀਆਂ ਅਤੇ ਬਾਜ਼ਾਰਾਂ ਵਿਚ ਪਾਣੀ ਭਰ ਜਾਣ ਨਾਲ ਬੱਚੇ ਇੱਧਰੋਂ ਉਧਰੋਂ ਭਿੱਜਦੇ ਹੋਏ ਆਪਣੇ ਘਰਾਂ ਨੂੰ ਜਾਂਦੇ ਦਿਖਾਈ ਦਿੱਤੇ | ਦੂਜੇ ਪਾਸੇ ਇਸ ਬਰਸਾਤ ਸਬੰਧੀ ਕੁੱਝ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਕਾਫ਼ੀ ਲਾਭ ਹੋਵੇਗਾ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਬਿਜਲੀ ਅਤੇ ਟਿਊਬਵੈੱਲ ਤੇ ਘੱਟ ਨਿਰਭਰ ਰਹਿਣਾ ਪਵੇਗਾ | ਭਾਵੇਂ ਕਿ ਇਸ ਪੈ ਰਹੀ ਬਰਸਾਤ ਕਾਰਨ ਕੁੱਝ ਕੁ ਸਮੇਂ ਲਈ ਦੁਕਾਨਦਾਰਾਂ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪਿਆ ਪਰ ਲੋਕਾਂ ਵਿਚ ਲੰਮੇ ਸਮੇਂ ਤੋਂ ਤਪਦੀ ਗਰਮੀ ਅਤੇ ਹੰੁਮ੍ਹਸ ਤੋ ਰਾਹਤ ਵੀ ਮਿਲੀ ਦਿਖਾਈ ਦੇ ਰਹੀ ਹੈ |

Ad Position 21
No active advertisement
ਅਜੀਤ ਡੈਸਕ 04-08-2026

Ad Position 22
No active advertisement
ਪਿਛਲੀ ਖ਼ਬਰ ਫੱਤੂਢੀਂਗਾ ਕਾਲਜ ਦੀ ਕੋਮਲਪ੍ਰੀਤ ਤੇ ਜੈਸਮੀਨ ਕੌਰ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਅਗਲੀ ਖ਼ਬਰ ਮੋਟਰਸਾਈਕਲ ਖੋਹ ਕੇ ਲੈ ਜਾਣ ਸੰਬੰਧੀ ਕੇਸ ਦਰਜ
Ad Position 24
No active advertisement