06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਡਾਲਾ ਦੇ ਸਮਰਾਟ ਰੈਸਟੋਰੈਂਟ ’ਚ ਚੋਰੀ ਤੇ ਭੰਨਤੋੜ

ਨਡਾਲਾ, 3 ਅਗਸਤ (ਰਘਬਿੰਦਰ ਸਿੰਘ)-ਕਸਬਾ ਨਡਾਲਾ ਸਥਿਤ ਸਮਰਾਟ ਰੈਸਟੋਰੈਂਟ ਵਿਚ ਕੁੱਝ ਵਿਅਕਤੀਆਂ ਵੱਲੋਂ ਭੰਨਤੋੜ ਕਰਕੇ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਰੈਸਟੋਰੈਂਟ ਦੇ ਮਾਲਕ ਗੌਰਵ ਕਾਲੜਾ ਵਾਸੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 1 ਅਗਸਤ ਦੀ ਰਾਤ ਕਰੀਬ 12:30 ਵਜੇ ਹਰ ਰੋਜ਼ ਦੀ ਤਰ੍ਹਾਂ ਰੈਸਟੋਰੈਂਟ ਬੰਦ ਕਰਕੇ ਕਪੂਰਥਲਾ ਚਲੇ ਗਏ ਸਨ | ਕਰੀਬ ਡੇਢ ਵਜੇ ਉਨ੍ਹਾਂ ਨੂੰ ਇੱਕ ਜਾਣਕਾਰ ਦਾ ਫ਼ੋਨ ਆਇਆ ਕਿ ਰੈਸਟੋਰੈਂਟ ਦਾ ਸ਼ਟਰ ਖੁੱਲ੍ਹਾ ਹੋਇਆ ਹੈ |ਉਨ੍ਹਾਂ ਦੱਸਿਆ ਕਿ ਜਦੋਂ ਉਹ ਕਰੀਬ 1:30 ਤੋਂ 2:00 ਵਜੇ ਦੇ ਵਿਚਕਾਰ ਵਾਪਸ ਪਹੁੰਚੇ ਤਾਂ ਕੀ ਦੇਖਿਆ ਕੇ ਅੰਦਰ ਦਾ ਸਮਾਨ ਖਿੱਲਰਿਆ ਪਿਆ ਸੀ | ਦਰਾਜ਼ ਵਿਚ ਰੱਖੀ ਕਰੀਬ 45-50 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ | ਇਸ ਤੋਂ ਇਲਾਵਾ ਰੈਸਟੋਰੈਂਟ ਵਿਚ ਲੱਗੇ ਟੇਬਲ, ਡੀ. ਵੀ.

Ad Position 21
No active advertisement
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਰਾਟ ਰੈਸਟੋਰੈਂਟ ਦੇ ਸਰਪ੍ਰਸਤ ਗੌਰਵ ਕਾਲੜਾ | ਤਸਵੀਰ: ਰਘਬਿੰਦਰ ਸਿੰਘ 04-08-2026
ਨਡਾਲਾ, 3 ਅਗਸਤ (ਰਘਬਿੰਦਰ ਸਿੰਘ)-ਕਸਬਾ ਨਡਾਲਾ ਸਥਿਤ ਸਮਰਾਟ ਰੈਸਟੋਰੈਂਟ ਵਿਚ ਕੁੱਝ ਵਿਅਕਤੀਆਂ ਵੱਲੋਂ ਭੰਨਤੋੜ ਕਰਕੇ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਰੈਸਟੋਰੈਂਟ ਦੇ ਮਾਲਕ ਗੌਰਵ ਕਾਲੜਾ ਵਾਸੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 1 ਅਗਸਤ ਦੀ ਰਾਤ ਕਰੀਬ 12:30 ਵਜੇ ਹਰ ਰੋਜ਼ ਦੀ ਤਰ੍ਹਾਂ ਰੈਸਟੋਰੈਂਟ ਬੰਦ ਕਰਕੇ ਕਪੂਰਥਲਾ ਚਲੇ ਗਏ ਸਨ | ਕਰੀਬ ਡੇਢ ਵਜੇ ਉਨ੍ਹਾਂ ਨੂੰ ਇੱਕ ਜਾਣਕਾਰ ਦਾ ਫ਼ੋਨ ਆਇਆ ਕਿ ਰੈਸਟੋਰੈਂਟ ਦਾ ਸ਼ਟਰ ਖੁੱਲ੍ਹਾ ਹੋਇਆ ਹੈ |ਉਨ੍ਹਾਂ ਦੱਸਿਆ ਕਿ ਜਦੋਂ ਉਹ ਕਰੀਬ 1:30 ਤੋਂ 2:00 ਵਜੇ ਦੇ ਵਿਚਕਾਰ ਵਾਪਸ ਪਹੁੰਚੇ ਤਾਂ ਕੀ ਦੇਖਿਆ ਕੇ ਅੰਦਰ ਦਾ ਸਮਾਨ ਖਿੱਲਰਿਆ ਪਿਆ ਸੀ | ਦਰਾਜ਼ ਵਿਚ ਰੱਖੀ ਕਰੀਬ 45-50 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ | ਇਸ ਤੋਂ ਇਲਾਵਾ ਰੈਸਟੋਰੈਂਟ ਵਿਚ ਲੱਗੇ ਟੇਬਲ, ਡੀ. ਵੀ. ਆਰ ਅਤੇ ਹੋਰ ਸਮਾਨ ਵੀ ਚੋਰੀ ਕਰ ਲਿਆ ਗਿਆ ਸੀ | ਇਸ ਦੌਰਾਨ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ | ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਢਿਲਵਾਂ ਰੋਡ ਸਥਿਤ ਮਿਰਜ਼ਾਪੁਰ ਗੇਟ ਦੇ ਸਾਹਮਣੇ ਇੱਕ ਭੱਠੇ ਤੋਂ ਚੋਰੀ ਹੋਏ ਟੇਬਲ ਅਤੇ ਹੋਰ ਸਾਮਾਨ ਬਰਾਮਦ ਕਰਵਾ ਲਿਆ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਮਰਨ ਵਰਤ ਰੱਖਣਗੇ ਭਾਜਪਾ ਆਗੂ ਮਹਿੰਦਰ ਥਾਪਰ ਸਫ਼ਾਈ ਸੇਵਕਾਂ ਦੇ ਹੱਕ ‘ਚ ਐੱਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕੱਲ੍ਹ ਤੋਂ ਪ੍ਰ...
Ad Position 24
No active advertisement