12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਾਵਣ ਮਹੀਨੇ ਮੌਕੇ ਸ਼ਿਵ ਮੰਦਰ ਬੱਸ ਸਟੈਂਡ ਵਿਖੇ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਲਗਾਇਆ

ਸੁਲਤਾਨਪੁਰ ਲੋਧੀ, 11 ਅਗਸਤ (ਨਰੇਸ਼ ਹੈਪੀ)-ਸਾਵਣ ਮਹੀਨੇ ਦੇ ਪਵਿੱਤਰ ਮੌਕੇ ‘ਤੇ ਸ਼ਿਵ ਮੰਦਰ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਭਾਵਨਾ ਨਾਲ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਸ਼ਾਦ ਰੂਪੀ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਛਕਿਆ | ਇਸ ਮੌਕੇ ਕੌਂਸਲਰ ਜਤਿੰਦਰ ਸੇਠੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਾਵਣ ਮਹੀਨਾ ਸਾਡੇ ਧਾਰਮਿਕ ਅਤੇ ਸਭਿਆਚਾਰਕ ਜੀਵਨ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ | ਉਨ੍ਹਾਂ ਲੰਗਰ ਦੇ ਪ੍ਰਬੰਧਕਾਂ ਤੇ ਸਮੂਹ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨਾ ਆਪਣੇ ਆਪ ਵਿਚ ਇੱਕ ਮਹਾਨ ਕਾਰਜ ਹੈ | ਉਨ੍ਹਾਂ ਸਮੂਹ ਸੰਗਤ ਤੇ ਇਲਾਕਾ ਵਾਸੀਆਂ ਨੂੰ ਸਾਵਣ ਮਹੀਨੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰਬੰਧਕ ਸੰਦੀਪ ਕੁਮਾਰ ਸੋਨੂੰ, ਰਾਜਨ ਸਵਾਲ, ਮਨਦੀਪ ਕੌਰ, ਆਸਥਾ, ਅਮਨ, ਰੋਜ਼ੀ ਸ਼ਰਮਾ, ਸ਼ਸ਼ੀ ਮੋਗਲਾ, ਕਿ ਰਨ, ਗੋਲਡੀ ਸ਼ਰਮਾ, ਰਮਾ ਰਾਣੀ ਸ਼ਰਮਾ, ਯਸ਼ਿਕਾ ਸ਼ਰਮਾ, ਭਾਵਨਾ ਬਜਾਜ, ਪੂਜਾ ਚਾਵਲਾ, ਮੀਨਾ ਕੋਹਲੀ, ਇਸ਼ਾ ਚਾਵਲਾ, ਰਾਜਿੰਦਰ ਕੌਰ, ਬਲਵੀਰ ਕੌਰ, ਪ੍ਰਵੀਨ ਵਧਵਾ, ਸ਼ਿਵਮ, ਸੁਮਿਤ ਕੰਡਾ, ਉਰਮਿਲਾ ਪਸਰੀਚਾ, ਦਰਸ਼ਨਾਂ ਰਾਣੀ ਪਸਰੀਚਾ ਤੇ ਪੰਡਿਤ ਹਰਦੀਪ ਸ਼ਰਮਾ ਆਦਿ ਮੌਜੂਦ ਸਨ |

Ad Position 21
No active advertisement
ਅਜੀਤ ਡੈਸਕ 12-08-2026

Ad Position 22
No active advertisement
ਪਿਛਲੀ ਖ਼ਬਰ ਇੰਨਸੈਂਟਿਵ ਵਿਚ ਕਟੌਤੀ ਕੀਤੇ ਜਾਣ ਦੇ ਰੋਸ ਵਜੋਂ ਆਰ.ਸੀ.ਐਫ. ਦੇ ਮੁਲਾਜ਼ਮਾਂ ਨੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਦੀਪੇਵਾਲ ਸਕੂਲ ਵਿਖੇ ਤੀਆਂ ਦੇ ਮੇਲੇ ਨੇ ਬਿਖੇਰੀ ਪੰਜਾਬੀ ਸਭਿਆਚਾਰ ਦੀ ਅਨੋਖੀ ਛਾਪ
Ad Position 24