ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਅਕਸ਼ਿਤ ਬੇਹਰਾ ਨੇ ਸੀ.ਬੀ.ਐਸ.ਈ. ਨੈਸ਼ਨਲ ਅਥਲੈਟਿਕ ਮੀਟ ਲਈ ਕੁਆਲੀਫ਼ਾਈ ਕੀਤਾ
ਕਪੂਰਥਲਾ, 11 ਅਗਸਤ (ਵਿ. ਪ੍ਰ.)
ਕਪੂਰਥਲਾ, 11 ਅਗਸਤ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਦੇ ਵਿਦਿਆਰਥੀ ਅਕਸ਼ਿਤ ਬੇਹਰਾ ਨੇ ਸੀ.ਬੀ.ਐਸ.ਈ. ਕਲੱਸਟਰ 18 ਅਥਲੈਟਿਕ ਮੀਟ ਅੰਡਰ-14 ਉਮਰ ਵਰਗ ਵਿਚ 100 ਮੀਟਰ ਦੌੜ ਤੇ ਲੌਂਗ ਜੰਪ ਵਿਚ ਦੂਸਰਾ ਸਥਾਨ ਹਾਸਲ ਕਰਕੇ ਸੀ.ਬੀ.ਐਸ.ਈ. ਨੈਸ਼ਨਲ ਅਥਲੈਟਿਕ ਮੀਟ ਲਈ ਕੁਆਲੀਫ਼ਾਈ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ ਨੇ ਅਕਸ਼ਿਤ ਬੇਹਰਾ ਦੀ ਸ਼ਾਨਦਾਰ ਪ੍ਰਾਪਤੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਦਾ ਵਿਦਿਆਰਥੀਆਂ ਦੇ ਜੀਵਨ ਵਿਚ ਬਹੁਤ ਮਹੱਤਵ ਹੈ | ਇਸੇ ਦੌਰਾਨ ਹੀ ਸਕੂਲ ਦੀ ਡਾਇਰੈਕਟਰ ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਨੇ ਸਕੂਲ ਦੇ ਕੋਚ ਤੇ ਸਮੂਹ ਸਟਾਫ਼ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ |