ਟੈਂਕਰ ਤੇ ਕਾਰ ਦੀ ਟੱਕਰ ਵਿਚ ਕਾਰ ਸਵਾਰ ਪਤੀ ਪਤਨੀ ਜ਼ਖ਼ਮੀ
ਕਪੂਰਥਲਾ, 11 ਅਗਸਤ (ਅਮਨਜੋਤ ਸਿੰਘ ਵਾਲੀਆ)-ਪਿੰਡ ਪ੍ਰਵੇਜ਼ ਨਗਰ ਵਿਖੇ ਕਾਰ ਤੇ ਟੈਂਕਰ ਦੀ ਟੱਕਰ ਵਿਚ ਪਤੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ| ਇਸ ਹਾਦਸੇ ਵਿਚ ਦੋਵੇਂ ਗੱਡੀਆਂ ਵੀ ਨੁਕਸਾਨੀਆਂ ਗਈਆਂ| ਜੇਰੇ ਇਲਾਜ ਮਲਕੀਤ ਸਿੰਘ ਪੁਤਰ ਕੇਵਲ ਸਿੰਘ ਵਾਸੀ ਖੀਰਾਂਵਾਲੀ ਜਹਾਂਗੀਰਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਰਬਜੀਤ ਕੌਰ ਨਾਲ ਕਾਰ ਵਿਚ ਸਵਾਰ ਹੋ ਕੇ ਕਪੂਰਥਲਾ ਨੂੰ ਜਾ ਰਹੀ ਸੀ, ਜਦੋਂ ਉਹ ਪਿੰਡ ਪ੍ਰਵੇਜ਼ ਨਗਰ ਨੇੜੇ ਪਹੁੰਚੇ ਤਾਂ ਉਨਾਂ ਦੀ ਤੇਲ ਦੇ ਟੈਂਕਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ| ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਵਿ ਜ਼ਖਮੀ ਹੋ ਗਏ| ਜਿਨਾਂ ਨੂੰ ਰਾਹਗੀਰਾਂ ਤੇ ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਜਸਪ੍ਰੀਤ ਸਿੰਘ ਤੇ ਅਨੁਰਾਗ ਜੋਸ਼ੀ ਵਲੋਂ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ| ਜਿਥੇ ਡਿਊਟੀ ਡਾ. ਸ਼ੈਲਜਾ ਵਲੋਂ ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿਤਾ ਗਿਆ| ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿਤਾ ਗਿਆ |
ਸ
ਸੜਕ ਹਾਦਸੇ ਵਿਚ ਜ਼ਖਮੀ ਪਤੀ ਪਤਨੀ| ਤਸਵੀਰ: ਤਿਲਕਰਾਜ
12-08-2026