ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਸਾਈਕਲ ਸਵਾਰ ਜ਼ਖਮੀ
ਕਪੂਰਥਲਾ, 14 ਅਗਸਤ (ਅਮਨਜੋਤ ਸਿੰਘ ਵਾਲੀਆ)- ਸੁਲਤਾਨਪੁਰ ਲੋਧੀ ਰੋਡ ‘ਤੇ ਚਿੜੀ ਦੇ ਢਾਬੇ ਨੇੜੇ ਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਰਾਮ ਤੀਜ ਪੁੱਤਰ ਰਾਮ ਮਿਲਨ ਵਾਸੀ ਪਰਮਜੀਤ ਗੰਜ ਨੇ ਦੱਸਿਆ ਕਿ ਉਹ ਅਬਰੋਲ ਫ਼ੈਕਟਰੀ ਕੰਮ ਕਰਦਾ ਹੈ ਤੇ ਅੱਜ ਦੇਰ ਸ਼ਾਮ ਉਹ ਆਪਣੇ ਸਾਈਕਲ ‘ਤੇ ਕੰਮ ਤੋਂ ਘਰ ਜਾ ਰਿਹਾ ਸੀ | ਜਦੋਂ ਉਹ ਸੁਲਤਾਨਪੁਰ ਲੋਧੀ ਰੋਡ ‘ਤੇ ਚਿੜੀ ਦੇ ਢਾਬੇ ਕੋਲ ਪੁੱਜਾ ਤਾਂ ਇਕ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ| ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਯੁਕਤਾ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਅਜੀਤ ਡੈਸਕ
15-08-2026