24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੰਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਡਾ. ਉਂਕਾਰ ਸਿੰਘ ਮਠਾਰੂ ਹੁਣ ਪਿਮਸ ’ਚ ਦੇਣਗੇ ਸੇਵਾਵਾਂ

ਕਪੂਰਥਲਾ, 23 ਅਗਸਤ (ਵਿ. ਪ੍ਰ.)

Ad Position 21
No active advertisement
ਹਿੰਦੂ ਕੰਨਿਆ ਕਾਲਜ ਵਿਚ ਰਾਜੀਵ ਗਾਂਧੀ ਦੇ ਜਨਮ ਦਿਨ ਨੂੰ ਸਦਭਾਵਨਾ ਦਿਵਸ ਵਜੋਂ ਮਨਾਇਆ 24-08-2026
ਕਪੂਰਥਲਾ, 23 ਅਗਸਤ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਦੀਆਂ ਐਨ.ਐਸ.ਐਸ. ਇਕਾਈਆਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਜੀਵ ਗਾਂਧੀ ਦੇ ਜਨਮ ਦਿਨ ਨੂੰ ਸਦਭਾਵਨਾ ਦਿਵਸ ਵਜੋਂ ਮਨਾਉਣ ਸੰਬੰਧੀ ਕਾਲਜ ਵਿਚ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰੋਗਰਾਮ ਅਫ਼ਸਰ ਡਾ. ਅਮਨਜੋਤੀ ਨੇ ਵਿਦਿਆਰਥੀਆਂ ਨੂੰ ਆਪਸੀ ਪਿਆਰ ਦੀ ਭਾਵਨਾ ਬਣਾਈ ਰੱਖਣ ਤੇ ਇਕ ਦੂਜੇ ਪ੍ਰਤੀ ਈਰਖਾ ਤੇ ਨਫ਼ਰਤ ਨੂੰ ਤਿਆਗਣ ਲਈ ਸਹੁੰ ਚੁਕਾਈ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਐਨ.ਐਸ.ਐਸ. ਇਕਾਈਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਤੇ ਅਖੰਡਤਾ ਨਾਲ ਜੋੜਣ ਤੋਂ ਇਲਾਵਾ ਉਨ੍ਹਾਂ ਵਿਚ ਸਦਭਾਵਨਾ ਵਧਾਉਣ ਵਿਚ ਸਹਾਈ ਸਾਬਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਰਾਸ਼ਟਰੀ ਸਦਭਾਵਨਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਏਕਤਾ ਤੇ ਸਦਭਾਵਨਾ ਕੇਵਲ ਸੰਕਲਪ ਨਹੀਂ ਸਗੋਂ ਗੁਣ ਹੈ ਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਲੋੜ ਹੈ | ਇਸ ਸਮਾਗਮ ਵਿਚ ਐਨ.ਐਸ.ਐਸ. ਪੋ੍ਰਗਰਾਮ ਅਫ਼ਸਰਾਂ ਰਮਨਦੀਪ ਕੌਰ, ਡਾ. ਸੁਵਿਤ ਦਾਸ , ਹਰਦੀਪ ਕੌਰ, ਮੁਕਤੀ, ਰੀਨਾ ਸਲੋਟਾ ਆਦਿ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ 49ਵਾਂ ਸਾਲਾਨਾ ਜਗਰਾਤਾ 29 ਨੂੰ ਅਗਲੀ ਖ਼ਬਰ ਜੀ.ਟੀ.ਬੀ.ਪੀ. ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24