23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

‘ਆਪ’ ਦੇ ਪ੍ਰਮੁੱਖ ਆਗੂ ਸਰਬਜੀਤ ਸਿੰਘ ਪੱਪਲ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਬਣੇ

ਬੇਗੋਵਾਲ, 23 ਅਗਸਤ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਨਾਮਵਰ ਆਗੂ, ਸਮਾਜ ਸੇਵਕ ਤੇ ਖੇਡਾਂ ਦੇ ਖੇਤਰ ਵਿਚ ਵੱਡੇ ਅਹੁਦਿਆਂ ‘ਤੇ ਕਾਰਜਸ਼ੀਲ ਰਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਪੱਪਲ ਨੂੰ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਆਪਣੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ‘ਤੇ ਭੁਲੱਥ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਤੇ ਪਾਰਟੀ ਹਾਈ ਕਮਾਂਡ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ ਤੇ ਮਾਰਕੀਟ ਕਮੇਟੀ ਭੁਲੱਥ ਨਾਲ ਸਬੰਧਿਤ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ | ਸਰਬਜੀਤ ਸਿੰਘ ਪੱਪਲ ਬਲਾਕ ਸੰਮਤੀ ਮੈਂਬਰ ਦੇ ਨਾਲ-ਨਾਲ ਸਹਿਕਾਰੀ ਸਭਾ ਨਾਰੰਗਪੁਰ ਦੇ ਪ੍ਰਧਾਨ ਹਨ ਤੇ ਉਨ੍ਹਾਂ ਦੀ ਧਰਮ ਪਤਨੀ ਹਰਜੀਤ ਕੌਰ ਪਿੰਡ ਨਾਰੰਗਪੁਰ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਇੱਥੇ ਜ਼ਿਕਰਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਪੰਜਾਬ ਸਰਕਾਰ ਵਲੋਂ ਇਕ ਹੋਰ ਆਗੂ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਐਲਾਨਿਆ ਸੀ, ਪਰ ਉਸ ਉਪਰੰਤ ਹਲਕਾ ਵਿਚ ਲੁਬਾਣਾ ਬਰਾਦਰੀ ਦੇ ਮਨਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ, ਕਿਉਂਕਿ ਮਾਰਕੀਟ ਕਮੇਟੀ ਭੁਲੱਥ ਦੀ ਚੇਅਰਮੈਨ ਹਮੇਸ਼ਾ ਹੀ ਲੁਬਾਣਾ ਬਰਾਦਰੀ ਦਾ ਰਿਹਾ ਹੈ, ਜਦੋਂ ਇਹ ਰੋਸ ਪਾਰਟੀ ਹਾਈ ਕਮਾਂਡ ਦੇ ਧਿਆਨ ਵਿਚ ਆਇਆ ਤਾਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਵੀ ਇਸ ਫ਼ੈਸਲੇ ਨੂੰ ਮੁੜ ਬਦਲਣ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਅੱਜ ਸਰਬਜੀਤ ਸਿੰਘ ਪੱਪਲ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਸਰਕਾਰ ਵੱਲੋਂ ਐਲਾਨਿਆ ਗਿਆ | ਸਰਬਜੀਤ ਸਿੰਘ ਪੱਪਲ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਬਣਾਏ ਜਾਣ ‘ਤੇ ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਵਾਈਸ ਪ੍ਰਧਾਨ ਬੂਟਾ ਸਿੰਘ, ਨੰਬਰਦਾਰ ਗੁਰਮੇਲ ਸਿੰਘ ਮੁਲਤਾਨੀ, ਸਰੂਪ ਸਿੰਘ ਖਾਸਰੀਆ, ਸੁਖਚੈਨ ਸਿੰਘ ਮੁਰੱਬੀਆ, ਮਹਿੰਦਰ ਸਿੰਘ ਇਨੋਵਾਲ, ਕੁਲਦੀਪ ਸਿੰਘ ਸਰਪੰਚ ਅਕਬਰਪੁਰ, ਏ. ਐਸ.

Ad Position 21
No active advertisement
ਮਾਰਕੀਟ ਕਮੇਟੀ ਭੁਲੱਥ ਦੇ ਨਵਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਪੱਪਲ 24-08-2026
ਬੇਗੋਵਾਲ, 23 ਅਗਸਤ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਨਾਮਵਰ ਆਗੂ, ਸਮਾਜ ਸੇਵਕ ਤੇ ਖੇਡਾਂ ਦੇ ਖੇਤਰ ਵਿਚ ਵੱਡੇ ਅਹੁਦਿਆਂ ‘ਤੇ ਕਾਰਜਸ਼ੀਲ ਰਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਪੱਪਲ ਨੂੰ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਆਪਣੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ‘ਤੇ ਭੁਲੱਥ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਤੇ ਪਾਰਟੀ ਹਾਈ ਕਮਾਂਡ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ ਤੇ ਮਾਰਕੀਟ ਕਮੇਟੀ ਭੁਲੱਥ ਨਾਲ ਸਬੰਧਿਤ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ | ਸਰਬਜੀਤ ਸਿੰਘ ਪੱਪਲ ਬਲਾਕ ਸੰਮਤੀ ਮੈਂਬਰ ਦੇ ਨਾਲ-ਨਾਲ ਸਹਿਕਾਰੀ ਸਭਾ ਨਾਰੰਗਪੁਰ ਦੇ ਪ੍ਰਧਾਨ ਹਨ ਤੇ ਉਨ੍ਹਾਂ ਦੀ ਧਰਮ ਪਤਨੀ ਹਰਜੀਤ ਕੌਰ ਪਿੰਡ ਨਾਰੰਗਪੁਰ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਇੱਥੇ ਜ਼ਿਕਰਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਪੰਜਾਬ ਸਰਕਾਰ ਵਲੋਂ ਇਕ ਹੋਰ ਆਗੂ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਐਲਾਨਿਆ ਸੀ, ਪਰ ਉਸ ਉਪਰੰਤ ਹਲਕਾ ਵਿਚ ਲੁਬਾਣਾ ਬਰਾਦਰੀ ਦੇ ਮਨਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ, ਕਿਉਂਕਿ ਮਾਰਕੀਟ ਕਮੇਟੀ ਭੁਲੱਥ ਦੀ ਚੇਅਰਮੈਨ ਹਮੇਸ਼ਾ ਹੀ ਲੁਬਾਣਾ ਬਰਾਦਰੀ ਦਾ ਰਿਹਾ ਹੈ, ਜਦੋਂ ਇਹ ਰੋਸ ਪਾਰਟੀ ਹਾਈ ਕਮਾਂਡ ਦੇ ਧਿਆਨ ਵਿਚ ਆਇਆ ਤਾਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਵੀ ਇਸ ਫ਼ੈਸਲੇ ਨੂੰ ਮੁੜ ਬਦਲਣ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਅੱਜ ਸਰਬਜੀਤ ਸਿੰਘ ਪੱਪਲ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਸਰਕਾਰ ਵੱਲੋਂ ਐਲਾਨਿਆ ਗਿਆ | ਸਰਬਜੀਤ ਸਿੰਘ ਪੱਪਲ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਬਣਾਏ ਜਾਣ ‘ਤੇ ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਵਾਈਸ ਪ੍ਰਧਾਨ ਬੂਟਾ ਸਿੰਘ, ਨੰਬਰਦਾਰ ਗੁਰਮੇਲ ਸਿੰਘ ਮੁਲਤਾਨੀ, ਸਰੂਪ ਸਿੰਘ ਖਾਸਰੀਆ, ਸੁਖਚੈਨ ਸਿੰਘ ਮੁਰੱਬੀਆ, ਮਹਿੰਦਰ ਸਿੰਘ ਇਨੋਵਾਲ, ਕੁਲਦੀਪ ਸਿੰਘ ਸਰਪੰਚ ਅਕਬਰਪੁਰ, ਏ.ਐਸ.ਆਈ. ਕੁਲਬੀਰ ਸਿੰਘ, ਕੌਂਸਲਰ ਦਲਜੀਤਮ ਸਿੰਘ ਮੰਡਾ, ਅਜੀਤ ਪਾਲ ਸਿੰਘ ਬੰਟੀ, ਰਾਜ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਮੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਵਿੰਦਰ ਸਿੰਘ ਸਰਪੰਚ ਇਬਰਾਹੀਮਵਾਲ, ਹਰਜਿੰਦਰ ਸਿੰਘ ਸਰਪੰਚ ਤਲਵੰਡੀ, ਸੁਖਜਿੰਦਰ ਸਿੰਘ ਸੋਂਧੀ ਮੈਂਬਰ ਬਲਾਕ ਸੰਮਤੀ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਜਗਜੀਤ ਸਿੰਘ ਖਾਸਰੀਆ, ਲਖਵਿੰਦਰ ਸਿੰਘ ਰਿਟਾਇਰਡ ਡੀ.ਐਸ.ਪੀ., ਸੁਖਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਸਰਪੰਚ ਗੁਰਪ੍ਰੀਤ ਸਿੰਘ ਹੈਪੀ ਲਾਲੀਆਂ, ਨਰਿੰਦਰਜੀਤ ਸਿੰਘ ਗੁੱਲੂ, ਜੋਗਿੰਦਰ ਪਾਲ ਸਰਪੰਚ ਬੱਲੋਚੱਕ, ਪਿ੍ੰਸੀਪਲ ਪ੍ਰਧਾਨ ਸਿੰਘ ਸਰਪੰਚ ਫ਼ਿਰੋਜ਼ ਸੰਗੋਵਾਲ, ਸਰਬਜੀਤ ਸਿੰਘ ਬਬਲਾ, ਜਸਵਿੰਦਰ ਕੋਰ ਕੌਂਸਲਰ, ਗੁਰਮੇਲ ਸਿੰਘ ਮੁਲਤਾਨੀ, ਪਰਵਿੰਦਰ ਸਿੰਘ ਸਰਪੰਚ ਸਰੂਪਵਾਲ, ਕੁਲਦੀਪ ਸਿੰਘ ਸਰਪੰਚ ਈਸਰਬੁੱਚਾ, ਨਰਿੰਦਰ ਸਿੰਘ ਈਸ਼ਰਬੁੱਚਾ, ਸਤਪਾਲ ਸਿੰਘ ਸਰਪੰਚ ਬਰਿਆਰ , ਪਰਮਜੀਤ ਸਿੰਘ ਸਰਪੰਚ ਅਵਾਣ ਭੀਖੇ ਸ਼ਾਹ ਆਦਿ ਨੇ ਨਿਯੁਕਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੱਤ ਦਿਨਾਂ ਮੋਰਚੇ ‘ਚ ਵੱਡੀ ਗਿਣਤੀ ’ਚ ਸ਼ਮੂਲੀਅਤ ਦਾ ਐਲਾ... ਅਗਲੀ ਖ਼ਬਰ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਹੋਈ ਰੈਲੀ ਵਿਚ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਨੇ ਕੀਤੀ ਭਰਵੀਂ ਸ਼ਮੂਲੀਅਤ
Ad Position 24