ਰਾਣਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਂਗਰਸ ਵਿਚ ਪੂਰਾ ਸਤਿਕਾਰ ਦਿੱਤਾ ਜਾਵੇਗਾ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 23 ਅਗਸਤ (ਅਮਰਜੀਤ ਕੋਮਲ)-ਪਿਛਲੇ 30 ਵਰਿ੍ਆਂ ਤੋਂ ਸ਼ੋ੍ਮਣੀ ਅਕਾਲੀ ਦਲ ਨਾਲ ਰਹੇ ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਵਾਰਡ ਨੰਬਰ 34 ਤੋਂ ਚੋਣ ਲੜ ਚੁੱਕੀ ਬੀਬੀ ਕਿਰਨਜੀਤ ਕੌਰ ਤੇ ਵਾਰਡ 32 ਤੋਂ ਚੋਣ ਲੜ ਚੁੱਕੀ ਬੀਬੀ ਪਰਮਜੀਤ ਕੌਰ, ਵਾਲਮੀਕ ਸਭਾ ਦੇ ਪ੍ਰਮੁੱਖ ਆਗੂ ਸਾਬੀ ਲੰਕੇਸ਼ ਸਮੇਤ ਲਗਭਗ 100 ਦੇ ਕਰੀਬ ਪਰਿਵਾਰਾਂ ਜੋ ਅਕਾਲੀ ਦਲ ਨਾਲ ਸਬੰਧਿਤ ਹਨ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਸੁਰਜੀਤ ਸਿੰਘ ਰਾਣਾ ਤੇ ਹੋਰ ਆਗੂਆਂ ਦੇ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਕਪੂਰਥਲਾ ਹਲਕੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ | ਇਸ ਸਬੰਧ ਵਿਚ ਸ਼ੇਖੂਪੁਰ ਵਿਚ ਹੋਏ ਇਕ ਸਮਾਗਮ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੁਰਜੀਤ ਸਿੰਘ ਰਾਣਾ, ਬੀਬੀ ਕਿਰਨਜੀਤ ਕੌਰ, ਪਰਮਜੀਤ ਕੌਰ, ਸਾਬੀ ਲੰਕੇਸ਼ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਚੋਣ ਮੌਕੇ ਉਨ੍ਹਾਂ ਸੁਰਜੀਤ ਸਿੰਘ ਰਾਣਾ ਨੂੰ ਕਾਂਗਰਸ ਪਾਰਟੀ ਵਲੋਂ ਕੌਂਸਲਰ ਦੀ ਚੋਣ ਲੜਣ ਦੀ ਪੇਸ਼ਕਸ਼ ਕੀਤੀ ਸੀ, ਪਰੰਤੂ ਉਨ੍ਹਾਂ ਸ਼ੋ੍ਮਣੀ ਅਕਾਲੀ ਦਲ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਪਹਿਲ ਦਿੰਦਿਆਂ ਆਪਣੀ ਜ਼ਮੀਰ ਦੀ ਆਵਾਜ਼ ਨਾਲ ਕਾਂਗਰਸ ਵਲੋਂ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ | ਕਾਂਗਰਸ ਵਿਧਾਇਕ ਨੇ ਕਿਹਾ ਕਿ ਇਸਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਸੁਰਜੀਤ ਸਿੰਘ ਰਾਣਾ ਲਈ ਸਤਿਕਾਰ ਹੋਰ ਵਧਿਆ ਕਿਉਂਕਿ ਉਨ੍ਹਾਂ ਆਪਣੀ ਪਾਰਟੀ ਲਈ ਵਫ਼ਾਦਾਰੀ ਦਿਖਾਈ ਤੇ ਹੁਣ ਸੁਰਜੀਤ ਸਿੰਘ ਰਾਣਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਸਾਬਕਾ ਕੌਂਸਲਰ ਨੂੰ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਵੱਧ ਚੜ੍ਹ ਕੇ ਕੰਮ ਕਰਨ ਤੇ ਕਾਂਗਰਸ ਪਾਰਟੀ ਦੀ ਮਜ਼ਬੂਤ ਵਿਚ ਅਹਿਮ ਭੂਮਿਕਾ ਨਿਭਾਉਣ | ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਰਾਣਾ ਜੋ ਅਕਾਲੀ ਦਲ ਦੇ ਐਸ. ਸੀ.
ਕਪੂਰਥਲਾ, 23 ਅਗਸਤ (ਅਮਰਜੀਤ ਕੋਮਲ)-ਪਿਛਲੇ 30 ਵਰਿ੍ਆਂ ਤੋਂ ਸ਼ੋ੍ਮਣੀ ਅਕਾਲੀ ਦਲ ਨਾਲ ਰਹੇ ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਵਾਰਡ ਨੰਬਰ 34 ਤੋਂ ਚੋਣ ਲੜ ਚੁੱਕੀ ਬੀਬੀ ਕਿਰਨਜੀਤ ਕੌਰ ਤੇ ਵਾਰਡ 32 ਤੋਂ ਚੋਣ ਲੜ ਚੁੱਕੀ ਬੀਬੀ ਪਰਮਜੀਤ ਕੌਰ, ਵਾਲਮੀਕ ਸਭਾ ਦੇ ਪ੍ਰਮੁੱਖ ਆਗੂ ਸਾਬੀ ਲੰਕੇਸ਼ ਸਮੇਤ ਲਗਭਗ 100 ਦੇ ਕਰੀਬ ਪਰਿਵਾਰਾਂ ਜੋ ਅਕਾਲੀ ਦਲ ਨਾਲ ਸਬੰਧਿਤ ਹਨ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਸੁਰਜੀਤ ਸਿੰਘ ਰਾਣਾ ਤੇ ਹੋਰ ਆਗੂਆਂ ਦੇ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਕਪੂਰਥਲਾ ਹਲਕੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ | ਇਸ ਸਬੰਧ ਵਿਚ ਸ਼ੇਖੂਪੁਰ ਵਿਚ ਹੋਏ ਇਕ ਸਮਾਗਮ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੁਰਜੀਤ ਸਿੰਘ ਰਾਣਾ, ਬੀਬੀ ਕਿਰਨਜੀਤ ਕੌਰ, ਪਰਮਜੀਤ ਕੌਰ, ਸਾਬੀ ਲੰਕੇਸ਼ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਚੋਣ ਮੌਕੇ ਉਨ੍ਹਾਂ ਸੁਰਜੀਤ ਸਿੰਘ ਰਾਣਾ ਨੂੰ ਕਾਂਗਰਸ ਪਾਰਟੀ ਵਲੋਂ ਕੌਂਸਲਰ ਦੀ ਚੋਣ ਲੜਣ ਦੀ ਪੇਸ਼ਕਸ਼ ਕੀਤੀ ਸੀ, ਪਰੰਤੂ ਉਨ੍ਹਾਂ ਸ਼ੋ੍ਮਣੀ ਅਕਾਲੀ ਦਲ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਪਹਿਲ ਦਿੰਦਿਆਂ ਆਪਣੀ ਜ਼ਮੀਰ ਦੀ ਆਵਾਜ਼ ਨਾਲ ਕਾਂਗਰਸ ਵਲੋਂ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ | ਕਾਂਗਰਸ ਵਿਧਾਇਕ ਨੇ ਕਿਹਾ ਕਿ ਇਸਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਸੁਰਜੀਤ ਸਿੰਘ ਰਾਣਾ ਲਈ ਸਤਿਕਾਰ ਹੋਰ ਵਧਿਆ ਕਿਉਂਕਿ ਉਨ੍ਹਾਂ ਆਪਣੀ ਪਾਰਟੀ ਲਈ ਵਫ਼ਾਦਾਰੀ ਦਿਖਾਈ ਤੇ ਹੁਣ ਸੁਰਜੀਤ ਸਿੰਘ ਰਾਣਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਸਾਬਕਾ ਕੌਂਸਲਰ ਨੂੰ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਵੱਧ ਚੜ੍ਹ ਕੇ ਕੰਮ ਕਰਨ ਤੇ ਕਾਂਗਰਸ ਪਾਰਟੀ ਦੀ ਮਜ਼ਬੂਤ ਵਿਚ ਅਹਿਮ ਭੂਮਿਕਾ ਨਿਭਾਉਣ | ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਰਾਣਾ ਜੋ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਨੇ ਕਿਹਾ ਕਿ ਨਗਰ ਨਿਗਮ ਦੀ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਤਿੰਨ ਜੇਤੂ ਕੌਂਸਲਰਾਂ ਵਲੋਂ ਕਾਂਗਰਸ ਤੋਂ ਬਾਗੀ ਹੋਏ ਕੌਂਸਲਰ ਨਰਿੰਦਰ ਮਨਸੂ ਦੇ ਹੱਕ ਵਿਚ ਮੇਅਰ ਦੀ ਵੋਟ ਪਾਏ ਜਾਣ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਤੇ ਉਹ ਅਕਾਲੀ ਦਲ ਦੀ ਇਸ ਨੀਤੀ ਤੋਂ ਖ਼ਫ਼ਾ ਹੋ ਕੇ ਸ਼ੋ੍ਰਮਣੀ ਅਕਾਲੀ ਦਲ ਨਾਲ ਆਪਣੇ ਪਿਛਲੇ 30 ਸਾਲਾਂ ਦੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈ ਕੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਆਪਣੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਉਹ ਹੋਣ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇੱਥੇ ਵਰਨਣਯੋਗ ਹੈ ਕਿ ਕਾਂਗਰਸ ਵਿਚ ਸ਼ਾਮਲ ਹੋਏ ਪਰਿਵਾਰਾਂ ਵਿਚ ਵਾਰਡ ਨੰਬਰ 33 ਤੋਂ ਸੰਦੀਪ ਕੌਰ, ਕੁਲਦੀਪ ਸਿੰਘ ਢਿੱਲੋਂ, ਭਗਤਪੁਰ ਤੋਂ ਬਲਬੀਰ ਕੁਮਾਰ ਸਾਬਕਾ ਸਰਪੰਚ, ਦਲਬੀਰ ਕੌਰ ਪ੍ਰਧਾਨ, ਬਹੂਈ ਤੋਂ ਰੇਸ਼ਮ ਲਾਲ, ਪਰਮਜੀਤ ਸਿੰਘ, ਸੋਢੀ ਲਾਲ, ਮਲਕੀਤ ਭਗਤ, ਬਲਵੀਰ ਸਿੰਘ, ਜਸਵਿੰਦਰ ਕੌਰ, ਜਸਵੰਤ, ਕੰਸ਼ੋ, ਨੀਲਮ, ਸੁੱਖਾ ਸਿੰਘ, ਦਿਲਬਰ ਸਿੰਘ, ਨਵਨੀਤ ਕੌਰ, ਸ਼ਰਨਜੀਤ ਕੌਰ, ਬਲਜੀਤ ਕੌਰ, ਰਾਜੇਸ਼ ਕੁਮਾਰ, ਲਾਲ ਚੰਦ ਭੱਟੀ, ਰੂਪ ਲਾਲ, ਸ਼ੁਬਾਨਾ ਅਲੀ, ਜਰੀਨਾ ਅਲੀ, ਬਲਵਿੰਦਰ ਕੌਰ, ਆਸ਼ਾ ਰਾਣੀ, ਕੋਮਲਪ੍ਰੀਤ ਕੌਰ, ਸਤਪਾਲ, ਰਾਜਵਿੰਦਰ ਕੌਰ, ਕਿ੍ਸ਼ਨਾ, ਕੁਲਵਿੰਦਰ ਕੌਰ, ਕੇਵਲੀ ਪ੍ਰਧਾਨ, ਰੇਸ਼ਮ ਲਾਲ ਯੂ.ਐਸ.ਏ, ਰੋਸ਼ਨ ਲਾਲ, ਪਰਮਜੀਤ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ, ਸੁਖਵਿੰਦਰ ਸਿੰਘ ਬੱਲੂ, ਰਵੀ ਕੁਮਾਰ, ਓਮ ਪ੍ਰਕਾਸ਼, ਵਦੇਸ਼ੀ ਪਾਸਵਾਨ ਪ੍ਰਧਾਨ, ਸੀਤਾ ਦੇਵੀ, ਪ੍ਰਭੂ ਜੀ, ਗੋਪੀ, ਸ਼ਿੰਦਰ ਕੌਰ, ਗੋਪੀ, ਹੈਪੀ, ਲਵ, ਤੇਜੀ, ਰੋਹਿਤ ਅਤੇ ਆਸ਼ੂ ਬਹੂਈ ਆਦਿ ਸ਼ਾਮਲ ਹਨ |