24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਘਰੇਲੂ ਝਗੜੇ ਨੂੰ ਲੈ ਕੇ ਦਿਉਰ ਵਲੋਂ ਭਰਜਾਈ ਦੀ ਕੁੱਟਮਾਰ

ਕਪੂਰਥਲਾ, 24 ਅਗਸਤ (ਅਮਨਜੋਤ ਸਿੰਘ ਵਾਲੀਆ)-ਪਿੰਡ ਫਿਆਲੀ ਵਿਖੇ ਘਰੇਲੂ ਝਗੜੇ ਨੂੰ ਲੈ ਕੇ ਦਿਉਰ ਵਲੋਂ ਆਪਣੀ ਭਰਜਾਈ ਦੀ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ | ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਅਨੂ ਗਰੇਵਾਲ ਪਤਨੀ ਸੁਖਬੀਰ ਸਿੰਘ ਵਾਸੀ ਪਿੰਡ ਫਿਆਲੀ ਨੇ ਦੱਸਿਆ ਕਿ ਉਹ ਆਸ਼ਾ ਵਰਕਰ ਦਾ ਕੰਮ ਕਰਦੀ ਹੈ ਤੇ ਉਨ੍ਹਾਂ ਦੇ ਘਰ ਦਾ ਬਿਜਲੀ ਦਾ ਬਿੱਲ 20 ਹਜ਼ਾਰ ਦੇ ਲਗਭਗ ਆ ਗਿਆ | ਜਿਸ ਤੋਂ ਬਾਅਦ ਉਸਨੇ ਬਿਜਲੀ ਮੁਲਾਜ਼ਮ ਨੂੰ ਬੁਲਾਕੇ ਜਾਂਚ ਕਰਵਾਈ ਤਾਂ ਉਨ੍ਹਾਂ ਦੇ ਮੀਟਰ ‘ਤੇ ਹੀ ਕਥਿਤ ਤੌਰ ‘ਤੇ ਸਾਰੇ ਘਰ ਦਾ ਲੋਡ ਪਾਇਆ ਗਿਆ ਸੀ | ਜਿਸਨੂੰ ਲੈ ਕੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਸਦੇ ਦਿਉਰ ਨੇ ਤੈਸ਼ ਵਿਚ ਆ ਕੇ ਉਸ ‘ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ | ਜਿਸਦਾ ਇਲਾਜ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਜਸ਼ਨ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਐਮ.

Ad Position 21
No active advertisement
ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜ਼ਖਮੀ ਔਰਤ | ਤਸਵੀਰ: ਤਿਲਕਰਾਜ 25-08-2026
ਕਪੂਰਥਲਾ, 24 ਅਗਸਤ (ਅਮਨਜੋਤ ਸਿੰਘ ਵਾਲੀਆ)-ਪਿੰਡ ਫਿਆਲੀ ਵਿਖੇ ਘਰੇਲੂ ਝਗੜੇ ਨੂੰ ਲੈ ਕੇ ਦਿਉਰ ਵਲੋਂ ਆਪਣੀ ਭਰਜਾਈ ਦੀ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ | ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਅਨੂ ਗਰੇਵਾਲ ਪਤਨੀ ਸੁਖਬੀਰ ਸਿੰਘ ਵਾਸੀ ਪਿੰਡ ਫਿਆਲੀ ਨੇ ਦੱਸਿਆ ਕਿ ਉਹ ਆਸ਼ਾ ਵਰਕਰ ਦਾ ਕੰਮ ਕਰਦੀ ਹੈ ਤੇ ਉਨ੍ਹਾਂ ਦੇ ਘਰ ਦਾ ਬਿਜਲੀ ਦਾ ਬਿੱਲ 20 ਹਜ਼ਾਰ ਦੇ ਲਗਭਗ ਆ ਗਿਆ | ਜਿਸ ਤੋਂ ਬਾਅਦ ਉਸਨੇ ਬਿਜਲੀ ਮੁਲਾਜ਼ਮ ਨੂੰ ਬੁਲਾਕੇ ਜਾਂਚ ਕਰਵਾਈ ਤਾਂ ਉਨ੍ਹਾਂ ਦੇ ਮੀਟਰ ‘ਤੇ ਹੀ ਕਥਿਤ ਤੌਰ ‘ਤੇ ਸਾਰੇ ਘਰ ਦਾ ਲੋਡ ਪਾਇਆ ਗਿਆ ਸੀ | ਜਿਸਨੂੰ ਲੈ ਕੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਸਦੇ ਦਿਉਰ ਨੇ ਤੈਸ਼ ਵਿਚ ਆ ਕੇ ਉਸ ‘ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ | ਜਿਸਦਾ ਇਲਾਜ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਜਸ਼ਨ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਵਾਲਮੀਕਿ ਭਾਈਚਾਰੇ ਨੂੰ ਵੱਧ ਟਿਕਟਾਂ ਦੇਣ ਪਾਰਟੀਆਂ-ਨਰੇਸ਼ ਧੀਂਗਾਨ ਅਗਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਵਲੋਂ ਸਕੂਲ ਨੂੰ ਪੱਖੇ ਭੇਟ
Ad Position 24