25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਾਤਾ ਮਨਜੀਤ ਕੌਰ ਸੰਧੂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਸੁਲਤਾਨਪੁਰ ਲੋਧੀ, 25 ਅਗਸਤ (ਥਿੰਦ)-ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ, ਚਮਕੌਰ ਸਿੰਘ ਸੰਧੂ ਦੇ ਮਾਤਾ, ਜਸਵੰਤ ਸਿੰਘ ਦੀ ਪਤਨੀ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਜੰਟ ਸਿੰਘ ਸੰਧੂ ਤੇ ਸਰਪੰਚ ਸ਼ਮਿੰਦਰਪਾਲ ਸਿੰਘ ਦੀ ਭਰਜਾਈ ਬੀਬੀ ਮਨਜੀਤ ਕੌਰ ਦਾ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ, ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਆਹਲੀ ਕਲਾਂ ਦੇ ਗੁਰਦੁਆਰਾ ਬਾਬਾ ਬਿਧੀਚੰਦ ਜੀ ਵਿਖੇ ਕਰਵਾਏ ਗਏ | ਇਸ ਮੌਕੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਮਹਾਂਪੁਰਸ਼ਾਂ, ਕਿਸਾਨ ਆਗੂਆਂ ਅਤੇ ਰਾਜਨੀਤਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀਆਂ ਭਰਦਿਆਂ ਸੰਧੂ ਪਰਿਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ | ਸ਼ਰਧਾਂਜਲੀ ਸਮਾਗਮ ਦੌਰਾਨ ਭਾਈ ਦਿਆਲ ਸਿੰਘ ਹਜ਼ੂਰੀ ਰਾਗੀ ਸ੍ਰੀ ਬੇਰ ਸਾਹਿਬ ਵੱਲੋਂ ਵੇਰਾਗਮਈ ਕੀਰਤਨ ਰਾਹੀਂ ਸੰਗਤਾਂ ਨਾਲ ਸਾਂਝ ਪਾਈ | ਇਸ ਉਪਰੰਤ ਕਥਾਵਾਚਕ ਗਿਆਨੀ ਕਰਨਜੀਤ ਸਿੰਘ ਆਹਲੀ ਅਤੇ ਗਿਆਨੀ ਸ਼ਬਦਲ ਸਿੰਘ ਵੱਲੋਂ ਸੰਗਤਾਂ ਨਾਲ ਸ਼ਬਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਨੁੱਖਾ ਜਨਮ ਤਾਂ ਹੀ ਸਫਲਾ ਹੋ ਸਕਦਾ ਹੈ ਜੇਕਰ ਅਸੀਂ ਗੁਰਬਾਣੀ ਦੇ ਲੜ ਲੱਗ ਜੀਵਨ ਜੀਵਿਆ ਜਾਵੇ | ਅੰਤ ਵਿਚ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਵੱਲੋਂ ਪਰਿਵਾਰ ਦੀ ਤਰਫ਼ੋਂ ਸਮੂਹ ਸੰਗਤਾਂ ਦਾ ਦੁੱਖ ਦੀ ਘੜੀ ਵਿਚ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ, ਬਾਬਾ ਅਵਤਾਰ ਸਿੰਘ ਬਿਧੀਚੰਦੀਆਂ ਦੇ ਸੇਵਕ, ਖਡੂਰ ਸਾਹਿਬ ਤੋਂ ਸੇਵਕ, ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਉੱਘੇ ਅਕਾਲੀ ਆਗੂ ਦਿਲਬਾਗ ਸਿੰਘ ਗਿੱਲ, ਸਾਬਕਾ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ, ਇੰਦਰਜੀਤ ਸਿੰਘ ਜੋਸਨ, ਗੋਲਡੀ ਜੋਸ਼ਨ, ਮੇਜਰ ਸਿੰਘ ਸਰਪੰਚ ਸੁਰਖਪੁਰ, ਚਰਨਜੀਤ ਸਿੰਘ ਸਰਪੰਚ ਭੰਡਾਲ ਬੇਟ, ਨਰਿੰਦਰ ਸਿੰਘ ਖਿੰਡਾ, ਹਰਜਿੰਦਰ ਸਿੰਘ ਘੁੰਮਾਣ, ਪ੍ਰਤਾਪ ਸਿੰਘ ਚੱਕ,ਹੀਰਾ ਸਿੰਘ ਕਬੀਰ ਪੁਰ, ਸਤ ਨਾਮ ਸਿੰਘ ਕਰਮੂੰਵਾਲ, ਐਡੀਸ਼ਨ ਮੈਨੇਜਰ ਚੰਚਲ ਸਿੰਘ, ਸੁਬੇਗ ਸਿੰਘ ਧੁੰਨ, ਰਣਜੀਤ ਸਿੰਘ ਆਹਲੀ ਖ਼ੁਰਦ, ਲਖਵੀਰ ਸਿੰਘ ਤਾਸ਼ਪੁਰ, ਹਰਜਿੰਦਰ ਸਿੰਘ ਜਿੰਦਾ, ਦਲੇਰ ਸਿੰਘ ਉੱਪਲ,ਬੋਹੜ ਸਿੰਘ ਹਜ਼ਾਰਾ, ਜੋਗਾ ਸਿੰਘ, ਨਰਿੰਦਰ ਸਿੰਘ ਪੰਨੂ,ਹਰਨੇਕ ਸਿੰਘ ਵਿਰਦੀ,ਸਰਵਨ ਸਿੰਘ ਬਾਊਪੁਰ, ਜਗਪਾਲ ਸਿੰਘ ਚੀਮਾ, ਬਾਬਾ ਪਾਲੀ, ਗੁਰਦੌਰ ਸਿੰਘ, ਗੁਰਭੇਜ ਸਿੰਘ,ਬਲਿੰਦਰ ਸਿੰਘ ਅਮਰਕੋਟ, ਦੀਪਕ ਧੀਰ ਪ੍ਰਧਾਨ ਪ੍ਰੈੱਸ ਕਲੱਬ, ਵਰੁਣ ਸ਼ਰਮਾ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 26-08-2026

Ad Position 22
No active advertisement
ਪਿਛਲੀ ਖ਼ਬਰ ਐਨ.ਐੱਚ.ਐਮ. ਕਰਮਚਾਰੀਆਂ ਵਲੋਂ ਮੰਗਾਂ ਨਾ ਮੰਨੇ ਜਾਣ ’ਤੇ ਚੋਣਾਂ ’ਚ ਨਤੀਜੇ ਭੁਗਤਣ ਨੂੰ ਤਿਆਰ ਰਹਿਣ ਦੀ ਚਿਤਾਵਨੀ ਅਗਲੀ ਖ਼ਬਰ ਵਿਧਵਾ ਔਰਤ ਤੇ ਉਸ ਦੇ 13 ਸਾਲ ਦੇ ਬੱਚੇ ਦੀ ਕੁੱਟਮਾਰ
Ad Position 24