ਪਤਨੀ ਵਲੋਂ ਚਾਹ ’ਚ ਜ਼ਹਿਰੀਲੀ ਦਵਾਈ ਪਾ ਕੇ ਦੇਣ ਦੇ ਮਾਮਲੇ ’ਚ ਦੋ ਖ਼ਿਲਾਫ਼ ਕੇਸ ਦਰਜ
ਫਗਵਾੜਾ, 25 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਰਾਣੀਪੁਰ ਕੰਬੋਆਂ ਵਿਖੇ ਇੱਕ ਪਤਨੀ ਵਲੋਂ ਚਾਹ ‘ਚ ਜ਼ਹਿਰੀਲੀ ਦਵਾਈ ਪਾ ਕੇ ਦੇਣ ਕਾਰਨ ਪਤੀ ਦੀ ਹੋਈ ਮੌਤ ਦੇ ਸਬੰਧ ‘ਚ ਰਾਵਲਪਿੰਡੀ ਪੁਲਿਸ ਨੇ ਪਤਨੀ ਤੇ ਇੱਕ ਨੌਜਵਾਨ ਖ਼ਿਲਾਫ਼ ਧਾਰਾ 123, 105, 3 (5) ਬੀ. ਐਨ.
ਫਗਵਾੜਾ, 25 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਰਾਣੀਪੁਰ ਕੰਬੋਆਂ ਵਿਖੇ ਇੱਕ ਪਤਨੀ ਵਲੋਂ ਚਾਹ ‘ਚ ਜ਼ਹਿਰੀਲੀ ਦਵਾਈ ਪਾ ਕੇ ਦੇਣ ਕਾਰਨ ਪਤੀ ਦੀ ਹੋਈ ਮੌਤ ਦੇ ਸਬੰਧ ‘ਚ ਰਾਵਲਪਿੰਡੀ ਪੁਲਿਸ ਨੇ ਪਤਨੀ ਤੇ ਇੱਕ ਨੌਜਵਾਨ ਖ਼ਿਲਾਫ਼ ਧਾਰਾ 123, 105, 3 (5) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਹਰਬੰਸ ਲਾਲ ਪੁੱਤਰ ਲੇਟ ਧੰਨਾ ਰਾਮ ਵਾਸੀ ਪਿੰਡ ਰਾਣੀਪੁਰ ਕੰਬੋਆਂ ਹਾਲ ਵਾਸੀ ਮੁਹੱਲਾ ਨਿਊ ਸਤਨਾਮਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਛੋਟਾ ਭਰਾ ਪਿੰਦਰਪਾਲ ਜੋ ਸ਼ਾਦੀਸ਼ੁਦਾ ਹੈ ਤੇ ਮੁਹੱਲਾ ਕਲੇਰਾ ਰਾਣੀਪੁਰ ‘ਚ ਮੇਰੇ ਨਾਲੋਂ ਵੱਖ ਆਪਣੇ ਪਰਿਵਾਰ ਨਾਲ ਰਹਿੰਦਾ ਸੀ | ਉਸ ਦੀ ਸ਼ਾਦੀ ਮਮਤਾ ਪੁੱਤਰੀ ਭਜਨਾ ਵਾਸੀ ਪਿੰਡ ਮਿੱਠੜਾ ਨਾਲ ਹੋਈ ਸੀ ਤੇ ਉਸ ਦਾ ਭਰਾ ਕੈਂਸਰ ਦਾ ਮਰੀਜ਼ ਸੀ ਤੇ ਉਸ ਦੀ ਪਤਨੀ ਮਮਤਾ ਜੋ ਹਰ ਸਮੇਂ ਆਪਣੇ ਮਹਿਲਾ ਮਿੱਤਰ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਤੇ ਜਦੋਂ ਉਹ ਵਿਰੋਧ ਕਰਦਾ ਸੀ ਤਾਂ ਉਸ ਨਾਲ ਮਾੜਾ ਵਤੀਰਾ ਕਰਦੀ ਸੀ | ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਨੇ ਫ਼ੋਨ ’ਤੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਮਮਤਾ ਨੇ ਚਾਹ ‘ਚ ਕੋਈ ਜ਼ਹਿਰੀਲੀ ਵਸਤੂ ਪਾ ਕੇ ਦੇ ਦਿੱਤੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਰੈਫ਼ਰ ਕਰ ਦਿੱਤਾ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਜਿਸ ਸਬੰਧ ‘ਚ ਪੁਲਿਸ ਨੇ ਮਮਤਾ ਪੁੱਤਰੀ ਭਜਨਾ ਵਾਸੀ ਪਿੰਡ ਮਿੱਠੜਾ ਤੇ ਆਕਾਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ |