30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨੇਤਰਹੀਣ ਧੀਆਂ ਨਾਲ ਰੱਖੜੀ ਮਨਾਉਣਾ ਸਮਾਜ ਸੇਵਾ ਦਾ ਚੰਗਾ ਉਪਰਾਲਾ- ਡਾ. ਰਾਜ ਕੁਮਾਰ ਚੱਬੇਵਾਲ

ਫਗਵਾੜਾ, 27 ਅਗਸਤ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ (ਰਜਿ.) ਵੱਲੋਂ ਰੱਖੜੀ ਦਾ ਤਿਉਹਾਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ, ਸਪਰੋੜ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਪਾਰਲੀਮੈਂਟ ਡਾ.

Ad Position 21
No active advertisement
ਅਜੀਤ ਡੈਸਕ 30-08-2026
ਫਗਵਾੜਾ, 27 ਅਗਸਤ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ (ਰਜਿ.) ਵੱਲੋਂ ਰੱਖੜੀ ਦਾ ਤਿਉਹਾਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ, ਸਪਰੋੜ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਹਲਕਾ ਇੰਚਾਰਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਰੱਖੜੀ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਤੇ ਆਪਸੀ ਸਾਂਝ ਦਾ ਤਿਉਹਾਰ ਹੈ | ਸਮਾਜ ਦੇ ਲੋੜਵੰਦ ਤੇ ਵਿਸ਼ੇਸ਼ ਵਰਗਾਂ ਨਾਲ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨਾ ਸਾਡੀ ਸਮਾਜਿਕ ਜ਼ਿੰਮੇਵਾਰੀ ਦਾ ਹਿੱਸਾ ਹੈ | ਉਨ੍ਹਾਂ ਸਭਾ ਵਲੋਂ ਨੇਤਰਹੀਣ ਧੀਆਂ ਨਾਲ ਰੱਖੜੀ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ‘ਚ ਆਪਣਾ ਪਨ ਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਸਮਾਗਮ ਦੌਰਾਨ ਸਭਾ ਦੇ ਮੈਂਬਰਾਂ ਨੇ ਆਸ਼ਰਮ ਦੀਆਂ ਨੇਤਰਹੀਣ ਧੀਆਂ ਨਾਲ ਰੱਖੜੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਉਨ੍ਹਾਂ ਨਾਲ ਗੱਲਬਾਤ ਕਰਕੇ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਬਤੀਤ ਕਰਨ ਦਾ ਸੁਨੇਹਾ ਦਿੱਤਾ ਤੇ ਰੱਖੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ | ਸਭਾ ਵਲੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ | ਮੰਚ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ, ਪਦਮ ਲਾਲ ਵਧਾਵਨ, ਸੇਵਾਮੁਕਤ ਐੱਸ.ਡੀ.ਓ. ਰਾਜ ਸੰਧੂ, ਬੌਬੀ ਬੇਦੀ, ਰਮਨ ਨਹਿਰਾ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਰਣਜੀਤ ਸਿੰਘ ਬੇਦੀ, ਸਾਹਿਬਜੀਤ ਸਾਬੀ, ਬਲਾਕ ਪ੍ਰਧਾਨ ਮਦਨ ਲਾਲ ਕੋਰੋਟਾਨੀਆ, ਹਰਵਿੰਦਰ ਸਿੰਘ, ਗਣੇਸ਼, ਆਸ਼ਰਮ ਦੇ ਪ੍ਰਬੰਧਕ ਬਾਬਾ ਮੁਖ਼ਤਿਆਰ ਸਿੰਘ, ਅਨੂਪ ਦੁੱਗਲ, ਹਰਮਿੰਦਰ ਸਿੰਘ ਮੁਰਲੀ ਤੋਂ ਇਲਾਵਾ, ਰੰਜਨਾ ਕੁਮਾਰੀ, ਸਾਦਿਕ, ਜੋਗਿੰਦਰ ਕੌਰ, ਮੁਸਕਾਨ, ਨਵਨੀਤ ਕੌਰ, ਹਰਜਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਣਾ ਗੁਰਜੀਤ ਸਿੰਘ ਨੇ ਚਰਨਜੀਤ ਮਹਿਰਾ ਦੇ ਦਿਹਾਂਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਸਬੰਧੀ ਆਰ.ਸੀ.ਐਫ.’ਚ ਕਰਵਾਇਆ ਮੇਜ਼ਬਾਨ ਆਰ.ਸੀ.ਐਫ. ਤੇ ਸੈਨਿਕ ਸਕੂਲ ਦੀ ਟੀਮ ਦਰਮਿਆਨ ਦੋਸਤਾਨਾ ਹਾਕੀ...
Ad Position 24