30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚਾਰਬੱਤੀ ਚੌਂਕ ਨੇੜੇ ਆਈ.ਡੀ.ਬੀ.ਆਈ. ਬੈਂਕ ਵਿਚ ਲੱਗੀ ਅਚਾਨਕ ਅੱਗ

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)-ਅੱਜ ਸਵੇਰੇ ਚਾਰਬੱਤੀ ਚੌਕ ਨੇੜੇ ਰੇਲਵੇ ਰੋਡ ‘ਤੇ ਸਥਿਤ ਆਈਡੀਬੀਆਈ ਬੈਂਕ ਵਿਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ | ਜਿਸ ਕਾਰਨ ਬੈਂਕ ਦਾ ਸਾਇਰਨ ਵੱਜਣ ਲੱਗਾ | ਜਿਸ ‘ਤੇ ਸਕਿਉਰਿਟੀ ਗਾਰਡ ਨੇ ਬੈਂਕ ਮੈਨੇਜਰ ਦੀਪਕ ਜੋਸ਼ੀ ਤੇ ਫਾਇਰਬਿ੍ਗੇਡ ਨੂੰ ਸੂਚਿਤ ਕੀਤਾ | ਜਿਸ ’ਤੇ ਫਾਇਰਬਿ੍ਗੇਡ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ | ਘਟਨਾ ਸਥਾਨ ‘ਤੇ ਪਹੁੰਚੇ ਬੈਂਕ ਮੈਨੇਜਰ ਦੀਪਕ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਂਕ ਵਿਚ ਅੱਗ ਲੱਗ ਗਈ ਹੈ ਜਿਸ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਤੇ ਫਾਇਰਬਿ੍ਗੇਡ ਵਲੋਂ ਅੱਗ ਬੁਝਾਈ ਜਾ ਰਹੀ ਸੀ ਤੇ ਪੀ. ਸੀ.

Ad Position 21
No active advertisement
ਅਜੀਤ ਡੈਸਕ 30-08-2026
ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)-ਅੱਜ ਸਵੇਰੇ ਚਾਰਬੱਤੀ ਚੌਕ ਨੇੜੇ ਰੇਲਵੇ ਰੋਡ ‘ਤੇ ਸਥਿਤ ਆਈਡੀਬੀਆਈ ਬੈਂਕ ਵਿਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ | ਜਿਸ ਕਾਰਨ ਬੈਂਕ ਦਾ ਸਾਇਰਨ ਵੱਜਣ ਲੱਗਾ | ਜਿਸ ‘ਤੇ ਸਕਿਉਰਿਟੀ ਗਾਰਡ ਨੇ ਬੈਂਕ ਮੈਨੇਜਰ ਦੀਪਕ ਜੋਸ਼ੀ ਤੇ ਫਾਇਰਬਿ੍ਗੇਡ ਨੂੰ ਸੂਚਿਤ ਕੀਤਾ | ਜਿਸ ’ਤੇ ਫਾਇਰਬਿ੍ਗੇਡ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ | ਘਟਨਾ ਸਥਾਨ ‘ਤੇ ਪਹੁੰਚੇ ਬੈਂਕ ਮੈਨੇਜਰ ਦੀਪਕ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਂਕ ਵਿਚ ਅੱਗ ਲੱਗ ਗਈ ਹੈ ਜਿਸ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਤੇ ਫਾਇਰਬਿ੍ਗੇਡ ਵਲੋਂ ਅੱਗ ਬੁਝਾਈ ਜਾ ਰਹੀ ਸੀ ਤੇ ਪੀ.ਸੀ.ਆਰ ਤੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਬੈਂਕ ਦਾ ਫ਼ਰਨੀਚਰ, ਸਟੇਸ਼ਨਰੀ, ਕੰਪਿਊਟਰ, ਫ਼ੋਟੋ ਸਟੇਟ ਮਸ਼ੀਨਾਂ ਆਦਿ ਦਾ ਨੁਕਸਾਨ ਹੋਇਆ ਹੈ ਜਿਸ ਦਾ ਐਸਟੀਮੇਟ ਲਗਾਉਣਾ ਬਾਕੀ ਹੈ | ਫਾਇਰਬਿ੍ਗੇਡ ਦੇ ਫਾਇਰਮੈਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ 6 ਵਜੇ ਸੂਚਨਾ ਮਿਲੀ ਜਿਸ ‘ਤੇ ਉਹ ਕੁੱਝ ਮਿੰਟਾਂ ਵਿਚ ਹੀ ਮੌਕੇ ‘ਤੇ ਪੁੱਜੇ ਤੇ ਇਕ ਗੱਡੀ ਨਾਲ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਮੂਹਿਕ ਅਰਦਾਸ ਅਗਲੀ ਖ਼ਬਰ ਉੱਘੇ ਲੇਖਕ ਪ੍ਰੋ. ਕੁਲਵੰਤ ਸਿੰਘ ਔਜਲਾ ਦਾ ਨਵ ਰਚਿਤ ਕਾਵਿ ਸੰਗ੍ਰਹਿ ‘ਤੌਫ਼ੀਕ ਬਖ਼ਸ਼ ਮੌਲਾ’ ਕੀਤਾ ਲੋਕ ਅਰਪਣ
Ad Position 24