ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਵਲੋਂ ਖ਼ੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ
ਬੇਗੋਵਾਲ, 31 ਅਗਸਤ (ਸੁਖਜਿੰਦਰ ਸਿੰਘ)-ਸਮਾਜ ਸੇਵੀ ਕੰਮਾਂ ਵਿਚ ਨਾਮਣਾ ਖੱਟਣ ਵਾਲੀ ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ ਵੱਲੋਂ ਪ੍ਰਧਾਨ ਨਵਦੀਪ ਸਿੰਘ ਦੀ ਅਗਵਾਈ ਹੇਠ ਤੇ ਸਮਾਜ ਸੇਵੀ ਲਵਪ੍ਰੀਤ ਸਿੰਘ ਪਿ੍ੰਸ ਦੀ ਯਤਨਾਂ ਸਦਕਾ ਪਿਤਾ ਸਵਰਗੀ ਮਾਸਟਰ ਮੱਖਣ ਸਿੰਘ ਦੀ ਯਾਦ ਨੂੰ ਸਮਰਪਿਤ ਪੱਤੀ ਮੀਖੋਵਾਲ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਇਕ ਖ਼ੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਪਰਮਜੀਤ ਹਸਪਤਾਲ ਦੇ ਡਾ. ਮਨਿੰਦਰਪਾਲ ਸਿੰਘ ਦੀ ਟੀਮ ਨੇ ਜਿੱਥੇ ਲੋੜਵੰਦ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਮੁਆਇਨਾ ਕੀਤਾ ਉਥੇ ਹੀ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਨੌਜਵਾਨਾਂ ਵੱਲੋਂ ਬੜੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਇਸ ਕੈਂਪ ਵਿਚ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੋ ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ ਵੱਲੋਂ ਫ਼ਰੀ ਮੈਡੀਕਲ ਚੈੱਕਅਪ ਕੈਂਪ ਤੇ ਖ਼ੂਨਦਾਨ ਕੈਂਪ ਲਾ ਕੇ ਜਿੱਥੇ ਵੱਧ ਤੋਂ ਵੱਧ ਖ਼ੂਨ ਦਾਨ ਕੀਤਾ ਗਿਆ ਉਥੇ ਹੀ ਲੋੜਵੰਦ ਲੋਕਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਚੈੱਕਅਪ ਵੀ ਫ਼ਰੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਖ਼ੂਨ ਦਾਨ ਇੱਕ ਮਹਾਨ ਦਾਨ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਤੇ ਇਹ ਉਪਰਾਲੇ ਕਰਕੇ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਦਿਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ , ਬੂਟਾ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੌਂਸਲਰ ਰਜਿੰਦਰ ਸਿੰਘ ਲਾਡੀ, ਸ੍ਰੀ ਵਿਕਾਸ ਜੁਲਕਾ, ਲਵਪ੍ਰੀਤ ਸਿੰਘ ਪਿ੍ੰਸ, ਹੈੱਡਮਾਸਟਰ ਫੰੁਮਣ ਸਿੰਘ, ਸਰਬਜੀਤ ਬਬਲਾ, ਕੌਂਸਲਰ ਦਲਜੀਤਮ ਸਿੰਘ ਮੰਡਾ, ਰੂਪ ਸਿੰਘ ਖਾਸਰੀਆ, ਅਮਰਜੀਤ ਸਿੰਘ ਬਾਵਾ, ਸਵਰਨ ਸਿੰਘ ਮਹੰਤ, ਵਿਰਸਾ ਸਿੰਘ, ਜਗਜੀਤ ਸਿੰਘ ਦਾਰਾ, ਕੌਂਸਲਰ ਬਲਕਾਰ ਸਿੰਘ ਤੇ ਹੋਰ ਕਈ ਹਾਜ਼ਰ ਸਨ |