02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸਾਰੇ ਸਕੂਲਾਂ ਨੂੰ ਸਫ਼ਾਈ ਸੇਵਕ ਅਤੇ ਸਫ਼ਾਈ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ

ਸੁਲਤਾਨਪੁਰ ਲੋਧੀ, 1 ਸਤੰਬਰ (ਪ. ਪ.

Ad Position 21
repet_subhas-goyals [Copy P29]
ਪਿੰਡ ਸਰਾਏ ਜੱਟਾਂ ਮੌਕੇ ’ਤੇ ਪਹੁੰਚੇ ਏ.ਐਸ.ਆਈ. ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਮਾਮਲੇ ਦੀ ਜਾਂਚ ਕਰਦੀ ਹੋਈ | ਤਸਵੀਰ : ਲਾਡੀ ਸਟੂਡੀਓ 02-09-2026
ਸੁਲਤਾਨਪੁਰ ਲੋਧੀ, 1 ਸਤੰਬਰ (ਪ.ਪ. ਰਾਹੀਂ)-ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਕਲਾਸ ਰੂਮ,ਪਖਾਨਿਆਂ, ਖੇਡ ਮੈਦਾਨਾਂ ਅਤੇ ਕੈਂਪਸ ਦੀ ਸਾਫ਼ ਸਫ਼ਾਈ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰਾਂ ਵੱਲੋਂ ਟੀਮਾਂ ਬਣਾ ਕੇ ਸਕੂਲਾਂ ਵਿਚ ਸਾਫ਼ ਸਫ਼ਾਈ ਚੈੱਕ ਕੀਤੀ ਜਾ ਰਹੀ ਹੈ ਪਰ ਸਕੂਲਾਂ ਵਿਚ ਅਜਿਹਾ ਪ੍ਰਬੰਧ ਨਹੀਂ ਹੈ ਜਿਸ ਰਾਹੀਂ ਸਕੂਲ ਕੈਂਪਸ ਦੀ ਸਫ਼ਾਈ ਕੀਤੀ ਜਾਵੇ |ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਜਗਜੀਤ ਸਿੰਘ ਰਾਜੂ ਬੂਲਪੁਰ,ਪ੍ਰਦੀਪ ਸਿੰਘ ਘੁੰਮਾਣ, ਰਛਪਾਲ ਸਿੰਘ ਵੜੈਚ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ ਕੇ, ਅਸ਼ਵਨੀ ਕੁਮਾਰ, ਯਾਦਵਿੰਦਰ ਸਿੰਘ ਪੰਡੋਰੀ, ਅਮਨਦੀਪ ਸਿੰਘ ਜੱਬੋਵਾਲ, ਸਿੰਦਰ ਸਿੰਘ ਜੱਬੋਵਾਲ, ਅਵਤਾਰ ਸਿੰਘ ਹੈਬਤਪੁਰ, ਨਿਰਮਲ ਸਿੰਘ ਚੰਦੀ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਫ਼ਾਈ ਮੁਹਿੰਮ ਲਈ ਇਸ ਸਾਲ ਸਕੂਲਾਂ ਨੂੰ ਕੋਈ ਗਰਾਂਟ ਜਾਰੀ ਨਹੀਂ ਕੀਤੀ | ਬਰਸਾਤਾਂ ਦਾ ਮੌਸਮ ਹੋਣ ਕਾਰਨ ਸਕੂਲਾਂ ਦੇ ਖੇਡ ਮੈਦਾਨ ਅਤੇ ਕੈਂਪਸ ਵਿਚ ਬਹੁਤ ਵੱਡਾ ਵੱਡਾ ਉੱਗ ਰਿਹਾ ਹੈ | ਅਧਿਆਪਕਾਂ ਨੂੰ ਆਪਣੀਆਂ ਜੇਬਾਂ ਵਿਚੋਂ ਪੈਸਾ ਖ਼ਰਚ ਕਰਕੇ ਸਾਫ਼ ਸਫ਼ਾਈ ਦਾ ਕੰਮ ਕਰਵਾਉਣਾ ਪੈ ਰਿਹਾ ਹੈ | ਸਿਰਫ਼ 100 ਵਿਦਿਆਰਥੀਆਂ ਤੋਂ ਵੱਧ ਵਾਲੇ ਸਕੂਲਾਂ ਨੂੰ ਸਫ਼ਾਈ ਸੇਵਕ ਦਿੱਤੇ ਗਏ ਹਨ | ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ 99 ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਸਫ਼ਾਈ ਦੀ ਲੋੜ ਨਹੀਂ | ਜੇਕਰ ਕਿਸੇ ਸਕੂਲ ਵਿਚ 100 ਤੋਂ ਘੱਟ ਵਿਦਿਆਰਥੀ ਹਨ ਤਾਂ ਉਨ੍ਹਾਂ ਸਕੂਲਾਂ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕੀ ਕਸੂਰ ਹੈ | ਆਗੂਆਂ ਨੇ ਸਰਕਾਰ ਨੂੰ ਆਪਣੀ ਨੀਤੀਆਂ ਬਦਲ ਕੇ ਸਾਰੇ ਸਕੂਲਾਂ ਨੂੰ ਸਫ਼ਾਈ ਸੇਵਕ ਅਤੇ ਸਫ਼ਾਈ ਲਈ ਲੋੜੀਂਦੇ ਦੇ ਫੰਡ ਜਾਰੀ ਕਰਨੇ ਚਾਹੀਦੇ ਹਨ |ਇਸ ਮੌਕੇ ਸੀ ਐਚ ਟੀ ਰਾਮ ਸਿੰਘ,ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ, ਰੇਸ਼ਮ ਸਿੰਘ ਬੂੜੇਵਾਲ, ਸੁਖਨਿੰਦਰ ਸਿੰਘ ਬੂਲਪੁਰ, ਕੋਚ ਮਨਜਿੰਦਰ ਸਿੰਘ ਦੰਦੂਪੁਰ, ਸੁਖਦੀਪ ਸਿੰਘ ਬੂਲਪੁਰ, ਸੁਖਦੇਵ ਸਿੰਘ ਠੱਟਾ ਪੁਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 70 ਸਾਲਾ ਬਜ਼ੁਰਗ ਨਾਲ ਲੁੱਟ ਮਗਰੋਂ ਬੇਰਹਿਮੀ ਨਾਲ ਕੁੱਟਮਾਰ-ਮੋਬਾਈਲ ਫ਼ੋਨ ਤੇ ਨਕਦੀ ਖੋਹੀ ਜ਼ਖ਼ਮੀ ਹਾਲਤ ’ਚ ਸੜਕ ’ਤੇ ਸ... ਅਗਲੀ ਖ਼ਬਰ ਭੁਲੱਥ ਦੇ ਕੌਮਾਂਤਰੀ ਪਾਵਰ ਲਿਫਟਰ ਪ੍ਰਦੀਪ ਘਈ ਦਾ ਸੁਖਪਾਲ ਸਿੰਘ ਖਹਿਰਾ ਵਲੋਂ ਸਨਮਾਨ ਸੰਤ ਹੀਰਾ ਦਾਸ ਸਕੂਲ ਦੇ 6 ਵਿਦਿਆ...
Ad Position 24