01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭੁਲੱਥ ਵਿਖੇ ਸ਼ਰਧਾ ਨਾਲ ਮਨਾਈ ਜਾਵੇਗੀ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ

ਭੁਲੱਥ, 1 ਸਤੰਬਰ (ਮਨਜੀਤ ਸਿੰਘ ਰਤਨ)-ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸ਼੍ਰੀ ਕਿ੍ਸ਼ਨ ਜੀ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਭੁਲੱਥ ਵਿਖੇ ਬੜੀ ਸ਼ਰਧਾ, ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਇਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਵੀ ਜਨਮ ਅਸ਼ਟਮੀ ਦਾ ਮਹਾਂ ਉਤਸਵ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ, ਭੁਲੱਥ ਵਿਖੇ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਅਤੇ ਸ਼੍ਰੀ ਸ਼੍ਰੀ 1008 ਸੰਤ ਲਛਮਣ ਦਾਸ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 4 ਸਤੰਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਪ੍ਰਸਿੱਧ ਗਾਇਕ ਅਮਰਿੰਦਰ ਬੌਬੀ (ਬੌਬੀ ਮਾਨ) ਸ਼੍ਰੀ ਕਿ੍ਸ਼ਨ ਲੀਲਾ ਅਤੇ ਧਾਰਮਿਕ ਭੇਟਾਂ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਸ਼੍ਰੀ ਕਿ੍ਸ਼ਨ ਜੀ ਦੇ ਨਾਮ ਨਾਲ ਨਿਹਾਲ ਕਰਨਗੇ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮਾਂ ਜਵਾਲਾ ਜੀ ਦੇ ਦਰਬਾਰ, ਹਿਮਾਚਲ ਪ੍ਰਦੇਸ਼ ਤੋਂ ਮੰਦਿਰ ਦੇ ਪੁਜਾਰੀ ਪੰਡਿਤ ਧੀਰਜ ਜੀ ਵੀ ਜਨਮ ਅਸ਼ਟਮੀ ਸਮਾਗਮ ਵਿਚ ਸ਼ਾਮਲ ਹੋਣਗੇ | ਪ੍ਰਬੰਧਕਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਸ਼੍ਰੀ ਕਿ੍ਸ਼ਨ ਜੀ ਦਾ ਸਵਰੂਪ ਫੁੱਲਾਂ ਨਾਲ ਸਜੇ ਸੁੰਦਰ ਝੂਲੇ ਵਿਚ ਸਜਾਇਆ ਜਾਵੇਗਾ | ਇਸ ਤੋਂ ਇਲਾਵਾ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਨਮ ਅਸ਼ਟਮੀ ਦੇ ਪਾਵਨ ਮੌਕੇ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ, ਭੁਲੱਥ ਵਿਖੇ ਨਤਮਸਤਕ ਹੋਣ ਅਤੇ ਸ਼੍ਰੀ ਕਿ੍ਸ਼ਨ ਲੀਲਾ ਤੇ ਧਾਰਮਿਕ ਭੇਟਾਂ ਦੇ ਹੋਣ ਵਾਲੇ ਸਮਾਗਮ ਦਾ ਆਨੰਦ ਮਾਣਨ | ਇਸ ਮੌਕੇ ਤੇ ਡਾਇਮੰਡ ਖੁਰਾਣਾ, ਰੁਪੇਸ਼ ਖੁਰਾਣਾ, ਸ਼ੁਭਾਸ਼ ਸਹਿਗਲ, ਰਾਜੇਸ਼ ਕੁਮਾਰ ਬੱਗਾ, ਨਰੇਸ਼ ਨੰਦਾ, ਕਸ਼ਮੀਰ ਬੱਤਰਾ, ਠਾਕੁਰ ਨਰਾਇਣ ਸਿੰਘ, ਕੋਸ਼ਿਕ ਖੁਰਾਣਾ, ਰਾਗਵ ਖੁਰਾਣ, ਅਨਿਲ ਕੁਮਾਰ, ਕਰਨ, ਪੰਕਜ ਅਰੋੜਾ, ਰਾਘਵ ਸਹਿਗਲ, ਰਿੰਕੂ ਸਹਿਗਲ, ਕਿਸ਼ਨ ਖੁਰਾਣਾ, ਸ਼ਾਮ ਲਾਲ ਸਮੇਤ ਹੋਰ ਸੇਵਕ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

Ad Position 22
No active advertisement
ਪਿਛਲੀ ਖ਼ਬਰ ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਸੰਬੰਧੀ ਹਿੰਦੂ ਕੰਨਿਆ ਕਾਲਜ ਵਿਚ ਕਰਵਾਇਆ ਅੰਤਰ ਕਲਾਸ ਖੋ ਖੋ ਦਾ ਮੁਕਾਬਲਾ ਡਾ. ਕੁਲਵਿੰਦਰ ਕੌਰ ਨੇ...
Ad Position 24