12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇਲਾਕੇ ਦੇ ਲੋਕਾਂ ਵਲੋਂ ਭੁਲੱਥ, ਨਡਾਲਾ, ਢਿਲਵਾਂ ਰੂਟ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਵਿਦਿਆਰਥੀਆਂ ਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ

ਭੁਲੱਥ, 11 ਸਤੰਬਰ (ਮੇਹਰ ਚੰਦ ਸਿੱਧੂ)-ਭੁਲੱਥ, ਨਡਾਲਾ, ਢਿਲਵਾਂ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਲੋਕਾਂ ਵਲੋਂ ਮੰਗ ਉਠਾਈ ਗਈ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਭੁਲੱਥ ਤੋਂ ਨਡਾਲਾ ਵਾਇਆ ਢਿਲਵਾਂ ਇਕ ਪ੍ਰਾਈਵੇਟ ਬੱਸ ਨਿਯਮਿਤ ਤੌਰ ’ਤੇ ਚੱਲਦੀ ਸੀ, ਜਿਸ ਨਾਲ ਵਿਦਿਆਰਥੀ, ਨੌਕਰੀ ਪੇਸ਼ਾ ਲੋਕਾਂ ਤੇ ਆਮ ਯਾਤਰੀਆਂ ਨੂੰ ਵੱਡੀ ਸਹੂਲਤ ਮਿਲਦੀ ਸੀ, ਲੇਕਿਨ ਲੰਬੇ ਸਮੇਂ ਤੋਂ ਇਹ ਸਰਵਿਸ ਬੰਦ ਪਈ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੁਸ਼ਕਿਲ ਸਬੰਧੀ ਮੰਗ ਕਰਦਿਆਂ ਸਾਬਕਾ ਸਰਪੰਚ ਬਿੱਕਰ ਸਿੰਘ ਬਟਾਲਾ, ਸਿਮਰਨਜੀਤ ਕੌਰ, ਅਵਤਾਰ ਸਿੰਘ ਸੁਰਿੰਦਰ ਸਿੰਘ, ਪਰਮਜੀਤ ਕੌਰ ਮੈਂਬਰ ਪੰਚਾਇਤ, ਰਮਨ, ਸਲਵਾਨ, ਬਖ਼ਸ਼ੀ ਸਿੰਘ, ਮਨਜੀਤ ਕੌਰ, ਜਗਤਾਰ ਸਿੰਘ, ਗੁਰਮੀਤ ਕੌਰ ਆਂਗਣਵਾੜੀ ਵਰਕਰ ਚੱਕੋਕੀ, ਸੀਮਾ ਆਂਗਣਵਾੜੀ ਵਰਕਰ ਤੇ ਹੋਰਨਾਂ ਵੱਲੋਂ ਇਸ ਰੂਟ ‘ਤੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਤੇ ਬੱਸ ਰੂਟ ਦੁਬਾਰਾ ਸ਼ੁਰੂ ਕੀਤਾ ਜਾਵੇ |

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

Ad Position 22
No active advertisement
ਪਿਛਲੀ ਖ਼ਬਰ ਅਫ਼ੀਮ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਦਰਿਆ ਬਿਆਸ ’ਤੇ ਬਣੇ ਪੁਲ ਨਜ਼ਦੀਕ ਲੱਗਦੇ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ
Ad Position 24