ਵਾਰਡ 33 ਤੋਂ ਭਾਜਪਾ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਪਰਿਵਾਰ ਕਾਂਗਰਸ ’ਚ ਸ਼ਾਮਿਲ
ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਨੂੰ ਵਾਰਡ ਨੰਬਰ 33 ਸ਼ੇਖੂਪੁਰ ਵਿਖੇ ਉਸ ਸਮੇਂ ਝਟਕਾ ਲੱਗਾ ਜਦੋਂ ਵੱਡੀ ਗਿਣਤੀ ਵਿਚ ਭਾਜਪਾ ਨਾਲ ਸਬੰਧਿਤ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਸਬੰਧ ਵਿਚ ਸਥਾਨਕ ਏਕਤਾ ਭਵਨ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਜਪਾ ਨਾਲ ਸਬੰਧਿਤ ਪਰਿਵਾਰਾਂ ਦੇ ਮੈਂਬਰ ਅਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਰਾਹੁਲ, ਸੁਖਵਿੰਦਰ ਸਿੰਘ (ਮਿਲਖਾ), ਅਰਸ਼ਦੀਪ ਸਿੰਘ, ਵਿਸ਼ਾਲ, ਦੀਪਕ, ਸੁਖਵਿੰਦਰ ਕੁਮਾਰ, ਅਸ਼ੋਕ, ਨਿਰਵੈਰ, ਅਜੇ, ਗੁਰਪਾਲ ਸਿੰਘ ਅਰਸ਼ਦੀਪ ਸਿੰਘ, ਅਤੇ ਬੂਟ ਆਦਿ ਸ਼ਾਮਲ ਹਨ | ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਹੋਏ ਪਰਿਵਾਰਾਂ ਦੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਵਾਰਡ 33 ਵਿਚ ਨਵੇਂ ਸਾਥੀਆਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ | ਕਾਂਗਰਸ ਵਿਚ ਸ਼ਾਮਲ ਹੋਏ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਉਹ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੂੰ ਵਾਰਡ ਵਿਚ ਹੋਰ ਮਜ਼ਬੂਤ ਬਣਾਉਣ ਲਈ ਇੱਕਜੁੱਟ ਹੋ ਕੇ ਕੰਮ ਕਰਨਗੇ ਤੇ ਵਾਰਡ ਨਾਲ ਸਬੰਧਿਤ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਉਠਾ ਕੇ ਉਨ੍ਹਾਂ ਦਾ ਨਿਪਟਾਰਾ ਕਰਵਾਇਆ ਜਾਵੇਗਾ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ ਸੈਦੋਵਾਲ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਮੰਨਾ, ਕੌਂਸਲਰ ਜੋਤੀ ਧੀਰ, ਕੌਂਸਲਰ ਨਰੈਣ ਵਸ਼ਿਸ਼ਟ, ਵਾਰਡ 34 ਤੋਂ ਧੀਰਜ ਭੱਟੀ, ਵਾਰਡ 33 ਚਰਨਜੀਤ ਸ਼ਰਮਾ, ਸੀਨੀਅਰ ਕਾਂਗਰਸ ਆਗੂ ਮਨਮੋਹਣ ਸਿੰਘ ਬਾਜਵਾ, ਸਾਬਕਾ ਕੌਂਸਲਰ ਬਲਜੀਤ ਸਿੰਘ ਕਾਲਾ, ਰਜਿੰਦਰ ਸਿੰਘ ਪਾਲਾ ਵਾਲੀਆ, ਬਲਬੀਰ ਸਿੰਘ ਬੀਰਾ, ਬੂਟਾ ਗਿੱਲ, ਰਮੇਸ਼ ਕਾਕਾ, ਵਾਰਡ 46 ਤੋਂ ਜਸਪ੍ਰੀਤ ਸਿੰਘ, ਡਾ. ਵੇਦ ਪ੍ਰਕਾਸ਼ ਆਲਮਗੀਰ, ਜਸਪਾਲ ਸਿੰਘ, ਲਵਜੀਤ ਸਿੰਘ ਆਦਿ ਹਾਜ਼ਰ ਸਨ |