21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭੁਲੱਥ ਵਿਖੇ ਸਬਜ਼ੀ ਵੇਚਣ ਵਾਲਾ ਗਾਂਜਾ ਵੇਚਦਾ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਦੇ ਹਵਾਲੇ

ਭੁਲੱਥ, 21 ਸਤੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਕਰਤਾਰਪੁਰ ਸੜਕ ’ਤੇ ਸਬਜ਼ੀ ਦਾ ਖੋਖਾ ਪਾ ਕੇ ਸਬਜ਼ੀ ਵੇਚਣ ਵਾਲੇ ਇੱਕ ਪ੍ਰਵਾਸੀ ਨੂੰ ਗਾਂਜਾ ਵੇਚਦੇ ਹੋਏ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ | ਫੜੇ ਗਏ ਪ੍ਰਵਾਸੀ ਦੀ ਪਹਿਚਾਣ ਸਨੋਜ ਪੋਦਾਰ ਪੁੱਤਰ ਸਤਨ ਪੋਦਾਰ ਵਾਸੀ ਬਿਹਾਰ ਵਜੋਂ ਹੋਈ ਹੈ , ਜੋ ਅੱਜ-ਕੱਲ੍ਹ ਮਹਾਰਾਜਾ ਪੈਲੇਸ ਭੁਲੱਥ ਦੇ ਸਾਹਮਣੇ ਰਹਿ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਤਰਸੇਮ ਲਾਲ ਪੁੱਤਰ ਕਸ਼ਮੀਰ ਲਾਲ ਤੇ ਉਸ ਦਾ ਦੋਸਤ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ 9, ਭੁਲੱਥ ਕਰਤਾਰਪੁਰ ਵੱਲ ਸੈਰ ਕਰ ਰਹੇ ਸਨ, ਉਨ੍ਹਾਂ ਦੇਖਿਆ ਕਿ ਮਹਾਰਾਜਾ ਪੈਲੇਸ ਦੇ ਖੱਬੇ ਹੱਥ ਟੀਨ ਦੀ ਸ਼ੈੱਡ ਹੇਠਾਂ ਲਾਈਟ ਦੀ ਰੌਸ਼ਨੀ ਵਿਚ ਇੱਕ ਮੋਨਾ ਨੌਜਵਾਨ ਬੈਠਾ ਸੀ | ਉਸ ਦੇ ਆਲੇ-ਦੁਆਲੇ ਲੋਕਾਂ ਦਾ ਇਕੱਠ ਸੀ ਤੇ ਉਹ ਇਕ ਮੋਮੀ ਲਿਫ਼ਾਫ਼ੇ ’ਚੋਂ ਕੋਈ ਸਾਮਾਨ ਕੱਢ ਕੇ ਕਾਹਲੀ-ਕਾਹਲੀ ਪੁੜੀਆਂ ਵਿਚ ਪਾ ਕੇ ਲੋਕਾਂ ਨੂੰ ਦੇ ਰਿਹਾ ਸੀ | ਜਦੋਂ ਤਰਸੇਮ ਲਾਲ ਅਤੇ ਗੁਰਵਿੰਦਰ ਸਿੰਘ ਨੇ ਸ਼ੱਕ ਪੈਣ ’ਤੇ ਉਸ ਕੋਲ ਜਾ ਕੇ ਪੁੱਛਗਿੱਛ ਕੀਤੀ ਤਾਂ ਉੱਥੇ ਖੜ੍ਹੇ ਲੋਕ ਖਿਸਕ ਗਏ | ਕਾਬੂ ਕੀਤੇ ਨੌਜਵਾਨ ਨੇ ਪੁੱਛਣ ’ਤੇ ਮੰਨਿਆ ਕਿ ਉਸ ਦੇ ਮੋਮੀ ਲਿਫ਼ਾਫ਼ੇ ਵਿਚ ਗਾਂਜਾ ਹੈ, ਜਿਸ ਦੀਆਂ ਉਹ ਪੁੜੀਆਂ ਬਣਾ ਕੇ ਵੇਚ ਰਿਹਾ ਸੀ | ਮੌਕੇ ’ਤੇ ਮੁਲਜ਼ਮ ਸਨੋਜ ਪੋਦਾਰ ਤੇ ਉਸ ਦੇ ਹੱਥ ’ਚ ਫੜੇ ਮੋਮੀ ਲਿਫ਼ਾਫ਼ੇ ਨੂੰ ਕਾਬੂ ਕਰਕੇ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ | ਚੈੱਕ ਕਰਨ ’ਤੇ ਉਸ ਕੋਲੋਂ 13 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ | ਭੁਲੱਥ ਪੁਲਿਸ ਵਲੋਂ ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 21
No active advertisement
ਅਜੀਤ ਡੈਸਕ 22-09-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 25 ਨੂੰ ਅਗਲੀ ਖ਼ਬਰ ‘ਸਵੈਅਮ-ਨੇਪਟੇਲ’ ਵਰਗੇ ਪਲੇਟ ਫਾਰਮ ਸਿਰਫ਼ ਸਰਟੀਫਿਕੇਟ ਪ੍ਰਾਪਤੀ ਤੱਕ ਸੀਮਿਤ ਨਾ ਰਹਿਣ-ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ
Ad Position 24