21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਿੰਦੂ ਕੰਨਿਆ ਕਾਲਜ ’ਚ ਕਰੀਅਰ ਕੌਂਸਲਿੰਗ ਤੇ ਪਲੇਸਮੈਂਟ ਸੈੱਲ ਵਲੋਂ ਸੈਮੀਨਾਰ

ਕਪੂਰਥਲਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਰੀਅਰ ਕਾਉਂਸਿਲੰਗ ਤੇ ਪਲੇਸਮੈਂਟ ਸੈੱਲ ਵਲੋਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਸਹਿਯੋਗ ਨਾਲ ਕਰੀਅਰ ਦਿਸ਼ਾ ਪਲੇਸਮੈਂਟ ਤੇ ਸਵੈ ਰੁਜ਼ਗਾਰ ਦੇ ਮੌਕੇ ਵਿਸ਼ੇ ’ਤੇ ਇਕ ਸੈਮੀਨਾਰ ਕਰਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਵਜੋਂ ਡਾ. ਵਰੁਣ ਜੋਸ਼ੀ ਜ਼ਿਲ੍ਹਾ ਪਲੇਸਮੈਂਟ ਅਫ਼ਸਰ, ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੁੱਖ ਬੁਲਾਰੇ ਵਜੋਂ ਤੇ ਐਕਸਿਸ ਬੈਂਕ ਦੇ ਸਹਾਇਕ ਉਪ ਪ੍ਰਧਾਨ ਸ੍ਰੀ ਸੌਰਵ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ | ਸੈਮੀਨਾਰ ਵਿਚ ਅਭਿਸ਼ੇਕ ਟਿਨਾ ਵਿਕਾਸ ਅਫ਼ਸਰ ਐਲ.

Ad Position 21
No active advertisement
ਅਜੀਤ ਡੈਸਕ 22-09-2026
ਕਪੂਰਥਲਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਰੀਅਰ ਕਾਉਂਸਿਲੰਗ ਤੇ ਪਲੇਸਮੈਂਟ ਸੈੱਲ ਵਲੋਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਸਹਿਯੋਗ ਨਾਲ ਕਰੀਅਰ ਦਿਸ਼ਾ ਪਲੇਸਮੈਂਟ ਤੇ ਸਵੈ ਰੁਜ਼ਗਾਰ ਦੇ ਮੌਕੇ ਵਿਸ਼ੇ ’ਤੇ ਇਕ ਸੈਮੀਨਾਰ ਕਰਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਵਜੋਂ ਡਾ. ਵਰੁਣ ਜੋਸ਼ੀ ਜ਼ਿਲ੍ਹਾ ਪਲੇਸਮੈਂਟ ਅਫ਼ਸਰ, ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੁੱਖ ਬੁਲਾਰੇ ਵਜੋਂ ਤੇ ਐਕਸਿਸ ਬੈਂਕ ਦੇ ਸਹਾਇਕ ਉਪ ਪ੍ਰਧਾਨ ਸ੍ਰੀ ਸੌਰਵ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ | ਸੈਮੀਨਾਰ ਵਿਚ ਅਭਿਸ਼ੇਕ ਟਿਨਾ ਵਿਕਾਸ ਅਫ਼ਸਰ ਐਲ.ਆਈ.ਸੀ. ਕਪੂਰਥਲਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਵਰੁਣ ਜੋਸ਼ੀ ਨੇ ਸਰਕਾਰੀ ਤੇ ਨਿੱਜੀ ਖੇਤਰਾਂ ਵਿਚ ਉਪਲਬਧ ਰੋਜ਼ਗਾਰ ਮੌਕਿਆਂ ਤੇ ਸਵੈ ਰੁਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਐਕਸਿਸ ਬੈਂਕ ਦੇ ਉਪ ਪ੍ਰਧਾਨ ਸ੍ਰੀ ਸੌਰਵ ਨੇ ਬੈਂਕਿੰਗ ਖੇਤਰ ਵਿਚ ਰੋਜ਼ਗਾਰ ਦੇ ਮੌਕਿਆਂ, ਭਰਤੀ ਪ੍ਰਕਿਰਿਆ, ਲੋੜੀਂਦੇ ਹੁਨਰ ਤੇ ਕੈਰੀਅਰ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਬੁਲਾਰਿਆਂ ਕੋਲੋਂ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ, ਕਰੀਅਰ ਦੇ ਵੱਖ-ਵੱਖ ਮੌਕਿਆਂ, ਪਲੇਸਮੈਂਟ ਤੇ ਸਵੈ ਰੋਜ਼ਗਾਰ ਨਾਲ ਸਬੰਧਿਤ ਸਵਾਲ ਪੁੱਛੇ ਜਿਨ੍ਹਾਂ ਦੇ ਉਨ੍ਹਾਂ ਬਹੁਤ ਹੀ ਤਸੱਲੀਬਖ਼ਸ਼ ਨਾਲ ਜਵਾਬ ਦਿੱਤੀ | ਸੈਮੀਨਾਰ ਦੀ ਸਮਾਪਤੀ ‘ਤੇ ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਾਲਜ ਦੇ ਕਰੀਅਰ ਕਾਉਂਸਿਲੰਗ ਤੇ ਪਲੇਸਮੈਂਟ ਸੈੱਲ ਵਲੋਂ ਸੈਮੀਨਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸੈਮੀਨਾਰ ਦੌਰਾਨ ਮੰਚ ਸੰਚਾਲਨ ਦੇ ਫ਼ਰਜ ਵਰਿੰਦਰ ਕੌਰ ਨੇ ਨਿਭਾਏ | ਇਸ ਮੌਕੇ ਪਲੇਸਮੈਂਟ ਸੈੱਲ ਦੀ ਮੈਂਬਰ ਇੰਜ. ਇੰਦਰਜੀਤ ਕੌਰ ਬੱਲ ਤੇ ਅਵਨਿੰਦਰ ਕੌਰ ਤੇ ਕਾਲਜ ਦੇ ਵੱਖ-ਵੱਖ ਵਿਸ਼ਿਆਂ ਦੇ ਪੰਜਵੇਂ ਸਮੈਸਟਰ ਦੀ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿ... ਅਗਲੀ ਖ਼ਬਰ ਤਨਖ਼ਾਹਾਂ ਦੀ ਅਦਾਇਗੀ ਜਲਦੀ ਕੀਤੇ ਜਾਣ ਦੇ ਭਰੋਸੇ ਪਿੱਛੋਂ ਪੰਚਾਇਤ ਵਿਕਾਸ ਸਕੱਤਰਾਂ ਵਲੋਂ ਕਲਮ ਛੋੜ ਹੜਤਾਲ ਸਮਾਪਤ
Ad Position 24