ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਲਈ ਹੋਈ ਮੁੱਢਲੇ ਕੰਮ ਦੀ ਸ਼ੁਰੂਆਤ
ਸੂਰੀਆ ਕੋਨ ਤੇ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਮੁੜ ਉਸਾਰੀ ਦੇ ਕਾਰਜ ’ਚ ਜੁਟੀਆਂ
ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ 296 ਕਰੋੜ ਰੁਪਏ ਦੀ ਲਾਗਤ ਨਾਲ ਸਰਕੁਲਰ ਰੋਡ ‘ਤੇ ਸਥਿਤ ਜ਼ਮੀਨ ਵਿਚ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਵਾਲੀ ਥਾਂ ਵਿਚ ਟੀਚਿੰਗ ਹਸਪਤਾਲ ਦੀ ਉਸਾਰੀ ਲਈ ਮੁੱਢਲਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ | ਮੈਡੀਕਲ ਕਾਲਜ ਦੀ ਉਸਾਰੀ ਸੂਰੀਆ ਕੋਨ ਤੇ ਹਸਪਤਾਲ ਦੀ ਉਸਾਰੀ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਵਲੋਂ ਕੀਤੀ ਜਾਵੇਗੀ | ਅੱਜ ਮੈਡੀਕਲ ਕਾਲਜ ਵਾਲੀ ਥਾਂ ‘ਤੇ ਕੰਪਨੀ ਵਲੋਂ ਜੇ. ਸੀ.
ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ 296 ਕਰੋੜ ਰੁਪਏ ਦੀ ਲਾਗਤ ਨਾਲ ਸਰਕੁਲਰ ਰੋਡ ‘ਤੇ ਸਥਿਤ ਜ਼ਮੀਨ ਵਿਚ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਵਾਲੀ ਥਾਂ ਵਿਚ ਟੀਚਿੰਗ ਹਸਪਤਾਲ ਦੀ ਉਸਾਰੀ ਲਈ ਮੁੱਢਲਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ | ਮੈਡੀਕਲ ਕਾਲਜ ਦੀ ਉਸਾਰੀ ਸੂਰੀਆ ਕੋਨ ਤੇ ਹਸਪਤਾਲ ਦੀ ਉਸਾਰੀ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਵਲੋਂ ਕੀਤੀ ਜਾਵੇਗੀ | ਅੱਜ ਮੈਡੀਕਲ ਕਾਲਜ ਵਾਲੀ ਥਾਂ ‘ਤੇ ਕੰਪਨੀ ਵਲੋਂ ਜੇ.ਸੀ.ਬੀ. ਮਸ਼ੀਨ ਨਾਲ ਸਾਫ਼ ਸਫ਼ਾਈ ਤੇ ਜ਼ਮੀਨ ਪੱਧਰਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਹਸਪਤਾਲ ਵਾਲੀ ਥਾਂ ‘ਤੇ ਮਜ਼ਦੂਰ ਲਗਾਕੇ ਪੁਰਾਣੀ ਬਿਲਡਿੰਗ ਦਾ ਮਲਬਾ ਚੁਕਾਇਆ ਜਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਦੋਵੇਂ ਕੰਪਨੀਆਂ ਅਗਲੇ ਦਿਨਾਂ ਵਿਚ ਨੀਂਹਾਂ ਦੀ ਪੁਟਾਈ ਕਰਵਾਕੇ ਬਕਾਇਦਾ ਦੋਵਾਂ ਇਮਾਰਤਾਂ ਦੀ ਉਸਾਰੀ ਸ਼ੁਰੂ ਕਰ ਦੇਣਗੀਆਂ | ਜਿਸ ਥਾਂ ‘ਤੇ ਹਸਪਤਾਲ ਬਣਾਇਆ ਜਾਣਾ ਹੈ ਉੱਥੇ ਪਹਿਲਾਂ ਬਣੀ ਹਸਪਤਾਲ ਦੀ ਇਮਾਰਤ ਦਾ ਵੱਡਾ ਹਿੱਸਾ ਤੋੜ ਦਿੱਤਾ ਗਿਆ ਹੈ ਤੇ ਬਾਕੀ ਰਹਿੰਦੇ ਹਿੱਸੇ ਨੂੰ ਵੀ ਤੋੜਣ ਦਾ ਕੰਮ ਅਗਲੇ ਦਿਨਾਂ ਵਿਚ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਤਾਂ ਜੋ ਨਿਰਮਾਣ ਕਾਰਜ ਵਿਚ ਕਿਸੇ ਵੀ ਕਿਸਮ ਦੀ ਦੇਰੀ ਨਾ ਹੋਵੇ |