26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਰ.ਸੀ.ਐਫ. ’ਚ ਕਰਵਾਇਆ ‘ਤਣਾਅ ਤੇ ਅਹੰਕਾਰ ਦਾ ਪ੍ਰਬੰਧਨ-ਖ਼ੁਸ਼ੀ ਦੀ ਕੁੰਜੀ’ ਵਿਸ਼ੇ ਸੰਬੰਧੀ ਸੈਮੀਨਾਰ

ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਤਣਾਅ ਪ੍ਰਬੰਧਨ, ਸਕਾਰਾਤਮਿਕ ਸੋਚ ਤੇ ਸਿਹਤਮੰਦ ਜੀਵਨ ਸੰਤੁਲਨ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ‘ਤਣਾਅ ਤੇ ਅਹੰਕਾਰ ਦਾ ਪ੍ਰਬੰਧਨ-ਖ਼ੁਸ਼ੀ ਦੀ ਕੁੰਜੀ’ ਵਿਸ਼ੇ ‘ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸਦਾ ਉਦਘਾਟਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਈ ਰਾਜਯੋਗਿਨੀ ਊਸ਼ਾ ਦੀਦੀ, ਸੀਨੀਅਰ ਰਾਜਯੋਗ ਟੀਚਰ ਬ੍ਰਹਮਕੁਮਾਰੀ ਮਾਊਾਟ ਅੱਬੂ, ਆਰ. ਸੀ.

Ad Position 21
No active advertisement
ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰ ਖੇਡਾਂ ’ਚ ਸੋਨੇ ਦੇ 2, ਕਾਂਸੀ ਦੇ 3 ਤੇ ਚਾਂਦੀ ਦਾ 1 ਤਗਮਾ ਜਿੱਤਿਆ 26-09-2026
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਤਣਾਅ ਪ੍ਰਬੰਧਨ, ਸਕਾਰਾਤਮਿਕ ਸੋਚ ਤੇ ਸਿਹਤਮੰਦ ਜੀਵਨ ਸੰਤੁਲਨ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ‘ਤਣਾਅ ਤੇ ਅਹੰਕਾਰ ਦਾ ਪ੍ਰਬੰਧਨ-ਖ਼ੁਸ਼ੀ ਦੀ ਕੁੰਜੀ’ ਵਿਸ਼ੇ ‘ਤੇ ਇਕ ਸੈਮੀਨਾਰ ਕਰਵਾਇਆ ਗਿਆ | ਜਿਸਦਾ ਉਦਘਾਟਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਈ ਰਾਜਯੋਗਿਨੀ ਊਸ਼ਾ ਦੀਦੀ, ਸੀਨੀਅਰ ਰਾਜਯੋਗ ਟੀਚਰ ਬ੍ਰਹਮਕੁਮਾਰੀ ਮਾਊਾਟ ਅੱਬੂ, ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਤੇ ਆਰ.ਸੀ.ਐਫ. ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਨਵਿਤਾ ਨੰਦਨ ਨੇ ਦੀਪ ਜਗਾ ਕੇ ਕੀਤਾ | ਇਸ ਮੌਕੇ ਬੋਲਦਿਆਂ ਰਾਜਯੋਗਿਨੀ ਊਸ਼ਾ ਦੀਦੀ ਨੇ ਤਣਾਅ ਦੇ ਕਾਰਨਾ, ਇਸਦੇ ਪ੍ਰਭਾਵ ਬਾਰੇ ਵਿਸਥਾਰਪੂਰਵਕ ਚਰਚਾ ਕਰਦਿਆਂ ਤਣਾਅ ਪ੍ਰਬੰਧਨ, ਅੰਦਰੂਨੀ ਸ਼ਾਂਤੀ, ਸਕਾਰਾਤਮਿਕ ਸੋਚ, ਅਹੰਕਾਰ ‘ਤੇ ਕਾਬੂ ਤੇ ਸਿਹਤਮੰਦ ਕਾਰਜ ਜੀਵਨ ਸੰਤੁਲਿਤ ਦੀ ਮਹੱਤਤਾ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਜੀਵਨ ਵਿਚ ਸਕਾਰਾਤਮਿਕ ਦਿ੍ਸ਼ਟੀ ਕੋਣ, ਆਤਮ ਜਾਗਰੂਕਤਾ ਤੇ ਸੰਤੁਲਿਤ ਸੋਚ ਅਪਣਾ ਕੇ ਤਣਾਅ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਨਰਲ ਮੈਨੇਜਰ ਅਜੇ ਨੰਦਨ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਸੈਮੀਨਾਰ ਦੌਰਾਨ ਦਿੱਤੇ ਗਏ ਸੰਦੇਸ਼ ਤੇ ਸੁਝਾਅ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਤਣਾਅ ਮੁਕ ਤ ਤੇ ਸੰਤੁਲਿਤ ਜੀਵਨ ਨਾ ਕੇਵਲ ਵਿਅਕਤੀਗਤ ਖ਼ੁਸ਼ਹਾਲੀ ਲਈ ਹੈ, ਸਗੋਂ ਕਾਰਜ ਸਥਲ ਤੇ ਬਿਹਤਰ ਮਾਹੌਲ ਤੇ ਕਾਰਜਕੁਸ਼ਲਤਾ ਵਧਾਉਣ ਲਈ ਵੀ ਬੇਹੱਦ ਮਹੱਤਵਪੂਰਨ ਹੈ | ਸੈਮੀਨਾਰ ਦੌਰਾਨ ਹਾਜ਼ਰ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜਯੋਗਿਨੀ ਊਸ਼ਾ ਦੀਦੀ ਵਲੋਂ ਪੇਸ਼ ਕੀਤੇ ਵਿਚਾਰਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ |
Ad Position 22
No active advertisement
ਪਿਛਲੀ ਖ਼ਬਰ ਨਡਾਲਾ ਸਹਿਕਾਰੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਕੁੱਟਮਾਰ ਕਰਨ ਸੰਬੰਧੀ ਇੱਕ ਖ਼ਿਲਾਫ਼ ਕੇਸ ਦਰਜ
Ad Position 24