25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਇੰਗਲੈਂਡ ਵਿਖੇ ਕਬੱਡੀ ਲੀਗ ਦੌਰਾਨ ਟੈਕਨੀਕਲ ਅਫ਼ੀਸ਼ੀਅਲ ਵਜੋਂ ਸੇਵਾਵਾਂ ਦੇਣਗੇ ਡਾ. ਅਮਰੀਕ ਸਿੰਘ

ਕਪੂਰਥਲਾ, 25 ਸਤੰਬਰ (ਸਡਾਨਾ)-ਇੰਗਲੈਂਡ ਕਬੱਡੀ ਐਸੋਸੀਏਸ਼ਨ ਵਲੋਂ ਅਕਤੂਬਰ ਮਹੀਨੇ ਕਰਵਾਈ ਜਾਣ ਵਾਲੀ ਪ੍ਰੋ-ਕਬੱਡੀ ਲੀਗ ਵਿਚ ਅੰਤਰਰਾਸ਼ਟਰੀ ਕਬੱਡੀ ਦੇ ਕੋਚ ਡਾ. ਪ੍ਰੋ.

Ad Position 21
No active advertisement
ਅਜੀਤ ਡੈਸਕ 26-09-2026
ਕਪੂਰਥਲਾ, 25 ਸਤੰਬਰ (ਸਡਾਨਾ)-ਇੰਗਲੈਂਡ ਕਬੱਡੀ ਐਸੋਸੀਏਸ਼ਨ ਵਲੋਂ ਅਕਤੂਬਰ ਮਹੀਨੇ ਕਰਵਾਈ ਜਾਣ ਵਾਲੀ ਪ੍ਰੋ-ਕਬੱਡੀ ਲੀਗ ਵਿਚ ਅੰਤਰਰਾਸ਼ਟਰੀ ਕਬੱਡੀ ਦੇ ਕੋਚ ਡਾ. ਪ੍ਰੋ. ਅਮਰੀਕ ਸਿੰਘ ਦੀ ਟੈਕਨੀਕਲ ਅਫ਼ੀਸ਼ੀਅਲ ਵਜੋਂ ਚੋਣ ਕੀਤੀ ਹੈ | ਜੋ ਕਿ ਇਸ ਕਬੱਡੀ ਲੀਗ ਦੌਰਾਨ ਇੰਗਲੈਂਡ ਵਿਖੇ ਆਪਣੀਆਂ ਸੇਵਾਵਾਂ ਦੇਣਗੇ | ਇੱਥੇ ਜ਼ਿਕਰਯੋਗ ਹੈ ਕਿ ਡਾ. ਅਮਰੀਕ ਸਿੰਘ ਪਹਿਲਾਂ ਵੀ ਇੰਗਲੈਂਡ ਤੇ ਯੂਰਪ ਵਿਖੇ ਵਰਲਡ ਕਬੱਡੀ ਕੱਪ ਦੌਰਾਨ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਬੀਤੇ ਦਿਨੀਂ ਕੈਨੇਡਾ ਵਿਖੇ ਹੋਈ ਪੰਜਾਬੀ ਕਾਨਫ਼ਰੰਸ ਵਿਚ ਵੀ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸੀ | ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਦਾਸ ਅਨੁਸਾਰ ਪ੍ਰੋ. ਅਮਰੀਕ ਸਿੰਘ ਅਕਤੂਬਰ ਮਹੀਨੇ ਵਿਚ ਇੰਗਲੈਂਡ ਪਹੁੰਚਣਗੇ ਤੇ ਕਬੱਡੀ ਕੱਪ ਦੌਰਾਨ ਟੈਕਨੀਕਲ ਅਫ਼ੀਸ਼ੀਅਲ ਵਜੋਂ ਆਪਣੀਆਂ ਸੇਵਾਵਾਂ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀ ਮੁੱਖ ਸੜਕ ਦਾ ਨਿਰਮਾਣ ਸ਼ੁਰੂ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਅਗਲੀ ਖ਼ਬਰ ਬੁਲਟ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ-ਜਗਜੀਤ ਸਿੰਘ ਸ਼ੰਮੀ...
Ad Position 24