ਪੁਰਾਣਾ ਡਾਕਖਾਨਾ ਰੋਡ ਦਾ ਕੂੜਾ ਡੰਪ ਸਕੂਲੀ ਬੱਚਿਆਂ ਲਈ ਬਣਿਆ ਸਰਾਪ : ਮਨੀਸ਼ ਪ੍ਰਭਾਕਰ
ਫਗਵਾੜਾ, 28 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਵਲੋਂ ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਚਲਾਈਆਂ ਜਾ ਰਹੀਆਂ ਸਫ਼ਾਈ ਮੁਹਿੰਮਾਂ ਦੇ ਦਰਮਿਆਨ ਫਗਵਾੜਾ ਦੇ ਪੁਰਾਣਾ ਡਾਕਖਾਨਾ ਰੋਡ ’ਤੇ ਸਥਿਤ ਕੂੜਾ ਡੰਪ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ | ਇੱਥੇ ਵੱਡੀ ਮਾਤਰਾ ਵਿਚ ਇਕੱਠੇ ਹੋ ਰਹੇ ਕੂੜੇ ਕਾਰਨ ਆਸ-ਪਾਸ ਦੇ ਦੁਕਾਨਦਾਰਾਂ, ਰਾਹਗੀਰਾਂ ਅਤੇ ਖ਼ਾਸ ਤੌਰ ‘ਤੇ ਨੇੜੇ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਂਗਰਸੀ ਕੌਂਸਲਰ ਮਨੀਸ਼ ਪ੍ਰਭਾਕਰ ਨੇ ਇਸ ਮਸਲੇ ਨੂੰ ਉਠਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਫ਼ਾਈ ਮੁਹਿੰਮ ਤਹਿਤ ਫਗਵਾੜਾ ਵਿਚ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਮੌਜੂਦਗੀ ਵਿਚ ਵੱਖ-ਵੱਖ ਇਲਾਕਿਆਂ ਵਿਚ ਸਫ਼ਾਈ ਮੁਹਿੰਮ ਚਲਾਈ ਗਈ ਹੈ | ਅਰਬਨ ਅਸਟੇਟ ਖੇਤਰ ਵਿਚ ਸੜਕ ਕਿਨਾਰੇ ਬਣੇ ਡੰਪ ਨੂੰ ਹਟਾਉਣ ਦਾ ਕੰਮ ਸ਼ਲਾਘਾਯੋਗ ਕਦਮ ਹੈ ਪਰ ਦੂਜੇ ਪਾਸੇ ਪੁਰਾਣਾ ਡਾਕਖਾਨਾ ਰੋਡ ’ਤੇ ਸਥਿਤ ਡੰਪ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ | ਸ਼ਹਿਰ ਦੇ ਇੱਕ ਤਿਹਾਈ ਵਾਰਡਾਂ ਤੋਂ ਨਿਕਲਣ ਵਾਲਾ ਕੂੜਾ ਇੱਥੇ ਪਹੁੰਚ ਰਿਹਾ ਹੈ ਅਤੇ ਡੰਪ ਦੀ ਸਮਰੱਥਾ ਪੂਰੀ ਹੋਣ ਤੋਂ ਬਾਅਦ ਕੂੜਾ ਸੜਕ ਤੱਕ ਫੈਲ ਜਾਂਦਾ ਹੈ | ਮਨੀਸ਼ ਪ੍ਰਭਾਕਰ ਨੇ ਕਿਹਾ ਕਿ ਮੌਕੇ ਦੀ ਸਥਿਤੀ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੂੜਾ ਕਿਸ ਤਰ੍ਹਾਂ ਸੜਕ ਦੇ ਵੱਡੇ ਹਿੱਸੇ ਤੱਕ ਫੈਲ ਚੁੱਕਾ ਹੈ | ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਵਲੋਂ ਛੋਟੀਆਂ-ਵੱਡੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਲੋੜੀਂਦੀ ਵਿਵਸਥਾ ਕੀਤੀ ਜਾਵੇ ਅਤੇ ਵਾਰਡ ਪੱਧਰ ’ਤੇ ਨਿਯਮਤ ਤੌਰ ’ਤੇ ਕੂੜਾ ਚੁੱਕਿਆ ਜਾਵੇ, ਤਾਂ ਜੋ ਕਿਸੇ ਇੱਕ ਸਥਾਨ ‘ਤੇ ਕੂੜੇ ਦਾ ਵੱਡਾ ਢੇਰ ਨਾ ਲੱਗੇ |
ਪ
ਪੁਰਾਣਾ ਡਾਕਖਾਨਾ ਰੋਡ ’ਤੇ ਸੜਕ ਤੱਕ ਫੈਲਿਆ ਸਕੂਲ ਦੀ ਕੰਧ ਨਾਲ ਬਣੇ ਡੰਪ ਦਾ ਕੂੜਾ |
29-09-2026