28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬੜਾ ਪਿੰਡ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਵੰਡੇ

ਗੁਰਾਇਆ,28 ਸਤੰਬਰ (ਬਲਵਿੰਦਰ ਸਿੰਘ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਨਾਲ ਜੋੜਨ ਅਤੇ ਯੋਜਨਾ ਦੇ ਕਾਰਡ ਵੰਡਣ ਲਈ ਬੜਾ ਪਿੰਡ ਵਿਖੇ ਵਿਸ਼ੇਸ਼ ਕੈਂਪ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਟੀਮ ਵਲੋਂ ਲਗਾਇਆ ਗਿਆ । ਕੈਂਪ ਵਿਚ ਮੁੱਖ ਮਹਿਮਾਨ ਰੌਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ਨੇ ਸ਼ਿਰਕਤ ਕੀਤੀ ਅਤੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਪ੍ਰਦਾਨ ਕੀਤੇ।

Ad Position 21
No active advertisement
ਅਜੀਤ ਡੈਸਕ 29-09-2026
ਗੁਰਾਇਆ,28 ਸਤੰਬਰ (ਬਲਵਿੰਦਰ ਸਿੰਘ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਨਾਲ ਜੋੜਨ ਅਤੇ ਯੋਜਨਾ ਦੇ ਕਾਰਡ ਵੰਡਣ ਲਈ ਬੜਾ ਪਿੰਡ ਵਿਖੇ ਵਿਸ਼ੇਸ਼ ਕੈਂਪ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਟੀਮ ਵਲੋਂ ਲਗਾਇਆ ਗਿਆ । ਕੈਂਪ ਵਿਚ ਮੁੱਖ ਮਹਿਮਾਨ ਰੌਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ਨੇ ਸ਼ਿਰਕਤ ਕੀਤੀ ਅਤੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਪ੍ਰਦਾਨ ਕੀਤੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮੁਨੀਸ਼ ਸਾਗਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਵਸਨੀਕ ਪਰਿਵਾਰ ਇਸ ਯੋਜਨਾ ਲਈ ਯੋਗ ਹਨ ਅਤੇ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਸਿਹਤ ਕਵਰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਅਤੇ ਇਲਾਜ ਸਬੰਧੀ ਵਿੱਤੀ ਬੋਝ ਨੂੰ ਘਟਾਉਣਾ ਹੈ। ਇਸ ਮੌਕੇ ’ਤੇ ਮੈਡੀਕਲ ਅਫ਼ਸਰ ਡੈਂਟਲ ਡਾ. ਅਵਿਨਾਸ਼ ਮੰਗੋਤਰਾ, ਹਰਦੀਪ ਕੁਮਾਰ, ਸਰਪੰਚ ਗੁਰਮੇਜ ਕੌਰ, ਸੀਮਾ, ਜਗਤਾਰ ਸਿੰਘ, ਹੈਪੀ ਕਪੂਰ, ਬਲਵੀਰ ਚੰਦ, ਹੈਲਥ ਸੁਪਰਵਾਈਜ਼ਰ ਸਤਨਾਮ, ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ ਅਤੇ ਏ. ਐਨ. ਐਮ. ਸੁਨੀਤਾ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ‘ਯੂਥ ਵਲੰਟੀਅਰ ਐਵਾਰਡ-2026’ ਨਾਲ ਸਨਮਾਨਿਤ ਕੀਤਾ ਅਗਲੀ ਖ਼ਬਰ ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਨਿਹੰਗ ਸਿੰਘ ਦੀ ਮੌਤ
Ad Position 24