28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਰਕਾਰੀ ਕਾਲਜ ਵਿਖੇ ਰੂਸੀ ਰੂਪਵਾਦ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ

ਕਪੂਰਥਲਾ, 28 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਅੰਗਰੇਜੀ ਵਿਭਾਗ ਵਲੋਂ ਰੂਸੀ ਰੂਪਵਾਦ ਵਿਸ਼ੇ ‘ਤੇ ਇਕ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪ੍ਰੋ.

Ad Position 21
No active advertisement
ਸਰਕਾਰੀ ਕਾਲਜ ਵਿਖੇ ਰੂਸੀ ਰੂਪਵਾਦ ਵਿਸ਼ੇ ’ਤੇ ਕਰਵਾਏ ਗਏ ਸਮਾਗਮ ਦੌਰਾਨ ਲੈਕਚਰ ਦਿੰਦੇ ਹੋਏ ਪ੍ਰੋ. ਡਾ. ਜਗਜੀਤ ਸਿੰਘ | ਤਸਵੀਰ. ਤਿਲਕਰਾਜ 29-09-2026
ਕਪੂਰਥਲਾ, 28 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਅੰਗਰੇਜੀ ਵਿਭਾਗ ਵਲੋਂ ਰੂਸੀ ਰੂਪਵਾਦ ਵਿਸ਼ੇ ‘ਤੇ ਇਕ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪ੍ਰੋ. ਡਾ. ਜਗਜੀਤ ਸਿੰਘ ਪੰਜਾਬੀ ਵਿਭਾਗ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਰੂਸੀ ਰੂਪਵਾਦ ਦੇ ਪਿਛੋਕੜ, ਇਸ ਦੇ ਵੱਖ-ਵੱਖ ਸਿਧਾਂਤਕ ਆਧਾਰ ਤੇ ਇਸ ਦੇ ਪਿੱਛੇ ਕਾਰਜਸ਼ੀਲ ਕਾਰਕ ਸਬੰਧੀ ਸਾਹਿਤ ਨੂੰ ਵਿਗਿਆਨਕ ਪੱਖ ਤੋਂ ਸਮਝਣ ਦੀਆਂ ਵੱਖ-ਵੱਖ ਤਕਨੀਕਾਂ ਦੇ ਵਿਲੱਖਣ ਪਹਿਲੂਆਂ ‘ਤੇ ਚਾਨਣਾ ਪਾਇਆ | ਉਨ੍ਹਾਂ ਨੇ ਆਪਣੇ ਲੈਕਚਰ ਵਿਚ ਸਾਧਾਰਨ ਭਾਸ਼ਾ ਤੇ ਕਾਵਿਕ ਭਾਸ਼ਾ ਵਿਚਕਾਰ ਫ਼ਰਕ ਵੀ ਸਮਝਾਇਆ ਤੇ ਸਾਹਿਤ ਨੂੰ ਰੂਸੀ ਰੂਪਵਾਦ ਦੇ ਨਜ਼ਰੀਏ ਤੋਂ ਕਿਵੇਂ ਪੜ੍ਹੀਏ ਅਤੇ ਸਮਝੀਏ ਆਦਿ ਵਿਸ਼ਿਆਂ ਨੂੰ ਛੂਹਿਆ | ਇਸ ਲੈਕਚਰ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਪ੍ਰੋ. ਹੈਪੀ ਕੁਮਾਰ, ਪ੍ਰੋ ਰਣਜੀਤ ਕੁਮਾਰ, ਪ੍ਰੋ. ਮਨਜੀਤ ਸਿੰਘ, ਪ੍ਰੋ. ਦਿਲਦਾਰ ਸਿੰਘ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਲਿਕਾ ਮੰਡ, ਪ੍ਰੋ. ਦੀਕਸ਼ਾ ਸ਼ਰਮਾ, ਪ੍ਰੋ. ਗੁਰਪ੍ਰੀਤ ਕੌਰ ਚੌਹਾਨ, ਪ੍ਰੋ. ਵਿਪਨ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਧੀਮਾਨ ਸਭਾ ਨੇ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਅਗਲੀ ਖ਼ਬਰ ਐਸ. ਸੀ/ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਨੇ ਆਪਣਾ 67ਵਾਂ ਸਥਾਪਨਾ ਦਿਵਸ ਮਨਾਇਆ
Ad Position 24