ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਨਡਾਲਾ ਤੋਂ ਸ੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਦੂਜੀ ਬੱਸ ਰਵਾਨਾ
ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਡਾਲਾ ਤੋਂ ਭਗਵਾਨ ਸ੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਅੱਜ ਦੂਜੀ ਬੱਸ ਰਵਾਨਾ ਕੀਤੀ ਗਈ | ਇਸ ਤੋਂ ਪਹਿਲਾਂ 13 ਸਤੰਬਰ ਨੂੰ ਬੱਸ ਰਵਾਨਾ ਕੀਤੀ ਗਈ ਸੀ | ਪਹਿਲਾਂ ਵਾਂਗ ਅੱਜ ਵੀ ਬੱਸ ਨੂੰ ਭੁਲੱਥ ਹਲਕੇ ਦੇ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਸੰਗਤਾਂ ਸ੍ਰੀ ਖਾਟੂ ਸ਼ਿਆਮ ਜੀ ਅਸਥਾਨ ਦੇ ਦਰਸ਼ਨ ਕਰਨਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਉਨ੍ਹਾਂ ਦੱਸਿਆ ਕਿ ਜਲਦੀ ਹੀ ਇੱਕ ਹੋਰ ਬੱਸ ਵੀ ਰਵਾਨਾ ਕੀਤੀ ਜਾਵੇਗੀ, ਜੋ ਸੰਗਤਾਂ ਨੂੰ ਵਰਿੰਦਾਵਨ ਲੈ ਕੇ ਜਾਵੇਗੀ ਅਤੇ ਉੱਥੋਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ | ਇਸ ਮੌਕੇ ਕੌਂਸਲਰ ਸੰਜੀਵ ਕੁਮਾਰ ਜੋਸ਼ੀ, ਕੌਂਸਲਰ ਸੰਦੀਪ ਟੋਨੀ, ਕੌਂਸਲਰ ਸੰਦੀਪ ਸੈਣੀ, ਹਰਜਿੰਦਰ ਪਾਲ ਜੋਸ਼ੀ, ਸੰਦੀਪ ਕੁਮਾਰ ਨਡਾਲਾ, ਬਲਾਕ ਪ੍ਰਧਾਨ ਸੰਨੀ ਨਡਾਲਾ, ਲੱਖਾ ਲਹੌਰੀਆ, ਪਿ੍ੰਸ ਨਡਾਲਾ, ਵੀਰੂ ਬਿੱਲਪੁਰ, ਬਲਾਕ ਪ੍ਰਧਾਨ ਹੈਪੀ ਖੱਖ, ਮੋਤੀ ਲਾਲ, ਸ਼ਵੀ ਪਸਰੀਚਾ, ਕੁਲਦੀਪ ਸਿੰਘ ਦੀਪ ਤੇ ਹੋਰ ਹਾਜ਼ਰ ਸਨ |
ਨ
ਨਡਾਲਾ ਤੋਂ ਭਗਵਾਨ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਬੱਸ ਰਵਾਨਾ ਕਰਨ ਮੌਕੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਅਤੇ ਹੋਰ ਪਤਵੰਤੇ | ਤਸਵੀਰ. ਰਘਬਿੰਦਰ ਸਿੰਘ
30-09-2026