30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ਸਰਕਾਰ ਨੇ ਰੰਗਲਾ ਪੰਜਾਬ ਨੂੰ ਨਸ਼ਿਆਂ ਦਾ ਪੰਜਾਬ ਬਣਾ ਦਿੱਤਾ-ਕਿਸ਼ਨ ਕੁਮਾਰ ਬੇਦੀ

ਫਗਵਾੜਾ, 29 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਭਾਜਪਾ ਵਲੋਂ ਨਸ਼ਿਆਂ ਦੇ ਵਿਰੋਧ ’ਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਅੱਜ 12ਵੇਂ ਦਿਨ ਫਗਵਾੜਾ ਪੁੱਜਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸੇ ਸਬੰਧ ਵਿਚ ਫਗਵਾੜਾ ਦੇ ਗਾਂਧੀ ਚੌਕ ’ਚ ਇਕ ਵਿਸ਼ਾਲ ਰੈਲੀ ਕੀਤੀ ਗਈ | ਜਿਸ ਨੂੰ ਹਰਿਆਣਾ ਤੋਂ ਭਾਜਪਾ ਦੇ ਕੈਬਨਿਟ ਮੰਤਰੀ ਕਿਸ਼ਨ ਕੁਮਾਰ ਬੇਦੀ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਹੋਰ ਪਾਰਟੀ ਦੇ ਸੀਨੀਅਰ ਆਗੂ ਸ਼ਾਮਿਲ ਹੋਏ | ਰੈਲੀ ਨੂੰ ਸੰਬੋਧਨ ਕਰਦਿਆਂ ਕਿਸ਼ਨ ਕੁਮਾਰ ਬੇਦੀ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂਅ ’ਤੇ ਸੱਤਾ ਵਿਚ ਆਈ ‘ਆਪ’ ਸਰਕਾਰ ਨੇ ਰੰਗਲੇ ਪੰਜਾਬ ਨੂੰ ਨਸ਼ਿਆਂ ਵਾਲਾ ਪੰਜਾਬ ਬਣਾ ਦਿੱਤਾ ਹੈ | ਪੰਜਾਬ ਦੀ ਪਹਿਚਾਣ ਗੁਰੂਆਂ ਦੀ ਬਾਣੀ, ਮਿਹਨਤ, ਕਿਸਾਨੀ ਅਤੇ ਬਹਾਦਰ ਗੱਭਰੂਆਂ ਨਾਲ ਰਹੀ ਹੈ, ਪਰ ਅੱਜ ਨਸ਼ਿਆਂ ਕਾਰਨ ਅਨੇਕਾ ਪਰਿਵਾਰਾਂ ਨੂੰ ਆਪਣੇ ਜਵਾਨ ਪੁੱਤਰ ਗੁਆਉਣ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ | ਅਸ਼ੋਕ ਮਿੱਤਲ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਕਾਰਨ ਜੋ ਨਾਜ਼ੁਕ ਹਾਲਾਤ ਬਣੇ ਹੋਏ ਹਨ ਉਹ ਕਾਫ਼ੀ ਚਿੰਤਾ ਜਨਕ ਹਨ | ਇਸ ਮੌਕੇ ਬੋਲਦਿਆਂ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਵਿਜੇ ਸਾਂਪਲਾ ਨੇ ਆਖਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਲਈ ਵਿਸ਼ੇਸ਼ ਯਾਤਰਾ ਕੱਢੀ ਜਾ ਰਹੀ ਹੈ ਜਿਸ ਦਾ ਸਮਾਪਨ ਸਮਾਰੋਹ ਜਲੰਧਰ ਵਿਖੇ 30 ਸਤੰਬਰ ਨੂੰ ਹੋਵੇਗਾ, ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਉਚੇਚੇ ਤੌਰ ’ਤੇ ਸ਼ਾਮਿਲ ਹੋਣਗੇ | ਰੈਲੀ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ ਅਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਸਾਰੇ ਭਾਜਪਾ ਵਰਕਰਾਂ ਤੋਂ ਇਲਾਵਾ ਖ਼ਾਸ ਕਰ ਮਹਿਲਾਵਾਂ ਦਾ ਅਤੇ ਯੂਥ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਟਰੈਕਟਰਾਂ, ਮੋਟਰਸਾਈਕਲਾਂ ਅਤੇ ਗੱਡੀਆਂ ਰਾਹੀ ਹੱਥਾਂ ਵਿਚ ਤਖ਼ਤੀਆਂ ਫੜੀ ਇਲਾਕਾ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰ ਰਹੇ ਸਨ | ਇਸ ਮੌਕੇ ਜਿੱਥੇ ਭਾਜਪਾ ਵਰਕਰਾਂ ਵੱਲੋਂ ਆਏ ਸੀਨੀਅਰ ਨੇਤਾਵਾਂ ਦਾ ਸਨਮਾਨ ਵੀ ਕੀਤਾ ਗਿਆ ਉੱਥੇ ਹੀ ਅਨੀਤਾ ਸੋਮ ਪ੍ਰਕਾਸ਼ ਵਲੋਂ ਸਮੂਹ ਆਸ਼ਾ ਵਰਕਰਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਤੇ ਸਾਬਕਾ ਮੇਅਰ ਅਰੁਣ ਖੋਸਲਾ, ਭਾਜਪਾ ਆਗੂ ਰਾਜੀਵ ਪਾਹਵਾ, ਪੰਕਜ ਚਾਵਲਾ, ਤੇਜੱਸਵੀ ਭਾਰਦਵਾਜ, ਅਸ਼ੋਕ ਸੇਠੀ, ਪਰਮਜੀਤ ਸਿੰਘ ਚਾਚੋਕੀ, ਗਗਨ ਸੋਨੀ, ਸੋਨੂੰ ਰਾਵਲਪਿੰਡੀ, ਚੰਦਰ ਰੇਖਾ ਸ਼ਰਮਾ, ਜਸਵਿੰਦਰ ਕੋਰ, ਰਣਜੀਤ ਕੁਮਾਰ ਪਾਬਲਾ, ਰਮਨ ਨਹਿਰਾ, ਕਿਸ਼ਨ ਬਜਾਜ, ਬਲਭੱਦਰ ਸੈਨ ਦੁੱਗਲ, ਰੀਨਾ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ |

Ad Position 21
No active advertisement
ਫਗਵਾੜਾ ਵਿਖੇ ਬੀਬੀਆਂ ਦਾ ਭਰਵਾਂ ਇਕੱਠ | ਯੂਨੀਵਰਸਿਟੀ ਦੇ ਬਾਹਰ ਸੁੰਨਸਾਨ ਪਿਆ ਹਾਈਵੇ | 30-09-2026

Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ ਹਲਕੇ ਤੋਂ ਭਾਜਪਾ ਆਗੂ ਤੇ ਵਰਕਰ ਅੱਜ 20 ਬੱਸਾਂ ਦਾ ਕਾਫ਼ਲਾ ਲੈ ਕੇ ਜਲੰਧਰ ਰੈਲੀ ’ਚ ਸ਼ਾਮਿਲ ਹੋਣਗੇ-ਰਣਜੀਤ ਸਿੰ... ਅਗਲੀ ਖ਼ਬਰ ਐਲ.ਪੀ.ਯੂ. ਮਾਮਲੇ ਦੀ ਕੇਂਦਰੀ ਏਜੰਸੀਆਂ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ-ਗੋਰਾ ਗਿੱਲ
Ad Position 24