05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭੁਲੱਥ ’ਚ ਕਾਂਗਰਸ ਪਾਰਟੀ ਦੇ ਐੱਸ.ਸੀ. ਵਿਭਾਗ ਦੇ ਆਗੂਆਂ ਦੀ ਮੀਟਿੰਗ ਬਹੁਤ ਜਲਦ ਪਿੰਡਾਂ ‘ਚ ਮੀਟਿੰਗਾਂ ਕਰਕੇ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ-ਬਲਵਿੰਦਰ ਬਜਾਜ

ਭੁਲੱਥ, 4 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਕਾਂਗਰਸ ਪਾਰਟੀ ਦੇ ਐੱਸ. ਸੀ.

Ad Position 21
No active advertisement
ਅਜੀਤ ਡੈਸਕ 05-10-2026
ਭੁਲੱਥ, 4 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਕਾਂਗਰਸ ਪਾਰਟੀ ਦੇ ਐੱਸ.ਸੀ. ਵਿਭਾਗ ਦੇ ਆਗੂਆਂ ਦੀ ਮੀਟਿੰਗ ਹਲਕਾ ਚੇਅਰਮੈਨ ਬਲਵਿੰਦਰ ਕੁਮਾਰ ਬਜਾਜ ਦੀ ਅਗਵਾਈ ਵਿਚ ਹੋਈ | ਗੱਲਬਾਤ ਕਰਦਿਆਂ ਚੇਅਰਮੈਨ ਬਲਵਿੰਦਰ ਬਜਾਜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦਾ ਪਿੰਡਾਂ ਕਸਬਿਆਂ ਅੰਦਰ ਐਸ.ਸੀ. ਵਿਭਾਗ ਵਲੋਂ ਮੀਟਿੰਗਾਂ ਕਰਕੇ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਜਵਾਨ ਸਾਥੀਆਂ ਨੂੰ ਨਾਲ ਜੋੜਿਆ ਜਾਵੇਗਾ ਤੇ ਬਹੁਤ ਜਲਦ ਯੂਥ ਵਿੰਗ ਤਿਆਰ ਕਰਕੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ | ਮੀਟਿੰਗ ਦੌਰਾਨ ਪ੍ਰਬੰਧਕਾਂ ਵੱਲੋਂ ਐੱਸ.ਸੀ. ਵਿਭਾਗ ਦੇ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਚਰਨਜੀਤ ਹਲਕਾ ਇੰਚਾਰਜ ਐਸ.ਸੀ. ਵਿਭਾਗ, ਅਜੀਤ ਸਿੰਘ ਘੁੰਮਣ ਕਾਂਗਰਸੀ ਆਗੂ, ਬਾਬਾ ਵਿਜੇ ਕੁਮਾਰ ਹਮੀਰਾ, ਅਵਤਾਰ ਸਿੰਘ, ਅਮਨ ਸਿੰਘ ਚੀਦਾ, ਬਲਬੀਰ ਸਿੰਘ, ਕੁਲਦੀਪ ਸਿੰਘ, ਮਾਸਟਰ ਬੀਰ ਸਿੰਘ ਸਿੱਧੂ, ਬਾਬਾ ਮਦਨ ਮੋਹਨ, ਰਾਜਪਾਲ ਭੱਟੀ, ਜਗਜੀਤ ਸਿੰਘ ਔਜਲਾ, ਤੀਰਥ ਪਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 70ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ 22 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ
Ad Position 24