ਟੋਲ ਕਰਮਚਾਰੀਆਂ ਨਾਲ ਤਕਰਾਰ ਤੋਂ ਬਾਅਦ ਸਰਕਾਰੀ ਬੱਸ ਚਾਲਕਾਂ ਨੇ ਰੋਸ ਵਜੋਂ ਕੀਤਾ ਟ੍ਰੈਫਿਕ ਜਾਮ
ਢਿਲਵਾਂ, 6 ਅਕਤੂਬਰ (ਪ੍ਰਵੀਨ ਕੁਮਾਰ)-ਅੱਜ ਸਵੇਰੇ ਕਰੀਬ 9:15 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਸਰਕਾਰੀ ਬੱਸ ਚਾਲਕ ਦਰਮਿਆਨ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵਲੋਂ ਆਪਣੀਆਂ ਬੱਸਾਂ ਟੋਲ ਪਲਾਜ਼ਾ ਨਜ਼ਦੀਕ ਟੇਢੀਆਂ ਕਰਕੇ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਤੇ ਦੇਖਦੇ ਹੀ ਦੇਖਦੇ ਇਹ ਜਾਮ ਵਧਦਾ ਗਿਆ | ਸਵੇਰ ਸਮੇਂ ਲੱਗੇ ਇਸ ਜਾਮ ਦੌਰਾਨ ਜਾਮ ਵਿਚ ਫਸੇ ਨੌਕਰੀਪੇਸ਼ਾ, ਵਿਦਿਆਰਥੀਆਂ ਆਦਿ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 21 ਸਤੰਬਰ ਨੂੰ ਇਸੇ ਟੋਲ ’ਤੇ ਸਰਕਾਰੀ ਬੱਸ ਚਾਲਕਾਂ ਦਾ ਟੋਲ ਕਰਮਚਾਰੀਆਂ ਨਾਲ ਤਕਰਾਰ ਹੋਇਆ ਸੀ ਤੇ ਉਸ ਦਿਨ ਵੀ ਕਰੀਬ 1 ਘੰਟਾ ਟ੍ਰੈਫਿਕ ਜਾਮ ਦੌਰਾਨ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਫਿਰ ਹੋਈ ਤਕਰਾਰ ਨਾਲ ਆਮ ਮੁਸਾਫ਼ਰਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਹੈ | ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਏ. ਐਸ.
ਢਿਲਵਾਂ, 6 ਅਕਤੂਬਰ (ਪ੍ਰਵੀਨ ਕੁਮਾਰ)-ਅੱਜ ਸਵੇਰੇ ਕਰੀਬ 9:15 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਸਰਕਾਰੀ ਬੱਸ ਚਾਲਕ ਦਰਮਿਆਨ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵਲੋਂ ਆਪਣੀਆਂ ਬੱਸਾਂ ਟੋਲ ਪਲਾਜ਼ਾ ਨਜ਼ਦੀਕ ਟੇਢੀਆਂ ਕਰਕੇ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਤੇ ਦੇਖਦੇ ਹੀ ਦੇਖਦੇ ਇਹ ਜਾਮ ਵਧਦਾ ਗਿਆ | ਸਵੇਰ ਸਮੇਂ ਲੱਗੇ ਇਸ ਜਾਮ ਦੌਰਾਨ ਜਾਮ ਵਿਚ ਫਸੇ ਨੌਕਰੀਪੇਸ਼ਾ, ਵਿਦਿਆਰਥੀਆਂ ਆਦਿ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 21 ਸਤੰਬਰ ਨੂੰ ਇਸੇ ਟੋਲ ’ਤੇ ਸਰਕਾਰੀ ਬੱਸ ਚਾਲਕਾਂ ਦਾ ਟੋਲ ਕਰਮਚਾਰੀਆਂ ਨਾਲ ਤਕਰਾਰ ਹੋਇਆ ਸੀ ਤੇ ਉਸ ਦਿਨ ਵੀ ਕਰੀਬ 1 ਘੰਟਾ ਟ੍ਰੈਫਿਕ ਜਾਮ ਦੌਰਾਨ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਫਿਰ ਹੋਈ ਤਕਰਾਰ ਨਾਲ ਆਮ ਮੁਸਾਫ਼ਰਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਹੈ | ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਏ.ਐਸ.ਆਈ ਗੁਰਪ੍ਰੀਤ ਸਿੰਘ ਵਲੋਂ ਜਾਮ ਖੁਲ੍ਹਵਾਉਣ ਲਈ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਕਰੀਬ 1 ਘੰਟੇ ਬਾਅਦ ਜਾਮ ਖੁੱਲ ਗਿਆ |