07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮੰਡਕੁੱਲਾ ਦੀ ਸੁਮਨਦੀਪ ਕੌਰ ਨੂੰ ਸਰਕਾਰੀ ਕਾਲਜ ਅੰਮਿ੍ਤਸਰ ਵਿਖੇ ਐਮ. ਬੀ. ਬੀ. ਐਸ. ’ਚ ਦਾਖਲਾ ਮਿਲਿਆ

ਬੇਗੋਵਾਲ, 6 ਅਕਤੂਬਰ (ਸੁਖਜਿੰਦਰ ਸਿੰਘ)-ਪਿਛਲੇ ਦਿਨੀਂ ਐਲਾਨੇ ਗਏ ਨੀਟ ਦੇ ਨਤੀਜਿਆਂ ਵਿਚ ਕਸਬਾ ਬੇਗੋਵਾਲ ਦੇ ਨੇੜਲੇ ਪਿੰਡ ਮੰਡ ਕੁਲਾ ਦੀ ਸੁਮਨਦੀਪ ਕੌਰ ਪੁੱਤਰੀ ਜਰਨੈਲ ਸਿੰਘ ਐਡਵਾਈਜ਼ਰ ਐਲ. ਆਈ.

Ad Position 21
No active advertisement
ਅਜੀਤ ਡੈਸਕ 07-10-2026
ਬੇਗੋਵਾਲ, 6 ਅਕਤੂਬਰ (ਸੁਖਜਿੰਦਰ ਸਿੰਘ)-ਪਿਛਲੇ ਦਿਨੀਂ ਐਲਾਨੇ ਗਏ ਨੀਟ ਦੇ ਨਤੀਜਿਆਂ ਵਿਚ ਕਸਬਾ ਬੇਗੋਵਾਲ ਦੇ ਨੇੜਲੇ ਪਿੰਡ ਮੰਡ ਕੁਲਾ ਦੀ ਸੁਮਨਦੀਪ ਕੌਰ ਪੁੱਤਰੀ ਜਰਨੈਲ ਸਿੰਘ ਐਡਵਾਈਜ਼ਰ ਐਲ.ਆਈ.ਸੀ. ਨੇ ਪੰਜਾਬ ਵਿਚ ਵਧੀਆ ਰੈਂਕ ਆਉਣ ਕਰਕੇ ਸਰਕਾਰੀ ਕਾਲਜ ਅੰਮਿ੍ਤਸਰ ਵਿਖੇ ਐਮ.ਬੀ.ਬੀ.ਐਸ. ਵਿਚ ਦਾਖਲਾ ਮਿਲਣ ਨਾਲ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸੁਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪ੍ਰੀਖਿਆ ਸਕੂਲ ਬੇਗੋਵਾਲ ਤੋਂ ਹਾਸਲ ਕੀਤੀ | ਇਸ ਉਪਰੰਤ ਉਨ੍ਹਾਂ ਨੇ ਇਕ ਪ੍ਰਾਈਵੇਟ ਇੰਸਟੀਚਿਊਟ ਤੋਂ ਵੀ ਕੋਚਿੰਗ ਲਈ | ਉਨ੍ਹਾਂ ਦੱਸਿਆ ਕਿ ਇਸ ਸਖ਼ਤ ਮਿਹਨਤ ਵਿਚ ਜਿੱਥੇ ਪਿਤਾ ਜਰਨੈਲ ਸਿੰਘ ਤੇ ਮਨਜੀਤ ਕੌਰ ਦਾ ਵਡਮੁੱਲਾ ਯੋਗਦਾਨ ਰਿਹਾ ਹੈ, ਉੱਥੇ ਹੀ ਉਸ ਦੇ ਅਧਿਆਪਕ ਵੀ ਉਸ ਨੂੰ ਵੱਡੀ ਪ੍ਰੇਰਨਾ ਦਿੰਦੇ ਰਹੇ ਹਨ | ਇਸ ਸਮੇਂ ਸਬੰਧੀ ਸੁਮਨਦੀਪ ਕੌਰ ਦੇ ਪਿਤਾ ਨੰਬਰਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਬੇਟੀ ਨੇ ਸਰਕਾਰੀ ਕਾਲਜ ਵਿਚ ਦਾਖਲਾ ਲੈ ਕੇ ਆਪਣੇ ਨਗਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸੂਬੇਦਾਰ ਉਜਾਗਰ ਸਿੰਘ, ਕਰਨੈਲ ਸਿੰਘ, ਕੈਪਟਨ ਹਰਭਜਨ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਮਾਸਟਰ ਬਲਕਾਰ ਸਿੰਘ ਮੁੰਡਿਕੂਲਾ, ਸੁਖਦੀਪ ਸਿੰਘ ਸਰਪੰਚ ਆਦਿ ਨੇ ਸੁਮਨਦੀਪ ਕੌਰ ਨੂੰ ਸਰਕਾਰੀ ਕਾਲਜ ਵਿਚ ਦਾਖਲਾ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪ੍ਰੀਤਾ ਲੀ ਲੈਸਨ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਐਚ.ਡੀ.ਐਫ.ਸੀ. ਬੈਂਕ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਨਗਰ ਨਿਗਮ ਦਫ਼ਤਰ ਵਿਖੇ ਜਨਗਣਨਾ ਫੇਜ਼-2 ਦਾ ਸਿਖਲਾਈ ਕੈਂਪ ਲਗਾਇਆ
Ad Position 24