–ਖੇਡਾਂ ਵਤਨ ਪੰਜਾਬ ਦੀਆਂ–
ਦੁਸਾਂਝ ਕਲਾਂ ਸਕੂਲ ਦੇ ਖਿਡਾਰੀਆਂ ਨੇ ਸਟੇਟ ਪੱਧਰ ਲਈ ਕੀਤਾ ਕੁਆਲੀਫਾਈ
ਦੁਸਾਂਝ ਕਲਾਂ, 6 ਅਕਤੂਬਰ (ਰਾਮ ਪ੍ਰਕਾਸ਼ ਟੋਨੀ )-‘ਖੇਡਾਂ ਵਤਨ ਪੰਜਾਬ ਦੀਆਂ’ ਸੀਜਨ ਚਾਰ ਦੇ ਵਿਚ ਸਾਰੇ ਤਰ੍ਹਾਂ ਦੇ ਜ਼ਿਲ੍ਹਾ ਲੈਵਲ ਖੇਡ ਮੁਕਾਬਲੇ ਹੋ ਰਹੇ ਹਨ ਜਿਸ ਵਿੱਚ ਹੈਂਡਬਾਲ ਦੇ ਮੁਕਾਬਲੇ ਇਨੋਸੈਂਟ ਹਾਰਟ ਸਕੂਲ ਨੂਰਪੁਰ ਜਲੰਧਰ ਵਿਖੇ 28,29, ਅਤੇ 30 ਸਤੰਬਰ ਨੂੰ ਸਮਾਪਤ ਹੋਏ। ਜਿਸ ਵਿੱਚ ਹੈਂਡਵਾਲ ਕੋਚਿੰਗ ਸੈਂਟਰ ਦੁਸਾਂਝ ਕਲਾਂ ਦੇ ਖਿਡਾਰੀ ਜੋ ਕਿ ਗੁਰੂ ਹਰ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੇ ਵਿਦਿਆਰਥੀਆਂ ਨੇ ਹੈਂਡਵਾਲ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ’ਚੋਂ 17 ਸਾਲ ਵਰਗ ਦੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ 21 ਸਾਲ ਵਰਗ ਦੇ ਵਿਚ ਦੂਜਾ ਸਥਾਨ ਹਾਸਿਲ ਕੀਤਾ ।
ਦੁਸਾਂਝ ਕਲਾਂ, 6 ਅਕਤੂਬਰ (ਰਾਮ ਪ੍ਰਕਾਸ਼ ਟੋਨੀ )-‘ਖੇਡਾਂ ਵਤਨ ਪੰਜਾਬ ਦੀਆਂ’ ਸੀਜਨ ਚਾਰ ਦੇ ਵਿਚ ਸਾਰੇ ਤਰ੍ਹਾਂ ਦੇ ਜ਼ਿਲ੍ਹਾ ਲੈਵਲ ਖੇਡ ਮੁਕਾਬਲੇ ਹੋ ਰਹੇ ਹਨ ਜਿਸ ਵਿੱਚ ਹੈਂਡਬਾਲ ਦੇ ਮੁਕਾਬਲੇ ਇਨੋਸੈਂਟ ਹਾਰਟ ਸਕੂਲ ਨੂਰਪੁਰ ਜਲੰਧਰ ਵਿਖੇ 28,29, ਅਤੇ 30 ਸਤੰਬਰ ਨੂੰ ਸਮਾਪਤ ਹੋਏ। ਜਿਸ ਵਿੱਚ ਹੈਂਡਵਾਲ ਕੋਚਿੰਗ ਸੈਂਟਰ ਦੁਸਾਂਝ ਕਲਾਂ ਦੇ ਖਿਡਾਰੀ ਜੋ ਕਿ ਗੁਰੂ ਹਰ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੇ ਵਿਦਿਆਰਥੀਆਂ ਨੇ ਹੈਂਡਵਾਲ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ’ਚੋਂ 17 ਸਾਲ ਵਰਗ ਦੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ 21 ਸਾਲ ਵਰਗ ਦੇ ਵਿਚ ਦੂਜਾ ਸਥਾਨ ਹਾਸਿਲ ਕੀਤਾ । ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ, ਜ਼ਿਲ੍ਹਾ ਹੈਂਡਵਾਲ ਕੋਚ ਕੁਲਵਿੰਦਰ ਸਿੰਘ ਨੂੰ ਵੀ ਮੁਬਾਰਕਬਾਦ ਦਿੱਤੀ ਜਿਨਾਂ ਦੀ ਬਦੌਲਤ ਇਹ ਸਾਰੀਆਂ ਹੀ ਜਿੱਤਾਂ ਨਸੀਬ ਹੋਈਆਂ ਹਨ। ਸਕੂਲ ਮੈਨੇਜਮੈਂਟ ਕਮੇਟੀ ਨੇ ਜੇਤੂ ਟੀਮ ਨੂੰ ਵੀ ਆਸ਼ੀਰਵਾਦ ਦਿੱਤਾ। ਹੁਣ ਇਹ ਬੱਚੇ ਸਟੇਟ ਲੈਵਲ ਟੂਰਨਾਮੈਂਟ ’ਚ ਭਾਗ ਲੈਣ ਦੇ ਲਈ ਫਰੀਦਕੋਟ ਜਾਣਗੇ ।