08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ 10 ਨੂੰ

ਨਡਾਲਾ, 7 ਅਕਤੂਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ 10 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12:30 ਵਜੇ ਵਾਲੀਆ ਹਸਪਤਾਲ ਦੇ ਸਾਹਿਤਕ ਭਵਨ ਵਿਖੇ ਹੋਵੇਗੀ | ਇਸ ਮੌਕੇ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਵੱਲੋਂ ਸੰਪਾਦਿਤ ਨਵੇਂ ਕਹਾਣੀ ਸੰਗ੍ਰਹਿ ‘ਵਾਇਰਸ’ ਨੂੰ ਰਿਲੀਜ਼ ਕੀਤਾ ਜਾਵੇਗਾ |ਸਾਹਿਤਕ ਪਿੜ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕਹਾਣੀ ਸੰਗ੍ਰਹਿ ਵਿਚ ਸ਼ਾਮਲ ਸਾਰੀਆਂ ਕਹਾਣੀਆਂ ਵੱਖ-ਵੱਖ ਦਿ੍ਸ਼ਟੀਕੋਣਾਂ ਤੋਂ ਕੋਰੋਨਾ ਮਹਾਂਮਾਰੀ ਦੇ ਆਲੇ-ਦੁਆਲੇ ਕੇਂਦਰਿਤ ਹਨ | ਇਸ ਤੋਂ ਇਲਾਵਾ ਪ੍ਰਸਿੱਧ ਗ਼ਜ਼ਲਕਾਰ ਜਨਕਪ੍ਰੀਤ ਬੇਗੋਵਾਲ ਵੱਲੋਂ ਗ਼ਜ਼ਲ ਲਿਖਣ ਅਤੇ ਉਸ ਨੂੰ ਘੜਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ | ਸਾਹਿਤਕ ਪਿੜ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਅਤੇ ਜਨਰਲ ਸਕੱਤਰ ਡਾ.

Ad Position 21
No active advertisement
ਅਜੀਤ ਡੈਸਕ 08-10-2026
ਨਡਾਲਾ, 7 ਅਕਤੂਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ 10 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12:30 ਵਜੇ ਵਾਲੀਆ ਹਸਪਤਾਲ ਦੇ ਸਾਹਿਤਕ ਭਵਨ ਵਿਖੇ ਹੋਵੇਗੀ | ਇਸ ਮੌਕੇ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਵੱਲੋਂ ਸੰਪਾਦਿਤ ਨਵੇਂ ਕਹਾਣੀ ਸੰਗ੍ਰਹਿ ‘ਵਾਇਰਸ’ ਨੂੰ ਰਿਲੀਜ਼ ਕੀਤਾ ਜਾਵੇਗਾ |ਸਾਹਿਤਕ ਪਿੜ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕਹਾਣੀ ਸੰਗ੍ਰਹਿ ਵਿਚ ਸ਼ਾਮਲ ਸਾਰੀਆਂ ਕਹਾਣੀਆਂ ਵੱਖ-ਵੱਖ ਦਿ੍ਸ਼ਟੀਕੋਣਾਂ ਤੋਂ ਕੋਰੋਨਾ ਮਹਾਂਮਾਰੀ ਦੇ ਆਲੇ-ਦੁਆਲੇ ਕੇਂਦਰਿਤ ਹਨ | ਇਸ ਤੋਂ ਇਲਾਵਾ ਪ੍ਰਸਿੱਧ ਗ਼ਜ਼ਲਕਾਰ ਜਨਕਪ੍ਰੀਤ ਬੇਗੋਵਾਲ ਵੱਲੋਂ ਗ਼ਜ਼ਲ ਲਿਖਣ ਅਤੇ ਉਸ ਨੂੰ ਘੜਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ | ਸਾਹਿਤਕ ਪਿੜ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਅਤੇ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਨਡਾਲਾ ਨੇ ਸਮੂਹ ਲੇਖਕਾਂ ਨੂੰ ਇਕੱਤਰਤਾ ਵਿਚ ਸ਼ਾਮਲ ਹੋਣ ਅਤੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ, ਤਾਂ ਜੋ ਸਮਾਗਮ ਦੀਆਂ ਸਾਰੀਆਂ ਕਾਰਵਾਈਆਂ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕਣ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਿਦਿਆਰਥੀ ਦਿਵਸ ’ਤੇ ਬਾਵਾ ਲਾਲਵਾਨੀ ਸਕੂਲ ’ਚ ਕਰਵਾਇਆ ਅੰਤਰ ਜਮਾਤ ਆਰਕੈਸਟਰਾ ਦਾ ਮੁਕਾਬਲਾ ਅਗਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਡਰਾਈਵਰ ਭਰਾਵਾਂ ਨੂੰ ਟੈਕਸੀ ਸਟੈਂਡ ਲਈ ਦਿੱਤੀ ਜਾਵੇਗੀ ਪੱਕੀ ਥਾਂ-ਆਹਲੀ
Ad Position 24