07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 13 ਨੂੰ ਵਿਸ਼ੇਸ਼ ਮੀਟਿੰਗ

ਭੁਲੱਥ, 7 ਅਕਤੂਬਰ (ਮਨਜੀਤ ਸਿੰਘ ਰਤਨ)-ਤਹਿਸੀਲ ਭੁਲੱਥ ਦੇ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਵਿਸ਼ੇਸ਼ ਮੀਟਿੰਗ 13 ਅਕਤੂਬਰ, ਦਿਨ ਮੰਗਲਵਾਰ ਨੂੰ ਐਸ. ਡੀ.

Ad Position 21
No active advertisement
ਅਜੀਤ ਡੈਸਕ 08-10-2026
ਭੁਲੱਥ, 7 ਅਕਤੂਬਰ (ਮਨਜੀਤ ਸਿੰਘ ਰਤਨ)-ਤਹਿਸੀਲ ਭੁਲੱਥ ਦੇ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਵਿਸ਼ੇਸ਼ ਮੀਟਿੰਗ 13 ਅਕਤੂਬਰ, ਦਿਨ ਮੰਗਲਵਾਰ ਨੂੰ ਐਸ.ਡੀ.ਐਮ. ਦਫ਼ਤਰ ਕੰਪਲੈਕਸ ਭੁਲੱਥ ਵਿਖੇ ਹੋ ਰਹੀ ਹੈ | ਇਹ ਮੀਟਿੰਗ ਐਸ.ਡੀ.ਐਮ. ਭੁਲੱਥ ਦੀ ਅਗਵਾਈ ਹੇਠ ਹੋਵੇਗੀ| ਮੀਟਿੰਗ ਦੌਰਾਨ ਤਹਿਸੀਲ ਭੁਲੱਥ ਨਾਲ ਸਬੰਧਿਤ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਤੇ ਵੀਰ ਨਾਰੀਆਂ ਵੱਲੋਂ ਆਪਣੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਦੇ ਸਾਹਮਣੇ ਆਪਣਾ ਪੱਖ ਰੱਖਿਆ ਜਾ ਸਕੇਗਾ ਤੇ ਉਨ੍ਹਾਂ ਦੇ ਸੰਭਵ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਸਾਬਕਾ ਸੈਨਿਕਾਂ ਵੱਲੋਂ ਦੱਸਿਆ ਗਿਆ ਕਿ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਵਿਸ਼ੇਸ਼ ਮੀਟਿੰਗ ਕਰਵਾਉਣ ਦਾ ਮੌਕਾ ਮਿਲਿਆ ਹੈ, ਜਿਸ ਕਰਕੇ ਤਹਿਸੀਲ ਭੁਲੱਥ ਦੇ ਸਮੂਹ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ ਨੂੰ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਸਾਬਕਾ ਸੈਨਿਕ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੀਆਂ ਸਮੱਸਿਆਵਾਂ ਜਾਂ ਮੰਗਾਂ ਮੀਟਿੰਗ ਵਿਚ ਰੱਖਣਾ ਚਾਹੁੰਦੇ ਹਨ, ਉਹ ਆਪਣੇ ਮੁੱਦੇ ਪਹਿਲਾਂ ਹੀ ਤਿਆਰ ਕਰਕੇ ਭੇਜਣ, ਤਾਂ ਜੋ ਉਨ੍ਹਾਂ ਨੂੰ ਮੀਟਿੰਗ ਦੌਰਾਨ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਜਗਦੀਸ਼ ਰਾਏ ਖੁਰਾਣਾ ਦੀ ਯਾਦ ’ਚ ਭੁਲੱਥ ’ਚ ਖ਼ੂਨਦਾਨ ਕੈਂਪ ਭਲਕੇ ਅਗਲੀ ਖ਼ਬਰ ਸਰਕਾਰੀ ਸਕੂਲ ’ਚੋਂ ਏ.ਸੀ. ਦੇ ਯੂਨਿਟ ਚੋਰੀ
Ad Position 24